5ਚੰਡੀਗਡ਼੍ਹ   : ਪੰਜਾਬ ਕਾਂਗਰਸ ਨੇ ਸ਼ਨੀਵਾਰ ਨੂੰ ਬਾਦਲ ਅਗਵਾਈ ਵਾਲੀ ਸਰਕਾਰ ਦੇ ਅੰਨਿਆਂ ਵਿਰੁੱਧ ਅਵਾਜ਼ ਚੁੱਕਣ ਵਾਲੇ ਮਾਸੂਮ ਲੋਕਾਂ ਉਪਰ ਹਿੰਸਾ ਤੇ ਅੱਤ ਢਾਹੇ ਜਾਣ ਦੀ ਨਿੰਦਾ ਕੀਤੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਹ ਪ੍ਰਤੀਕ੍ਰਿਆ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦੀ ਬਠਿੰਡਾ ਰੈਲੀ ਦੌਰਾਨ ਇਕ ਬਜ਼ੁਰਗ ਔਰਤ ਨੂੰ ਕੁੱਟਣ ਤੇ ਸੱਟ ਮਾਰਨ ਅਤੇ ਘਸੀਟਦੇ ਹੋਏ ਰੈਲੀ ਸਥਾਨ ਤੋਂ ਬਾਹਰ ਲੈ ਜਾਣ ਤੋਂ ਇਲਾਵਾ, ਇਕ ਅਕਾਲੀ ਸਰਪੰਚ ਵੱਲੋਂ ਨਾ ਸਿਰਫ ਇਕ ਦਲਿਤ ਪਰਿਵਾਰ ਨਾਲ ਮਾਰਕੁੱਟ ਕਰਨ, ਸਗੋਂ ਉਨ੍ਹਾਂ ਨੂੰ ਇਕ ਫਰਜ਼ੀ ਕੇਸ ‘ਚ ਨਾਮਜ਼ਦ ਕਰਵਾਉਣ ਸਬੰਧੀ ਖ਼ਬਰਾਂ ਤੋਂ ਬਾਅਦ ਆਈ ਹੈ।
ਇਥੇ ਜ਼ਾਰੀ ਬਿਆਨ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਹਰਚੰਦ ਕੌਰ, ਗੁਰਪ੍ਰੀਤ ਕੌਰ ਗੱਗੋਵਾਲ ਤੇ ਸੁਰਿੰਦਰ ਆਈ ਬਲਿਆਨ ਨੇ ਕਿਹਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣੀ ਹਾਰ ਹੁੰਦੇ ਦੇਖ ਨਿਰਾਸ਼ ਅਕਾਲੀ ਆਮ ਲੋਕਾਂ ਦੀ ਅਵਾਜ਼ ਨੂੰ ਦਬਾਉਣ ਖਾਤਿਰ ਅਜਿਹੇ ਜ਼ੁਲਮ ਢਾਹ ਰਹੇ ਹਨ, ਜਿਹਡ਼ੀ ਇਨ੍ਹਾਂ ਦੇ ਤਾਨਾਸ਼ਾਹੀ ਅਤੇ ਅੱਤਿਆਚਾਰ ਸ਼ਾਸਨ ਵਿਰੁੱਧ ਸਿਰਫ ਇਕ ਸ਼ੁਰੂਆਤ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਇਕ ਬਜ਼ੁਰਗ ਔਰਤ ਨਾਲ ਬੇਸ਼ਰਮੀਪੂਰਵਕ ਮਾਰਕੁੱਟ ਕਰਦਿਆਂ ਮਨੁੱਖਤਾ ਦੇ ਸਾਰੇ ਸਿਧਾਂਤਾਂ ਨੂੰ ਭੁਲਾ ਦਿੱਤਾ ਗਿਆ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਭਾਜਪਾ ਸ਼ਾਸਨ ‘ਚ ਸ਼ਾਂਤਮਈ ਵਿਰੋਧ ਲਈ ਕੋਈ ਜਗ੍ਹਾ ਨਹੀਂ ਹੈ। ਜਿਸ ਤਰ੍ਹਾਂ ਪੁਲਿਸ ਵਾਲਿਆਂ ਵੱਲੌਂ ਔਰਤ ਨੂੰ ਘਸੀਟਦਿਆਂ ਰੈਲੀ ਸਥਾਨ ਤੋਂ ਬਾਹਰ ਲਿਜਾਇਆ ਗਿਆ, ਜਿਸਦੇ ਸਰੀਰ ਤੋਂ ਖੂਨ ਵੱਗ ਰਿਹਾ ਸੀ, ਨੇ ਬਾਦਲ ਸ਼ਾਸਨ ‘ਚ ਲੋਕਤਾਂਤਰਿਕ ਵਿਵਸਥਾ ਦੀ ਗੈਰ ਮੌਜ਼ੂਦਗੀ ਨੂੰ ਸਾਹਮਣੇ ਲਿਆ ਦਿੱਤਾ ਹੈ। ਜਿਨ੍ਹਾਂ ਨੇ ਅਕਾਲੀ ਸਰਕਾਰ ਉਪਰ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਬੇਗੁਨਾਹ ਨਾਗਰਿਕਾਂ ਉਪਰ ਅੱਤਿਆਚਾਰ ਵਾਸਤੇ ਕਰਨ ਦਾ ਦੋਸ਼ ਲਗਾਇਆ ਹੈ।
ਇਸੇ ਤਰ੍ਹਾਂ, ਮਾਨਸਾ ਦੀ ਘਟਨਾ ਦਾ ਜ਼ਿਕਰ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਬਾਦਲ ਸ਼ਾਸਨ ‘ਚ ਸੂਬੇ ਅੰਦਰ ਦਲਿਤਾਂ ‘ਚ ਸੁਰੱਖਿਆ ਦੀ ਕੋਈ ਭਾਵਨਾ ਨਹੀਂ ਬੱਚੀ ਹੈ, ਜਿਥੇ ਬੀਤੇ ਮਹੀਨਿਆਂ ਦੌਰਾਨ ਸਮੁਦਾਅ ਵਿਰੁੱਧ ਅਪਰਾਧਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸ ਮਾਮਲੇ ‘ਚ ਦਲਿਤ ਪਰਿਵਾਰ ਦੀ ਸਿਰਫ ਇਹੋ ਗਲਤੀ ਸੀ ਕਿ ਉਨ੍ਹਾਂ ਨੇ ਸਰਪੰਚ ਨੂੰ ਉਨ੍ਹਾਂ ਦੇ ਘਰ ਨੇਡ਼ੇ ਪੰਚਾਇਤ ਦੀ ਜ਼ਮੀਨ ‘ਤੇ ਬਣੇ ਪੈਖਾਨੇ ਕੋਲ ਕੂਡ਼ਾ ਨਾ ਸੁੱਟਣ ਲਈ ਕਿਹਾ। ਜਿਸ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਸਰਪੰਚ ਨੇ ਪੂਰੇ ਪਰਿਵਾਰ ਨੂੰ ਬੇਰਹਮੀ ਨਾਲ ਕੁੱਟਿਆ ਅਤੇ ਬਾਅਦ ‘ਚ ਉਨ੍ਹਾਂ ਖਿਲਾਫ ਪੰਚਾਇਤ ਵੱਲੋਂ ਝੂਠਾ ਕੇਸ ਦਰਜ ਕਰਵਾ ਦਿੱਤਾ। ਪਰਿਵਾਰ ਦਾ ਇਕ ਮੈਂਬਰ ਮਾਰਕੁੱਟ ਕਾਰਨ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਹੈ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਬਾਦਲ ਸਰਕਾਰ ਦੌਰਾਨ ਪਿਛਡ਼ ਚੁੱਕੇ ਸਮੁਦਾਅ ਅੰਦਰ ਡਰ ਦਾ ਮਹੌਲ ਬਣਾਉਣ ਦਾ ਦੋਸ਼ ਲਗਾਇਆ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੂਬੇ ‘ਚ ਅਕਾਲੀ ਭਾਜਪਾ ਗਠਜੋਡ਼ ਦੇ ਸੱਤਾ ‘ਚ ਆਉਣ ਤੋਂ ਬਾਅਦ ਦਲਿਤਾਂ ਵਿਰੁੱਧ ਅੱਤਿਆਚਾਰਾਂ ‘ਚ ਵਾਧਾ ਹੋਇਆ ਹੈ। ਜਿਸਦੇ ਤਹਿਤ ਸ਼ਿਕਾਇਤਾਂ ਦੀ ਗਿਣਤੀ 2007 ‘ਚ 473 ਤੋਂ ਵੱਧ ਕੇ 2015 ‘ਚ 7709 ਪਹੁੰਚ ਚੁੱਕੀ ਹੈ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਹਾਲੇ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਅਕਾਲੀ ਸ਼ਾਸਨ ‘ਚ ਪੰਜਾਬ ‘ਚ ਦਲਿਤਾਂ ਦੀ ਮਾਡ਼ੀ ਸਥਿਤੀ ਦਾ ਖੁਲਾਸਾ ਕੀਤਾ ਹੈ।
ਇਸ ਦਿਸ਼ਾ ‘ਚ ਸਿਰਫ ਕੁਝ ਹਫਤਿਆਂ ਪਹਿਲਾਂ, ਮਾਨਸਾ ਦੇ ਘਰਾਂਗਣਾ ਪਿੰਡ ‘ਚ ਸ਼ਰਾਬ ਮਾਫੀਆ ਨੇ ਦਲਿਤ ਨੌਜ਼ਵਾਨ ਉਪਰ ਪੁਲਿਸ ਦਾ ਮੁਖਬਰ ਹੋਣ ਦੇ ਸ਼ੱਕ ਕਾਰਨ ਉਸਦਾ ਕਤਲ ਕਰ ਦਿੱਤਾ ਸੀ। ਮਾਫੀਆ ਨੇ ਉਸਦੇ ਸਰੀਰ ਨਾਲ ਬੁਰਾ ਵਿਹਾਰ ਕਰਦਿਆਂ ਉਸ ਦੀਆਂ ਲੱਤਾਂ ਕੱਟ ਦਿੱਤੀਆਂ ਸਨ। ਇਕ ਹੋਰ ਮਾਮਲੇ ‘ਚ, ਮੁਕਤਸਰ ਵਿਖੇ 18 ਸਾਲ ਦੇ ਦਲਿਤ ਨੌਜਵਾਨ ਨੂੰ ਸ਼ਰਾਬ ਵੇਚਣ ਤੋਂ ਮਨ੍ਹਾ ਕਰਨ ‘ਤੇ ਕਤਲ ਕਰ ਦਿੱਤਾ ਗਿਆ ਸੀ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਹ ਘਟਨਾਵਾਂ ਦਰਸਾਊਂਦੀਆਂ ਹਨ ਕਿ ਸੂਬੇ ‘ਚ ਕਾਨੂੰਨ ਅਤੇ ਵਿਵਸਥਾ ਦਾ ਕਿਸ ਹੱਦ ਤੱਕ ਬੁਰਾ ਹਾਲ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਅਕਾਲੀ ਗੁੰਡਾਰਾਜ ਵਿਰੁੱਧ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੇ ਅਤੇ ਉਹ ਆਉਂਦੀਆਂ ਚੋਣਾਂ ‘ਚ ਬਾਦਲਾਂ ਤੇ ਇਨ੍ਹਾਂ ਦੇ ਸਾਥੀਆਂ ਨੂੰ ਪੰਜਾਬ ਤੋਂ ਉਖਾਡ਼ ਸੁੱਟਣਗੇ।

LEAVE A REPLY