thudi-sahat-300x150ਇਨ੍ਹੀਂ ਦਿਨੀਂ ਵਾਇਰਲ ਫ਼ੀਵਰ ਕਾਫ਼ੀ ਫ਼ੈਲਿਆ ਹੋਇਆ ਹੈ। ਅਜਿਹੇ ਵਾਇਰਲ ਅਕਸਰ ਮੌਸਮ ਬਦਲਣ ਦੌਰਾਨ ਹੀ ਫ਼ੈਲਦੇ ਹਨ। ਤਾਪਮਾਨ ਦੇ ਉਤਾਰ-ਚੜ੍ਹਾਅ ਕਾਰਨ ਸ਼ਰੀਰ ਦੀ ਰੋਕ ਰੋਕੂ ਸਮਰੱਥਾ ਥੋੜ੍ਹੀ ਘੱਟ ਹੋ ਜਾਂਦੀ ਹੈ ਜਿਸ ਨਾਲ ਇਨਫ਼ੈਕਸ਼ਨ ਛੇਤੀ ਹੋ ਜਾਂਦੀ ਹੈ। ਬੱਚਿਆਂ ਦਾ ਇਮਿਊਨ ਸਿਸਟਮ ਵੱਡਿਆਂ ਨਾਲੋਂ ਕਮਜ਼ੋਰ ਹੁੰਦਾ ਹੈ, ਉਹ ਬਹੁਤ ਛੇਤੀ ਵਾਇਰਸ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਦੇ ਲੱਛਣ: ਜੇ ਤੁਸੀਂ ਇਸ ਵਾਇਰਲ ਬੁਖਾਰ ਦੀ ਲਪੇਟ ਵਿੱਚ ਆ ਗਏ ਹੋ ਤਾਂ ਤੁਹਾਨੂੰ ਸਰੀਰ ਵਿੱਚ ਹੇਠ ਲਿਖੇ ਲੱਛਣ ਦਿਖਾਈ ਦੇਣਗੇ ਜਿਸ ਨੂੰ ਨਜ਼ਰ ਅੰਦਾਜ਼ ਕਰਨਾ ਤੁਹਾਨੂੰ ਗੰਭੀਰ ਰੂਪ ਨਾਲ ਬੀਮਾਰ ਕਰ ਸਕਦਾ ਹੈ। ਫ਼ੀਵਰ ਦੀ ਸ਼ੁਰੂਆਤ ਗਲਾ ਦਰਦ, ਥਕਾਵਟ, ਖਾਂਸੀ, ਸਰੀਰ ਦਰਦ, ਆਦਿ ਨਾਲ ਸ਼ੁਰੂ ਹੁੰਦੀ ਹੈ। ਫ਼ਿਰ ਆਹਿਸਤਾ ਆਹਿਸਤਾ ਜੋੜਾਂ ਵਿੱਚ ਦਰਦ, ਤੇਜ਼ ਬੁਖ਼ਾਰ, ਗਲੇ ਵਿੱਚ ਦਰਦ, ਤੇਜ਼ ਸਿਰਦਰਦ, ਅੱਖਾਂ ਵਿੱਚ ਲਾਲੀ ਜਾਂ ਜਲਣ, ਚਮੜੀ ‘ਤੇ ਲਾਲ ਧੱਬੇ, ਖਾਰਿਸ਼, ਆਦਿ ਵੀ ਹੋਣ ਲਗਦੇ ਹਨ।
ਉਂਝ ਤਾਂ ਵਾਇਰਲ ਫ਼ੀਵਰ ਦੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਡਾਕਟਰ ਤੋਂ ਇਲਾਜ ਸ਼ੁਰੂ ਕਰਵਾਓ। ਡਾਕਟਰ ਐਂਟੀਬਾਇਓਟਿਕ, ਐਸਪ੍ਰਿਨ ਅਤੇ ਪੈਰਾਸੀਟਾਮੋਲ ਵਰਗੀਆਂ ਦਵਾਈਆਂ ਦਿੰਦੇ ਹਨ, ਪਰ ਸੂਰਜਵੰਸ਼ੀ ਦਵਾਖ਼ਾਨੇ ਦੇ ਹਕੀਮ ਕੇ.ਬੀ. ਦਾ ਕਹਿਣਾ ਹੈ ਕਿ ਘਰੇਲੂ ਉਪਾਅ ਨਾਲ ਵੀ ਇਸ ਤੋਂ ਰਾਹਤ ਮਿਲ ਸਕਦੀ ਹੈ। ਜੇ ਬੁਖਾਰ ਨਹੀਂ ਉਤਰਦਾ ਤਾਂ ਤੁਲਸੀ ਵਾਲਾ ਪਾਣੀ ਪੀਓ। ਤੁਲਸੀ ਵਿੱਚ ਐਂਟੀ ਬਾਇਓਟਿਕ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਵਾਇਰਲ ਫ਼ੀਵਰ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
20 ਤਾਜ਼ਾ ਤੁਲਸੀ ਦੇ ਪੱਤਿਆਂ ਨੂੰ 1 ਲੀਟਰ ਪਾਣੀ ਵਿੱਚ ਇੱਕ ਚਮਚ ਲੌਂਗ ਪਾਊਡਰ ਪਾ ਕੇ ਪਾਣੀ ਦੇ ਅੱਧਾ ਹੋ ਜਾਣ ਤਕ ਉਬਾਲੋ। ਉਸ ਤੋਂ ਬਾਅਦ ਪਾਣੀ ਨੂੰ ਛਾਣ ਕੇ ਠੰਡਾ ਕਰ ਲਓ। ਥੋੜ੍ਹਾ-ਥੋੜ੍ਹਾ ਪਾਣੀ 2-2 ਘੰਟੇ ਦੇ ਫ਼ਰਕ ਨਾਲ ਪੀਓ।
ਕੀ ਖਾਓ: ਬੁਖ਼ਾਰ ਹੋਣ ‘ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ, ਅਜਿਹੇ ਵਿੱਚ ਖਾਣਾ-ਪੀਣਾ ਨਾ ਛੱਡੋ। ਹੈਲਦੀ ਡਾਈਟ ਲਓ ਤਾਂ ਕਿ ਤੁਹਾਨੂੰ ਵਾਇਰਸ ਨਾਲ ਲੜਨ ਦੀ ਤਾਕਤ ਮਿਲੇ। ਬੁਖਾਰ ਤੋਂ ਪੀੜਤ ਹੋ ਤਾਂ ਖੂਬ ਪਾਣੀ ਪੀਓ। ਇਸ ਨਾਲ ਸਫ਼ੈਦ ਖ਼ੂਨ ਕੋਸ਼ਿਕਾਵਾਂ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰਦੀਆਂ ਹਨ ਅਤੇ ਗੰਦੇ ਪਦਾਰਥਾਂ ਨੂੰ ਬਾਹਰ ਕੱਢਦੀਆਂ ਹਨ। ਕੱਚੇ ਖਾਧ ਪਦਾਰਥਾਂ ਦੀ ਥਾਂ ਪੱਕਿਆ ਖਾਣਾ ਖਾਓ। ਕੱਚਾ ਭੋਜਨ ਪਚਾਉਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਉਬਲੀਆਂ ਸਬਜ਼ੀਆਂ ਦਾ ਸੂਪ ਪੀਓ। ਹਰੀਆਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਓ।
ਟਮਾਟਰ, ਆਲੂ ਅਤੇ ਸੰਤਰਾ ਖਾਓ। ਇਨ੍ਹਾਂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਦਹੀਂ ਵੀ ਖਾਓ। ਕੇਲਾ, ਅਮਰੂਦ ਅਤੇ ਸੇਬ ਦਾ ਰਸ ਪੀਣ ਨਾਲ ਬੁਖ਼ਾਰ ਛੇਤੀ ਉਤਰ ਜਾਂਦਾ ਹੈ। ਬਾਰ-ਬਾਰ ਬੁਖ਼ਾਰ ਹੋ ਰਿਹਾ ਹੈ ਤਾਂ ਨਿੰਬੂ, ਸੰਤਰਾ, ਅੰਗੂਰ ਅਤੇ ਨਾਰੰਗੀ ਦੇ ਜੂਸ ਨੂੰ ਅੱਧਾ ਕੱਪ ਪਾਣੀ ਵਿੱਚ ਮਿਲਾ ਕੇ ਬਿਨਾਂ ਸ਼ੱਕਰ ਜਾਂ ਬਰਫ਼ ਦੇ ਪੀਣ ਨਾਲ ਤੁਹਾਨੂੰ ਆਰਾਮ ਮਿਲਦਾ ਹੈ।
ਕੀ ਨਾ ਖਾਓ: ਬੁਖ਼ਾਰ ਦੌਰਾਨ ਦੁੱਧ ਜਾਂ ਉਸ ਤੋਂ ਬਣੇ ਪਦਾਰਥਾਂ ਦਾ ਸੇਵਨ ਨਾ ਕਰੋ, ਮੀਟ ਨਾ ਖਾਓ, ਕਾਰਬੋਨੇਟਿਡ ਤਰਲ ਪਦਾਰਥ, ਚਾਹ, ਕੌਫ਼ੀ, ਆਦਿ ਨਾ ਪੀਓ। ਸ਼ਰਾਬ, ਸਿਗਰਟਨੋਸ਼ੀ ਅਤੇ ਤੰਬਾਕੂ ਵਰਗੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ। ਠੰਡੀਆਂ ਚੀਜ਼ਾਂ ਦਾ ਸੇਵਨ ਨਾ ਕਰੋ।
ਵਾਇਰਲ ਫ਼ੀਵਰ ਵਿੱਚ ਵੱਧ ਤੋਂ ਵੱਧ ਆਰਾਮ ਕਰੋ ਅਤੇ ਦਿਮਾਗ ‘ਤੇ ਬਿਲਕੁਲ ਜ਼ੋਰ ਨਾ ਲਗਾਓ ਕਿਉਂਕਿ ਅਜਿਹਾ ਕਰਨ ਨਾਲ ਸ਼ਰੀਰ ਦੀ ਰੋਗ ਰੋਕੂ ਸਮਰੱਥਾ ਘਟਦੀ ਹੈ ਅਤੇ ਵਾਇਰਲ ਜ਼ਿਆਦਾ ਦਿਨਾਂ ਤਕ ਰਹਿ ਸਕਦਾ ਹੈ। ਜੇਕਰ ਤੁਸੀਂ ਉਪਰੋਕਤ ਜਾਂ ਕਿਸੇ ਹੋਰ ਬੀਮਾਰੀ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ।
ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਗਈ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਐਲਰਜੀ, ਐਜ਼ਮਾ, ਪ੍ਰੀ ਮੈਚਿਓਰ ਈਜੈਕੁਲੇਸ਼ਨ ਭਾਵ ਸ਼ੀਘਰ ਪਤਨ, ਕਣਕ ਤੋਂ ਐਲਰਜੀ, ਥਾਇਰੌਇਡ, ਬਲੱਡ ਪ੍ਰੈਸ਼ਰ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਸਿਰਫ਼ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਕੀਤਾ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ ਸਾਡੀ 150 ਡੌਲਰ ਦੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ੇ ਨਾਲ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀਅ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਇਸ਼ਤਿਹਾਰ ਦੇਖੋ।

LEAVE A REPLY