download-300x150ਵਿਨੀਤਾ ਮਰਦਾਂ ਵਰਗੀ ਔਰਤ ਸੀ, ਜੋ ਰਮੇਸ਼ ਵਰਗੇ ਪਤੀ ਨੂੰ ਸਹਿਣ ਕਰ ਰਹੀ ਸੀ। ਸੋਚਦੀ ਸੀ, ਰਮੇਸ਼ ਮਾੜਾ ਨਹੀਂ ਹੈ, ਬੁਰੀ ਸੰਗਤ ਨੇ ਉਸਦੀ ਸੋਚ ਮਾੜੀ ਬਣਾ ਦਿੱਤਾ ਹੈ। ਸਭ ਦਿਨ ਬਰਾਬਰ ਨਹੀਂ ਹੁੰਦੇ, ਕਿਸੇ ਨਾ ਕਿਸੇ ਦਿਨ ਬਦਲ ਜਾਵੇਗਾ।
ਵਿਨੀਤਾ ਦੀ ਸੋਚ ਉਦੋਂ ਬਦਲੀ, ਆਸ ਉਦੋਂ ਟੁੱਟੀ, ਜਦੋਂ ਇੱਕ ਸ਼ਾਮ ਰਮੇਸ਼ ਘਰ ਆਇਆ। ਆਉਂਦੇ ਹੀ ਉਸਨੇ ਵਿਨੀਤਾ ਦੇ ਅੱਗ ਹੱਥ ਫ਼ੈਲਾਏ, ਵਿਨੀਤਾ ਸੌ-ਦੋ ਸੌ ਰੁਪਏ ਦਿਓ। ਮੇਰਾ ਦਮ ਘੁਟ ਰਿਹਾ ਹੈ। ਵਿਨੀਤਾ ਦੀਆਂ ਤਿਉੜੀਆਂ ਚੜ੍ਹ ਗਈਆਂ। ਅਜਿਹਾ ਨਹੀਂ ਕਿ ਉਸਦੇ ਕੋਲ ਪੈਸੇ ਨਹੀਂ ਸਨ, ਪੰਚ ਸੌ ਦਾ ਇੱਕ ਨੋਟ ਸੀ, ਜਿਸਨੂੰ ਉਹ ਬਹੁਤ ਦਿਨਾਂ ਤੋਂ ਰਮੇਸ਼ ਤੋਂ ਲੁਕੋ ਰਹੀ ਸੀ। ਉਸ ਦਿਨ ਉਹ ਨੋਟ ਕੱਢਣਾ ਇਸ ਲਈ ਜ਼ਰੂਰੀ ਹੋ ਗਿਆ ਕਿਉਂਕਿ ਘਰੇ ਮੁੱਠੀ ਭਰ ਚਾਵਲ ਵੀ ਨਹੀਂ ਸਨ ਅਤੇ ਛੋਟੀ ਬੇਟੀ ਰਾਧਿਕਾ ਸਵੇਰ ਤੋਂ ਬੁਖਾਰ ਨਾਲ ਤੜਫ਼ ਰਹੀ ਸੀ। ਉਸਨੇ ਘਰੇਲੂ ਨੁਸਖੇ ਵਰਤੇ ਪਰ ਬੁਖਾਰ ਘੱਟ ਨਾ ਹੋਇਆ। ਵਿਨੀਤਾ ਨੇ ਸੋਚਿਆ ਕਿ ਪਹਿਲਾਂ ਉਹ ਰਾਧਿਕਾ ਨੂੰ ਦਵਾਈ ਦਿਵਾਵੇਗੀ ਅਤੇ ਫ਼ਿਰ ਦੁਕਾਨ ਤੋਂ ਥੋੜ੍ਹਾ ਰਾਸ਼ਨ ਲਿਆਵੇਗੀ।ਇਸ ਦਰਮਿਆਨ ਰਮੇਸ਼ ਨੇ ਆ ਕੇ ਹੱਥ ਫ਼ੈਲਾਏ। ਵਿਨੀਤਾ ਨੇ ਜਵਾਬ ਦਿੱਤਾ ਤਾਂ ਉਸ ਨੇ ਕੁੱਟਮਾਰ ਆਰੰਭ ਕਰ ਦਿੱਤੀ। ਉਸਦੇ ਪਰਸ ਵਿੱਚੋਂ ਧੱਕੇ ਨਾਲ ਪੰਜ ਸੌ ਦਾ ਨੋਟ ਕੱਢ ਲਿਆ। ਵਿਨੀਤਾ ਖੂਨ ਦੇ ਹੰਝੂ ਰੋ ਕੇ ਰਹਿ ਗਈ। ਰਾਧਿਕਾ ਨੂੰ ਬਹੁਤ ਤੇਜ਼ ਬੁਖਾਰ ਸੀ। ਪਰ ਹੁਣ ਕੀ ਕਰਦੀ ਇੱਕ ਪੈਸਾ ਵੀ ਪੱਲੇ ਨਹੀਂ ਸੀ।
34 ਸਾਲਾ ਵਿਨੀਤਾ ਨੇ 28ਵਾਂ ਸਾਲ ਪੂਰਾ ਕਰਕੇ 29ਵੇਂ ਵਿੱਚ ਕਦਮ ਰੱਖਿਆ ਹੀ ਸੀ ਕਿ ਰਮੇਸ਼ ਨਾਲ ਉਸਦੀਆਂ ਅੱਖਾਂ ਲੜ ਗਈਆਂ। ਰਮੇਸ਼ ਥਿਵਮ ਥਾਣਾ ਖੇਤਰ ਦਾ ਰਹਿਣ ਵਾਲਾ ਸੀ। ਕੁਝ ਮੁਲਾਕਾਤਾਂ ਵਿੱਚ ਹੀ ਵਿਨੀਤਾ ਅਤੇ ਰਮੇਸ਼ ਨੇ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ। ਵਿਨੀਤਾ ਨੇ ਇਸ ਬਾਰੇ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਹ ਭੜਕ ਗਈ, ਜਿਹਨਾਂ ਲੜਕੀਆਂ ਦੇ ਸਿਰ ਤੇ ਪਿਤਾ ਦਾ ਸਾਇਆ ਨਹੀਂ ਹੁੰਦਾ, ਉਹਨਾਂ ਨੂੰ ਵਰਗਲਾ ਕੇ ਆਪਣਾ ਉਲੂ ਸਿੱਧਾ ਕਰਨ ਵਾਲੇ ਬਹੁਤ ਮਿਲ ਜਾਂਦੇ ਹਨ। ਜਾਤੀਭੇਦ ਦੇ ਕਾਰਨ ਇਹ ਰਿਸ਼ਤਾ ਨਹੀਂ ਹੋ ਸਕਦਾ। ਤੁਹਾਡੀ ਭਲਾਈ ਇਸੇ ਵਿੱਚ ਹੈ ਕਿ ਤੂੰ ਰਮੇਸ਼ ਨੂੰ ਭੁੱਲਜਾ।
ਵਿਨੀਤਾ ਨੇ ਭੱਜ ਕੇ ਰਮੇਸ਼ ਨਾਲ ਵਿਆਹ ਦਾ ਫ਼ੈਸਲਾ ਕੀਤਾ। ਇਸ ਕਰਕੇ ਉਸਨੇ ਮਡਗਾਉਂ ਵਿੱਚ ਔਸਤ ਦਰਜੇ ਦਾ ਇੱਕ ਮਕਾਨ ਕਿਰਾਏ ਤੇ ਲੈ ਲਿਆ। ਮਕਾਨ ਵਿੱਚ ਰੋਜ਼ਾਨਾ ਦੀ ਵਰਤੋਂ ਦੀਆਂ ਵਸਤੂਆਂ, ਰਾਸ਼ਨ ਆਦਿ ਰੱਖਿਆ, ਅਤੇ ਫ਼ਿਰ ਰਮੇਸ਼ ਖੁਦ ਵੀ ਘਰੋਂ ਭੱਜ ਗਿਆ ਅਤੇ ਵਿਨੀਤਾ ਨਾਲ ਇੱਕ ਮੰਦਰ ਵਿੱਚ ਵਿਆਹ ਕਰਵਾ ਲਿਆ। ਫ਼ਿਰ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਖੂਬ ਹੰਗਾਮਾ ਕੀਤਾ ਪਰ ਹੁਣ ਕੀ ਹੋਣ ਵਾਲਾ ਸੀ।
ਸਾਲ ਭਰ ਬੀਤਦੇ-ਬੀਤਦੇ ਵਿਨੀਤਾ ਰਾਧਿਕਾ ਨਾਂ ਦੀ ਲੜਕੀ ਦੀ ਮਾਂ ਬਣ ਗਈ। ਇਸ ਤੋਂ ਬਾਅਦ ਰਮੇਸ਼ ਦੀ ਅਵਾਰਗੀ ਆਰੰਭ ਹੋ ਗਈ। ਉਸਨੇ ਕੁਝ ਅਵਾਰਾ ਦੋਸਤਾਂ ਨਾਲ ਸੰਗਤ ਕਰ ਲਈ ਅਤੇ ਉਹਨਾਂ ਦੀ ਸੰਗਤ ਵਿੱਚ ਹੱਦ ਤੋਂ ਜ਼ਿਆਦਾ ਸ਼ਰਾਬ ਪੀਣ ਲੱਗਿਆ। ਵਿਨੀਤਾ ਉਸਨੂੰ ਟੋਕਦੀ ਤਾਂ ਉਹ ਲਾਰੇ ਲਗਾ ਦਿੰਦਾ। ਰਮੇਸ਼ ਜਾਦੂ-ਟੂਣੇ ਵਾਲਿਆਂ ਦੀ ਸੰਗਤ ਵਿੱਚ ਰਹਿਣ ਲੱਗਿਆ। ਰਮੇਸ਼ ਵਿਨੀਤਾ ਨੂੰ ਅਕਸਰ ਅਜਿਹੇ ਸੁਪਨਾ ਦਿਖਾਉਂਦਾ ਰਹਿੰਦਾ। ਵਿਨੀਤਾ ਵੀ ਸੋਚਣ ਲੱਗਦੀ ਕਿ ਸੰਭਵ ਹੈ ਕਿ ਘਰ ਵਿੱਚ ਪੈਸੇ ਦਾ ਅੰਬਾਰ ਲਗਾਉਣ ਵਾਲਾ ਕੋਈ ਮੰਤਰ ਹੋਵੇ।
ਪਿਛਲੇ ਕੁਝ ਸਮੇਂ ਤੋਂ ਰਮੇਸ਼ ਲਾਪਤਾ ਸੀ। ਰਮੇਸ਼ ਦੇ ਰੰਗ-ਢੰਗ ਅਜਿਹੇ ਸਨ ਕਿ ਆਸ-ਪੜੌਸ ਵਾਲੇ ਉਸ ਨਾਲ ਬੋਲਣਾ ਵੀ ਪਸੰਦ ਨਹੀਂ ਕਰਦੇ ਸਨ। ਇਹੀ ਕਾਰਨ ਸੀ ਕਿ ਕਈ ਦਿਨਾਂ ਤੋਂ ਰਮੇਸ਼ ਲਾਪਤਾ ਰਿਹਾ, ਤਾਂ ਪੜੌਸੀਆਂ ਨੇ ਉਸਦੀ ਖਬਰ ਲੈਣ ਦੀ ਜ਼ਰੂਰਤ ਨਾ ਸਮਝੀ।
ਲੋਕਾਂ ਦੇ ਕੰਨ ਉਦੋਂ ਖੜ੍ਹੇ ਹੋਏ ਜਦੋਂ ਇੱਕ ਦਿਨ ਪੁਲਿਸ ਵਾਲਾ ਰਮੇਸ਼ ਦੇ ਘਰ ਆਇਆ। ਵਿਨੀਤ ਪੁਲਿਸ ਦੇ ਸਾਹਮਣੇ ਆਈ। ਉਹਨਾਂ ਨੇ ਪੁੱਛਿਆ ਕਿ ਰਮੇਸ਼ ਕਿੱਥੇ ਹੈ? ਸਾਹਿਬ ਪਾਖੰਡੀ ਸਾਧਾਂ ਦੇ ਚੱਕਰ ਵਿੱਚ ਪੈ ਕੇ ਉਹ ਵੀ ਉਹਨਾਂ ਵਰਗਾ ਹੋ ਗਿਆ। ਪਤਾ ਨਹੀਂ ਕਿੱਥੇ ਹੋਵੇਗਾ, ਵਿਨੀਤਾ ਨੇ ਦੱਸਿਆ। ਕ੍ਰਿਸਮਿਸ ਤੋਂ ਪਹਿਲਾਂ ਘਰੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ।
ਦਰਅਸਲ ਹੋਇਆ ਇਹ ਸੀ ਕਿ 25 ਦਸੰਬਰ ਦੀ ਸਵੇਰ ਸੜਕ ਕਿਨਾਰੇ ਕੂੜਾ ਘਰ ਵਿੱਚ ਇੱਕ ਸ਼ੱਕੀ ਬੋਰੀ ਪਿਆ ਦੇਖਿਆ ਗਿਆ। ਬੋਰੇ ਦਾ ਮੂੰਹ ਬੰਦ ਸੀ। ਇਸਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ। ਬੋਰੀ ਖੋਲ੍ਹ ਕੇ ਉਲਟਾਈ ਗਈ ਤਾਂ ਉਸ ਵਿੱਚੋਂ ਇੱਕ ਲੜਕੇ ਦੀ ਤੋਂ ਰਹਿਤ ਲਾਸ਼ ਮਿਲੀ। ਲਾਸ਼ ਦਾ ਇੱਕ ਹੱਥ ਅਤੇ ਇੱਕ ਪੈਰ ਵੀ ਬੋਰੇ ਵਿੱਚ ਨਹੀਂ ਸੀ। ਮ੍ਰਿਤਕ ਦੀ ਛਾਤੀ ਤੇ ਗਣੇਸ਼ ਦਾ ਟੈਟੂ ਬਣਿਆ ਹੋਇਆ ਸੀ।
ਟੈਟੂ ਦੇ ਆਧਾਰ ਤੇ ਪੁਲਿਸ ਨੇ ਲਾਸ਼ ਦੀ ਪਛਾਣ ਕਰਾਉਣ ਦੀ ਕੋਸ਼ਿਬ ਕੀਤੀ ਪਰ ਸਫ਼ਲਤਾ ਨਾ ਮਿਲੀ, ਇਸ ਕਰਕੇ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ। ਪੁਲਿਸ ਨੇ ਮੁਖਬਰਾਂ ਦੀ ਮਦਦ ਲਈ। 28 ਦਸੰਬਰ ਨੂੰ ਟੈਲੀਫ਼ੋਨ ਐਕਸਚੇਂਜ ਰੋਡ ਤੇ ਸੜਕ ਕਿਨਾਰੇ ਝਾੜੀਆਂ ਵਿੱਚੋਂ ਕੱਟੇ ਹੱਥ-ਪੈਰ ਵੀ ਮਿਲ ਗਏ ਪਰ ਸਿਰ ਨਹੀਂ।
ਉਕਤ ਅੰਗ ਵੀ ਪੋਸਟ ਮਾਰਟਮ ਲਈ ਭੇਜੇ ਗਏ। ਡਾਕਟਰਾਂ ਨੇ ਮਿਲਾਨ ਕੀਤਾ ਤਾਂ ਪਾਇਟਾ ਕਿ ਉਹ ਅੰਗ ਇੱਕ ਹੀ ਸਰੀਰ ਦੇ ਸਨ। ਮੁਖਬਰਾਂ ਤੋਂ ਪਤਾ ਲੱਗਿਆ ਕਿ ਇਲਾਕੇ ਵਿੱਚ ਰਹਿਣ ਵਾਲਾ ਰਮੇਸ਼ ਕਈ ਦਿਨਾਂ ਤੋਂ ਲਾਪਤਾ ਹੈ। ਉਸ ਤੋਂ ਇਲਾਵਾ ਹੋਰ ਕੋਈ ਲਾਪਤਾ ਵੀ ਨਹੀਂ ਸੀ। ਪੁਲਿਸ ਵਾਰ ਵਾਰ ਵਿਨੀਤਾ ਨੂੰ ਸ਼ੱਕੀ ਠਹਿਰਾ ਰਹੀ ਸੀ। ਲਾਸ਼ ਦੀ ਫ਼ੋਟੋ ਪੁਲਿਸ ਕੋਲ ਸੀ। ਅੰਤ ਸ਼ਨਾਖਤ ਦੇ ਲਈ ਉਹਨਾਂ ਨੇ ਇੱਕ ਵਾਰ ਹੋਰ ਕੋਸ਼ਿਸ਼ ਕੀਤੀ। ਇਯ ਵਾਰ ਉਹ ਵਿਨੀਤਾ ਨੂੰ ਨਹੀਂ ਮਿਲੇ, ਬਲਕਿ ਉਸਦੇ ਪੜੌਸੀਾਂ ਨੂੰ ਤਸਵੀਰ ਦਿਖਾ ਕੇ ਪੁੱਛਿਆ, ਕੀ ਇਹ ਧੜ ਰਮੇਸ਼ ਦਾ ਹੈ?
ਸਿਰ ਰਹਿਤ ਧੜ ਦੀ ਪਛਾਣ ਕੋਈ ਪੜੌਸੀ ਨਾ ਕਰ ਸਕਿਆ। ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਰਮੇਸ਼ ਦੀ ਛਾਤੀ ਤੇ ਗਣੇਸ਼ ਦਾ ਟੈਟੂ ਸੀ ਕਿ ਨਹੀਂ। ਇਸ ਬਾਰੇ ਵਿਨੀਤਾ ਹੀ ਦੱਸ ਸਕਦੀ ਸੀ ਜੋ ਪਹਿਲਾਂ ਹੀ ਇਸ ਤੋਂ ਇਨਕਾਰ ਕਰ ਚੁੱਕੀ ਸੀ।
ਦਿਨ ਬੀਤਦੇ ਗਏ, ਨਾ ਲਾਸ਼ ਦੀ ਸ਼ਨਾਖਤ ਹੋਈ, ਨਾ ਸਿਰ ਮਿਲਿਆ। ਕੁਝ ਦਿਨ ਬਾਅਦ ਪਤਾ ਲੱਗਆ ਕਿ ਥਿਵਮ ਥਾਣਾ ਖੇਤਰ ਵਿੱਚ ਲੱਗਭੱਗ ਪਿੰਜਰ ਬਣ ਚੁੱਕਾ ਇੱਕ ਇਨਸਾਨੀ ਸਿਰ ਝਾੜੀ ਵਿੱਚ ਪਿਆ ਹੈ। ਫ਼ਿਰ ਇਹ ਵੀ ਪਤਾ ਲੱਗਿਆ ਕਿ ਇਸ ਤੋਂ ਪਹਿਲਾਂ ਵੀ ਰਮੇਸ਼ ਇੱਕ ਕੇਸ ਵਿੱਚ ਫ਼ਸ ਗਿਆ ਸੀ ਅਤੇ ਇਹ ਵੀ ਪਤਾ ਲੱਗਿਆ ਕਿ ਉਸਦੀ ਛਾਤੀ ਤੇ ਗਣੇਸ਼ ਦਾ ਟੈਟੂ ਸੀ। ਪੁਖਤਾ ਪਛਾਣ ਰਿਕਾਰਡ ਵਿੱਚ ਮੌਜੂਦ ਉਸਦੇ ਫ਼ਿੰਗਰ ੱਿਪੰਟ ਤੋਂ ਹੋ ਜਾਣੀ ਸੀ।
ਪਤਨੀ ਆਪਣੇ ਪਤੀ ਨੂੰ ਪਰਛਾਈ ਤੋਂ ਵੀ ਪਛਾਣ ਲੈਂਦੀ ਹੈ। ਪਤੀ ਦੇ ਸਰੀਰ ਦੇ ਕਿਸੇ ਗੁਪਤ ਅੰਗ ਤੇ ਤਿਲ ਤੱਕ ਦੀ ਜਾਣਕਾਰੀ ਪਤਨੀ ਨੂੰ ਹੁੰਦੀ ਹੈ। ਰਮੇਸ਼ ਦੀ ਛਾਤੀ ਤੇ ਗਣੇਸ਼ ਦਾ ਟੈਟੂ ਬਣਵਾ ਰੱਖਿਆ ਸੀ, ਜਦਕਿ ਵਿਨੀਤਾ ਨੇ ਸਿਰ ਰਹਿਤ ਧੜ, ਛਾਤੀ ਤੇ ਬਣੇ ਗਣਪਤੀ ਦੇ ਟੈਟੂ, ਹੱਥ ਪੈਰ ਦੇਖਣ ਦੇ ਬਾਵਜੂਦ ਉਸਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਸੀ। ਸਿੱਧਾ ਮਤਲਬ ਸੀ ਕਿ ਵਿਨੀਤਾ ਝੂਠ ਬੋਲ ਰਹੀ ਹੈ ਅਤੇ ਅਜਿਹਾ ਸੰਗੀਨ ਝੂਠ ਕੋਈ ਤਾਂ ਹੀ ਬੋਲਦਾ ਹੈ, ਜਦੋਂ ਉਸਦੇ ਮਨ ਵਿੱਚ ਚੋਰ ਹੋਵੇ। ਵਿਨੀਤਾ ਨੂੰ ਪਕੜਨ ਲਈ ਗਏ ਤਾਂ ਉਥੇ ਜਿੰਦਰਾ ਲੱਗਿਆ ਹੋਇਆ ਸੀ।ਤੀਜੇ ਦਿਨ ਵਿਨੀਤਾ ਆਪਣੀ ਮਾਂ ਸ਼ਾਂਤੀ ਅਤੇ ਬੇਟੀ ਰਾਧਿਕਾ ਦੇ ਨਾਲ ਜਿਉਂ ਹੀ ਘਰ ਆਈ, ਮੁਖਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਵਿਨੀਤਾ ਅਤੇ ਉਸਦੀ ਮਾਂ ਸ਼ਾਂਤੀ ਨੂੰ ਹਿਰਾਸਤ ਵਿੱਚ ਲਿਆ। ਇਸ ਤੋਂ ਬਾਅਦ ਨਾਰੀ ਅਪਰਾਧ ਦੀ ਹੈਰਾਨੀਜਨਕ ਘਟਨਾ ਸਾਹਮਣੇ ਆਈ।
ਵਿਨੀਤਾ ਦੇ ਜੀਵਨ ਵਿੱਚ ਨਵਾਂ ਮੋੜ ਉਸ ਦਿਨ ਆਇਆ, ਜਿਸ ਦਿਨ ਰਾਧਿਕਾ ਬਿਮਾਰ ਸੀ ਅਤੇ ਘਰ ਵਿੱਚ ਖਾਣ ਲਈ ਕੁਝ ਨਹੀਂ ਸੀ। ਅਜਿਹੇ ਵਕਤ ਵਿੱਚ ਰਮੇਸ਼ ਉਸ ਤੋਂ ਉਹ ਪੈਸੇ ਵੀ ਲੈ ਕੇ ਫ਼ਰਾਰ ਹੋ ਗਿਆ, ਜੋ ਉਸ ਲਈ ਸਹਾਰਾ ਬਣਨੇ ਸਨ। ਵਿਨੀਤਾ ਕੁਝ ਦੇਰ ਰੋਂਦੀ ਰਹੀ, ਫ਼ਿਰ ਇੱਕ ਪੜੌਸਣ ਕੋਲ ਗਈ, ਕੁਝ ਪੈਸੇ ਵੁਧਾਰ ਲਏ ਅਤੇ ਰਾਧਿਕਾ ਦੀ ਦਵਾਈ ਅਤੇ ਕੁਝ ਰਾਸ਼ਨ ਲਿਆਈ।
ਰਾਤੀ ਤਕਰੀਬਨ 9 ਵਜੇ ਰਮੇਸ਼ ਘਰ ਆਇਆ, ਉਸ ਕੋਲ ਦੋ ਥੈਲੇ ਸਨ ਅਤੇ ਉਸਦੇ ਨਾਲ ਦੋ ਵਿਅਕਤੀ ਵੀ ਸਨ। ਇੱਕ ਥੈਲਾ ਉਸਨੇ ਵਿਨੀਤਾ ਨੂੰ ਦਿੱਤਾ, ਹੋਟਲ ਤੋਂ ਖਾਣਾ ਪੈਕ ਕਰਵਾ ਕੇ ਲਿਆਇਆ ਹਾਂ ਅਤੇ ਰਾਧਿਕਾ ਲਈ ਦੁੱਧ ਵੀ। ਤੁਸੀਂ ਲੋਕ ਦੂਜੇ ਕਮਰੇ ਵਿੱਚ ਜਾ ਕੇ ਖਾ ਲਵੋ।
ਵਿਨੀਤਾ ਰਾਧਿਕਾ ਅਤੇ ਸ਼ਾਂਤੀ ਨੂੰ ਲੈ ਕੇ ਦੂਜੇ ਕਮਰੇ ਵਿੱਚ ਚਲੀ ਗਈ। ਜਦੋਂ ਤੱਕ ਉਸਨੇ ਖਾਣਾ ਕੱਢ ਕੇ ਪਲੇਟਾਂ ਵਿੱਚ ਸਜਾਇਆ, ਉਦੋਂ ਤੱਕ ਰਮੇਸ਼ ਨੇ ਦੂਜੇ ਥੈਲੀ ਤੋਂ ਸ਼ਰਾਬ ਦੀ ਬੋਤਲ, ਨਮਕੀਨ ਆਦਿ ਕੱਢ ਕੇ ਸਾਥੀਆਂ ਨਾਲ ਸ਼ਰਾਬ ਦੀ ਮਹਿਫ਼ਲ ਲਗਾ ਲਈ। ਸ਼ਰਾਬ ਦੀ ਬੋਤਲ ਖਤਮ ਹੋਈ ਤਾਂ ਰਮੇਸ਼ ਨੇ ਵਿਨੀਤਾ ਨੂੰ ਬੁਲਾਇਆ। ਉਦੋਂ ਤੱਕ ਵਿਨੀਤਾ ਆਦਿ ਖਾਣਾ ਖਾ ਚੁੱਕੇ ਸਨ। ਵਿਨੀਤਾ ਗੋਦ ਵਿੱਚ ਰਾਧਿਕਾਰ ਨੂੰ ਲੈ ਕੇ ਆਈ ਤਾਂ ਉਸਦੇ ਪਿੱਛੇ-ਪਿੱਛੇ ਸ਼ਾਂਤੀ ਵੀ ਆ ਗਈ।
ਰਮੇਸ਼ ਨੇ ਸ਼ਾਂਤੀ ਨੂੰ ਦੇਖ ਕੇ ਅੱਖਾਂ ਤਰੇਰੀਆਂ, ਏ ਬੁੱਢੀ, ਮੈਂ ਤੈਨੂੰ ਨਹੀਂ ਬੁਲਾਇਆ, ਫ਼ਿਰ ਇੱਥੇ ਕਿਉਂ ਆਈ। ਉਸਨੇ ਰਾਧਿਕਾ ਵੱਲ ਇਸ਼ਾਰਾ ਕੀਤਾ, ਇਸਨੂੰ ਲੈ ਕੇ ਦੂਜੇ ਕਮਰੇ ਵਿੱਚ ਜਾਓ।
ਸ਼ਾਂਤੀ ਰਮੇਸ਼ ਤੋਂ ਡਰੀ ਰਹਿੰਦੀ ਸੀ। ਉਸਨੇ ਰਾਧਿਕਾਰ ਨੂੰ ਵਿਨੀਦਾ ਤੋਂ ਗੋਦ ਲਿਆ ਅਤੇ ਦੂਜੇ ਕਮਰੇ ਵਿੱਚ ਚਲੀ ਗਈ। ਮੈਂ ਕਿਤੇ ਦੋ ਘੰਟੇ ਲਈ ਜਾ ਰਿਹਾ ਹਾਂ, ਤੂੰ ਇਹਨਾਂ ਨਾਲ ਹੀ ਇੱਥੇ ਰਹਿਣਾ ਅਤੇ ਖੂਬ ਸੇਵਾ ਕਰਨਾ।
ਵਿਨੀਤਾ ਰਮੇਸ਼ ਤੋਂ ਕੁਝ ਪੁੱਛਣਾ ਚਾਹੁੰਦੀ ਸੀ ਪਰ ਉਸਨੇ ਮੌਕਾ ਹੀ ਨਹੀਂ ਦਿੱਤਾ। ਰਮੇਸ਼ ਦੇ ਜਾਂਦੇ ਹੀ ਉਸਦਾ ਇੱਕ ਸਾਥੀ ਉਠਿਆ ਅਤੇ ਕਮਰੇ ਦਾ ਮੁੱਖ ਦਰਵਾਜ਼ਾ ਬੰਦ ਕਰਨ ਲੱਗਿਆ। ਵਿਨੀਤਾ ਨੂੰ ਘਬਰਾਹਟ ਹੋਈ ਅਤੇ ਸਮਝ ਗਈ ਕਿ ਇਹ ਉਸਦੀ ਇੱਜਤ ਦੇ ਲੁਟੇਰੇ ਹਨ। ਉਹਨਾਂ ਕਿਹਾ ਕਿ ਅਸੀਂ ਰਮੇਸ਼ ਨਾਲ ਪੰਜ ਹਜ਼ਾਰ ਵਿੱਚ ਤੇਰਾ ਸੌਦਾ ਕੀਤਾ ਹੈ। ਪੈਸੇ ਦਿੱਤੇ ਹਨ ਤਾਂ ਵਸੂਲ ਤਾਂ ਕਰਾਂਗੇ ਹੀ। ਇਸ ਤੋਂ ਬਾਅਦ ਦੋਵਾਂ ਨੇ ਵਿਨੀਤਾ ਨਾਲ ਬਲਾਤਕਾਰ ਕੀਤਾ। ਤਿੰਨ ਘੰਟੇ ਬਾਅਦ ਰਮੇਸ਼ ਵਾਪਸ ਆ ਗਿਆ। ਬਲਾਤਕਾਰੀ ਚਲੇ ਗਏ। ਬੈਡ ਤੇ ਵਿਨੀਤਾ ਸਿਸਕ ਰਹੀ ਸੀ। ਵਿਨੀਤਾ ਨੇ ਬੇਗੈਰਤ ਪਤੀ ਦੇ ਮੂੰਹ ਤੇ ਥੁੱਕਿਆ। ਹੁਣ ਇਹ ਰਮੇਸ਼ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਉਹ ਰੋਜ਼ ਗਾਹਕ ਲਿਆਉਂਦਾ ਅਤੇ ਪੈਸੇ ਬਟੋਰਦਾ। ਗੱਲ ਮੁਹੱਲੇ ਵਾਲਿਆਂ ਤੱਕ ਪਹੁੰਚੀ ਕਿ ਰਮੇਸ਼ ਪਤਨੀ ਤੋਂ ਦੇਹ-ਵਪਾਰ ਕਰਵਾਉਂਦਾ ਹੈ। ਸਾਰਿਆਂ ਨੇ ਉਸ ਨੂੰ ਚਿਤਾਵਨੀ ਦਿੱਤੀ, ਇਹ ਸ਼ਰੀਫ਼ਾਂ ਦਾ ਮੁਹੱਲਾ ਹੈ, ਇੱਥੇ ਅਜਿਹੇ ਕੰਮ ਨਹੀਂ ਹੋਣ ਦਿਆਂਗੇ। ਇਹ ਸਭ ਕਰਨਾ ਹੈ ਤਾਂ ਮੁਹੱਲੇ ਤੋਂ ਨਿਕਲ ਜਾਓ, ਨਹੀਂ ਤਾਂ ਅਸੀਂ ਪੁਲਿਸ ਕੋਲ ਜਾਵਾਂਗੇ।
ਰਮੇਸ਼ ਨੇ ਮਕਾਨ ਬਦਲਣ ਵਿੱਚ ਹੀ ਭਲਾਈ ਸਮਝੀ। ਇਯ ਤੋਂ ਬਾਅਦ ਉਹ ਕੁਝ-ਕੁਝ ਮਹੀਨੇ ਵਿੱਚ ਮਕਾਨ ਬਦਲਦਾ ਰਿਹਾ। ਅੰਤ ਵਿੱਚ ਉਹ ਕਿਲਾ ਵਿੱਚ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਿਆ। ਉਥੇ ਵੀ ਉਹ ਵਿਨੀਤਾ ਤੋਂ ਦੇਹ ਵਪਾਰ ਕਰਵਾਉਂਦਾ। ਬੀਤਦੇ ਸਮੇਂ ਦੇ ਨਾਲ ਵਿਨੀਤਾ ਨੇ ਵੀ ਇਸ ਨੂੰ ਆਪਣੀ ਹੋਣੀ ਮੰਨ ਲਿਆ। ਵਿਨੀਤਾ ਦੀ ਦੇਹ ਤੋਂ ਰਮੇਸ਼ ਮੋਟੀ ਕਮਾਈ ਕਰਦਾ, ਇਸ ਕਰਕੇ ਨਸ਼ੇ ਦੀ ਉਸਦੀ ਆਦਤ ਵੱਧ ਗਈ। ਸਵੇਰੇ ਹੀ ਪੀਣਾ ਆਰੰਪ ਕਰਦਾ ਅਤੇ ਦੇਰ ਰਾਤ ਤੱਕ ਪੀਂਦਾ ਰਹਿੰਦਾ। ਰਮੇਸ਼ ਨੂੰ ਇਨਕਾਰ ਕਰ ਸਕਣਾ ਵਿਨੀਤਾ ਦੇ ਵੱਸ ਵਿੱਚ ਨਹੀਂ ਸੀ। ਰਾਤ ਭਰ ਉਹ ਗਾਹਕ ਦੇ ਨਾਲ ਜਾਗਦੀ ਅਤੇ ਦਿਨ ਵਿੱਚ ਰਮੇਸ਼ ਉਸਨੂੰ ਸੌਣ ਨਾ ਦਿੰਦਾ। ਕੁਦਰਤੀ-ਗੈਰ ਕੁਦਰਤੀ ਤਰੀਕੇ ਨਾਲ ਉਸ ਤੋਂ ਹਵਸ ਮਿਟਾਉਂਦਾ ਰਹਿੰਦਾ।
ਵਿਨੀਤਾ ਨੂੰ ਮਜਬੂਰ ਕਰਕੇ ਰਮੇਸ਼ ਨੇ ਗਾਹਕਾਂ ਦੁਆਰਾ ਇੱਕੱਠੇ ਕੀਤੇ ਕੰਡੋਮ ਇੱਕੱਠੇ ਕਰਵਾਉਣੇ ਆਰੰਭ ਕਰ ਦਿੱਤੇ। ਰਮੇਸ਼ ਉਹ ਵੀਰਜ ਆਪਣੇ ਸਰੀਰ ਤੇ ਮਲ ਲੈਂਦਾ। ਹੁਣ ਵਿਨੀਤਾ ਰਮੇਸ਼ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ।  ਇਸ ਲਈ ਉਸਨੇ ਇੱਕ ਦਿਨ ਰਮੇਸ਼ ਨੂੰ ਸਮਝਾਇਆ, ਪਹਿਲਾਂ ਵਰਗੇ ਮਾੜੇ ਦਿਨ ਨਹੀਂ ਰਹੇ। ਕੁਝ ਪੈਸੇ ਮੈਂ ਇੱਕੱਠੇ ਕੀਤੇ ਹਨ, ਉਸ ਨਾਲ ਕੋਈ ਕੰਮ ਧੰਦਾ ਆਰੰਭ ਕਰ ਲੈ। ਦੇਹ ਵਪਾਰ ਕੋਈ ਧੰਦਾ ਨਹੀਂ ਹੁੰਦਾ। ਜਿਸ ਦਿਨ ਮੇਰੀ ਉਮਰ ਢਲੀ, ਪਰਿਵਾਰ ਭੁੱਖਾ ਮਰ ਜਾਵੇਗਾ।
ਜਦੋਂ ਤੱਕ ਤੈਨੂੰ ਗਾਹਕ ਮਿਲਣੇ ਬੰਦ ਹੋਣਗੇ, ਉਦੋਂ ਤੱਕ ਰਾਧਿਕਾ ਵੱਡੀ ਹੋ ਜਾਵੇਗੀ। ਉਸ ਤੋਂ ਮੂੰਹ ਮੰਗੀ ਪੈਸੇ ਮਿਲਿਆ ਕਰਨਗੇ।
ਵਿਨੀਤਾ ਹੈਰਾਨੀ ਨਾਲ ਪਤੀ ਦਾ ਮੂੰਹ ਦੇਖਦੀ ਰਹਿ ਗਈ। ਇਹ ਆਦਮੀ ਤਾਂ ਬਹੁਤ ਜ਼ਿਆਦਾ ਡਿੱਗਿਆ ਹੋਇਆ ਹੈ। ਉਸ ਦਿਨ ਤੋਂ ਉਸਨੂੰ ਰਮੇਸ਼ ਨਾਲ ਨਫ਼ਰਤ ਹੋ ਗਈ। ਨਫ਼ਰਤ ਹੋਈ ਤਾਂ ਮਨ ਦਾ ਭੈਅ ਵੀ ਜਾਂਦਾ ਰਿਹਾ। ਰਮੇਸ਼ ਤੋਂ ਮੁਕਤੀ ਪਾਉਣ ਲਈ ਉਹ ਸਹੀ ਵਕਤ ਦਾ ਇੰਤਜ਼ਾਰ ਕਰਨ ਲੱਗੀ।
ਸ਼ਾਮ ਨੂੰ ਵੀ ਰਮੇਸ਼ ਵਿਨੀਤਾ ਦੇ ਲਈ ਗਾਹਕ ਤਹਿ ਕਰਕੇ ਲਿਆਇਆ ਸੀ। ਉਸ ਦਿਨ ਵੀ ਰਾਧਿਕਾਰ ਨੂੰ ਤੇਜ ਬੁਖਾਰ ਸੀ। ਬੇਟੀ ਨੂੰ ਬੁਖਾਰ ਵਿੱਚ ਤਪਦਾ ਛੰਡ ਕੇ ਵਿਨੀਤਾ ਗਾਹਕ ਦੇ ਕੋਲ ਨਹੀਂ ਜਾਣਾ ਚਾਹੁੰਦੀ ਸੀ। ਸ਼ਾਂਤੀ ਵੀ ਬੇਟੀ ਦੇ ਪੱਖ ਵਿੱਚ ਸੀ।
ਰਮੇਸ਼ ਨੁੰ ਇਹ ਕਿੱਥੇ ਬਰਦਾਸ਼ਤ ਹੋਣਾ ਸੀ। ਉਹ ਵਿਨੀਤਾ ਨੂੰ ਕੁੱਟਣ ਲੱਗਿਆ। ਸ਼ਾਂਤੀ ਬੇਟੀ ਨੂੰ ਬਚਾਉਣ ਆਈ ਤਾਂ ਚਾਕੂ ਲੈ ਕੇ ਰਮੇਸ਼ ਉਸਦੇ ਪਿੱਛੇ ਦੌੜਿਆ। ਰਮੇਸ਼ ਸ਼ਾਂਤੀ ਦੀ ਜਾਨ ਵੀ ਲੈ ਲੈਂਦਾ। ਜੇਲ੍ਹ ਦਾ ਵੀ ਉਸਨੂੰ ਭੈਅ ਨਹੀਂ ਸੀ। ਇੱਕ ਹੱਤਿਆ ਉਹ ਪਹਿਲਾਂ ਹੀ ਕਰ ਚੁੱਕਾ ਸੀ ਅਤੇ ਜੇਲ੍ਹ ਯਾਤਰਾ ਵੀ ਕਰ ਆਇਆ ਸੀ। ਉਸ ਦਿਨ ਉਹ ਜ਼ਿਆਦਾ ਨਸ਼ੇ ਵਿੱਚ ਸੀ, ਇਯ ਕਰਕੇ ਆਪਣਾ ਸੰਤੁਲਨ ਬਣਾਈ ਨਹੀਂ ਰੱਖ ਸਕਿਆ। ਠੋਕਰ ਖਾ ਕੇ ਡਿੱਗ ਗਿਆ। ਵਿਨੀਤਾ ਨੂੰ ਲੱਗਿਆ ਕਿ ਰਮੇਸ਼ ਤੋਂ ਮੁਕਤੀ ਪਾਉਣ ਦਾ ਇਹੀ ਮੌਕਾ ਹੈ। ਵਿਨੀਤਾ ਦੇ ਮਨ ਵਿੱਚ ਦੱਬੀ ਨਫ਼ਰਤ ਨੇ ਜ਼ੋਰ ਪਕੜਿਆ ਅਤੇ ਉਹ ਜ਼ਮੀਨ ਤੇ ਪਏ ਰਮੇਸ਼ ਦੀ ਛਾਤੀ ਤੇ ਬੈਠ ਗਈ ਅਤੇ ਦੋਵੇਂ ਹੱਥਾਂ ਨਾਲ ਉਸਦਾ ਗਲਾ ਦਬਾਅ ਦਿੱਤਾ। ਰਮੇਸ਼ ਨੇ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਨਸ਼ਾ ਜ਼ਿਆਦਾ ਹੋਣ ਕਾਰਨ ਬਚਾਅ ਨਾ ਕਰ ਸਕਿਆ। ਹੁਣ ਸਵਾਲ ਸੀ ਲਾਸ਼ ਠਿਕਾਣੇ ਲਗਾਉਣ ਦਾ। ਉਸ ਰਾਤ ਲਾਸ਼ ਘਰੇ ਹੀ ਪਈ ਰਹੀ। ਵਿਨੀਤਾ ਨੂੰ ਆਪਣੇ ਪੁਰਾਣੇ ਵਾਕਫ਼ਕਾਰ ਅਤੇ ਮਿਹਰਬਾਨ ਅਨਿਲ ਸਿੱਧੂ ਦਾ ਖਿਆਲ ਆਇਆ। 29 ਸਾਲਾ ਅਨਿਲ ਜੋਰਾ ਵਿੱਚ ਰਹਿੰਦਾ ਸੀ। ਵਿਨੀਤਾ ਨੂੰ ਵਿਸ਼ਵਾਸ ਸੀ ਕਿ ਸੰਕਟ ਦੀ ਘੜੀ ਵਿੱਚ ਉਹ ਸਾਥ ਜ਼ਰੂਰ ਦੇਵੇਗਾ। ਉਸਨੇ ਫ਼ੋਨ ਕੀਤਾ ਅਤੇ ਸਾਰੀ ਗੱਲ ਦੱਸੀ। ਕੁਝ ਦੇਰ ਸੋਚਣ ਬਾਅਦ ਅਨਿਲ ਨੇ ਰਾਤ ਨੂੰ ਆਉਣ ਲਈ ਕਿਹਾ। ਉਸਨੇ ਕਿਹਾ ਕਿ ਅਸੀਂ ਲਾਸ਼ ਦੇ ਟੁਕੜੇ ਕਰਕੇ ਸੁੱਟ ਦਿਆਂਗੇ, ਇਸ ਤਰ੍ਹਾਂ ਲਾਸ਼ ਦੀ ਸ਼ਨਾਖਤ ਨਹੀਂ ਹੋਵੇਗੀ। ਰਾਤ ਹੁੰਦੇ ਹੀ ਅਨਿਲ ਆਪਣੀ ਸਕਾਰਪੀਓ ਕਾਰ ਲੈ ਕੇ ਆਇਆ। ਉਸ ਤੋਂ ਬਾਅਦ ਅਨਿਲ, ਸ਼ਾਂਤੀ ਅਤੇ ਵਿਨੀਤਾ ਨੇ ਮਿਲ ਕੇ ਆਰੀ ਨਾਲ ਲਾਸ਼ ਦੇ ਟੁਕੜੇ ਕੀਤੇ ਅਤੇ ਸਿਰ ਕੱਟ ਕੇ ਅਲੱਗ ਕਰ ਲਿਆ। ਇੱਕ ਹੱਥ, ਇੱਕ ਹੱਥ ਅਤੇ ਇੱਕ ਪੈਰ ਵੀ ਕੱਟ ਲਿਆ। ਇਸ ਤੋਂ ਬਾਅਦ ਧੜ ਬੋਰੇ ਵਿੱਚ ਭਰਿਆ ਅਤੇ ਹੱਥ ਪੈਰ ਅਲੱਗ ਅਲੱਗ ਪੋਲੀਥੀਨ ਵਿੱਚ ਪੈਕ ਕੀਤੇ। ਵਿਨੀਤਾ ਅਤੇ ਸ਼ਾਂਤੀ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਅਨਿਲ ਸਿੱਧੂ ਨੂੰ ਵੀ ਬੰਦੀ ਬਣਾ ਲਿਆ।

LEAVE A REPLY