4ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਆਦੇਸ਼ ਜਾਰੀ ਕਰਦਿਆਂ ਥਾਈ ਮੰਗੂਰ ਮੱਛੀ ਦੇ ਪਾਲਣ ਅਤੇ ਵਿਕਰੀ ਤੇ ਮੁਕੰਮਲ ਰੋਕ ਲਗਾ ਦਿੱਤੀ ਹੈ।ਇਹ ਮੱਛੀ ਪਾਲੀਆਂ ਜਾਂਦੀਆਂ ਰਿਵਾਇਤੀ  ਮੱਛੀਆਂ ਲਈ ਬਹੁਤ ਵੱਡਾ ਖਤਰਾ  ਹੈ ਅਤੇ ਇਹ ਮੱਛੀ ਰਵਾਇਤੀ ਮੱਛੀਆ ਨੂੰ ਖਾਣ ਦੇ ਨਾਲ ਉਹਨਾਂ ਦੀ ਫੀਡ ਨੂੰ ਵੀ ਖਾ ਜਾਂਦੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ,ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵਲੋਂ ਇਹ ਧਿਆਨ ਵਿੱਚ ਲਿਆਂਦਾ ਗਿਆ ਕਿ ਇਹ ਮੱਛੀ ਮਾਸਾਹਾਰੀ ਹੋਣ ਕਰਕੇ ਤਲਾਬ ਦੇ ਵਾਤਾਵਰਣ ਵਿੱਚ ਹਾਨੀਕਾਰਕ ਬਦਲਾਅ ਪੈਦਾ ਕਰਦੀ ਹੈ ਇਸ ਨਾਲ ਭਾਰਤੀ ਮੂਲ ਦੀਆਂ ਮੱਛੀਆਂ ਦੀਆਂ ਨਸਲਾਂ ਖਤਮ ਹੋ ਸਕਦੀਆਂ ਹਨ।
ਉਨਾਂ ਅੱਗੇ ਦੱਸਿਆ ਕਿ ਮੱਛੀ ਦੀ ਪ੍ਰਜਾਤੀ ਦੀ ਰੋਕਥਾਮ ਲਈ ਮੱਛੀ ਪਾਲਣ ਵਿਭਾਗ ਵਲੋਂ ਖੇਤਰੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਗਈ ਹੈ ਕਿ ਸਮੇਂ-ਸਮੇਂ ਤੇ ਥਾਈ ਮੰਗੂਰ ਮੱਛੀ ਦੀ ਰੋਕਥਾਮ ਲਈ  ਅਚਨਚੇਤ ਚੈਕਿੰਗ ਕੀਤੀ ਜਾਵੇ।ਇਸ ਤੋਂ ਇਲਾਵਾ ਮੱਛੀ ਦੀ ਰੋਕਥਾਮ ਮੁਕੰਮਲ ਢੰਗ ਨਾਲ ਕਰਨ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੁਆਰਾ ਸੂਬੇ ਦੇ ਸਮੂਹ ਜਿਲਿਆਂ ਵਿੱਚ ਅਚਨਚੇਤ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਛਾਪੇਮਾਰੀ ਲਈ ਗਠਨ ਕੀਤੀ ਗਈ  ਕਮੇਟੀ ਦੇ ਦਿਸ਼ਾ-ਨਿਰਦੇਸ਼ਾ ‘ਤੇ  23 ਅਗਸਤ,2016 ਨੂੰ ਮੱਛੀ ਮੰਡੀ ਫਗਵਾੜਾ ਵਿਖੇ 12 ਕਿਲੋ ਮੁੰਗਰ ਫੜੀ ਗਈ ਅਤੇ ਮੋਕੇ ‘ਤੇ ਨਸ਼ਟ ਕੀਤੀ ਗਈ ਅਤੇ 25 ਅਗਸਤ,2016 ਨੂੰ ਗਰਾਮ ਪੰਚਾਇਤ ਰੋਗਲਾ, ਜਿਲ੍ਹਾ ਸੰਗਰੁਰ ਤੋਂ ਸ਼ਿਕਾਇਤ ਪ੍ਰਾਪਤ ਹੋਈ ਕਿ ਉਨਾਂ ਦੇ ਪਿੰਡ ਦੇ ਪੰਚਾਇਤੀ ਟੋਬੇ ਵਿੱਚ ਮੰਗੂਰ ਮੱਛੀ ਪਾਲੀ ਜਾ ਰਹੀ ਹੈ। ਇਸ ‘ਤੇ ਤੁਰੁੰਤ ਕਾਰਵਾਈ ਕਰਦੇ ਹੋਏ ਸਹਾਇਕ ਡਾਇਰੈਕਟਰ ਮੱਛੀ ਪਾਲਣ, ਸੰਗਰੂਰ ਵਲੋਂ ਸਮੇਤ ਸਟਾਫ ਮੋਕੇ ਤੇ ਜਾ ਕੇ ਮੰਗੂਰ ਮੱਛੀ ਨਸ਼ਟ ਕੀਤੀ ਅਤੇ ਦੋਸ਼ੀ ਫਾਰਮਰ ਤੇ ਜੁਰਮਾਨਾ ਵੀ ਕੀਤਾ ਗਿਆ।

LEAVE A REPLY