thudi-sahat-300x150ਵਰਲਡ ਵਾਈਡ ਲਾਈਫ਼ ਫ਼ੰਡ ਦੇ ਅੰਕੜਿਆਂ ਮੁਤਾਬਿਕ ਦੁਨੀਆ ‘ਚ ਹਰ ਸਾਲ ਲੱਗਭਗ 1.5 ਮਿਲੀਅਨ ਟਨ ਪਲਾਸਟਿਕ ਦੀ ਵਰਤੋਂ ਪੀਣ ਦੇ ਪਾਣੀ ਦੀਆਂ ਬੋਤਲਾਂ ਬਣਾਉਣ ਲਈ ਹੁੰਦੀ ਹੈ। ਇਹ ਪਲਾਸਟਿਕ ਆਮ ਤੌਰ ‘ਤੇ ਪੋਲੀਇਥਾਇਲੀਨ ਟੈਰੇਪਥਾਲੇਟ ਰਸਾਇਣਿਕ ਤੱਤ ਯੁਕਤ ਹੁੰਦਾ ਹੈ, ਜੋ 100 ਗੁਣਾ ਵਧੇਰੇ ਜ਼ਹਿਰੀਲੇ ਤੱਤਾਂ-ਨਿੱਕਲ, ਇਥਾਇਲਬੈਨਜੀਨ, ਇਥਾਇਲੀਨ ਆਕਸਾਈਡ ਦਾ ਰਿਸਾਅ ਪਾਣੀ ‘ਚ ਕਰਦਾ ਹੈ। ਇਸੇ ਤਰ੍ਹਾਂ ਅਰਥ ਪਾਲਿਸੀ ਇੰਸਟੀਚਿਊਟ ਦੇ ਅੰਕੜਿਆਂ ਮੁਤਾਬਿਕ ਦੁਨੀਆ ‘ਚ ਹਰ ਸਾਲ 1.5 ਮਿਲੀਅਨ ਬੈਰਲ ਤੇਲ ਦੀ ਵਰਤੋਂ ਪਲਾਸਟਿਕ ਦੀਆਂ ਬੋਤਲਾਂ ਬਣਾਉਣ ਲਈ ਹੁੰਦੀ ਹੈ, ਜੋ ਲੱਗਭਗ ਹਜ਼ਾਰ ਕਾਰਾਂ ਦੇ ਈਂਧਣ ਦੇ ਬਰਾਬਰ ਹੈ। ਅਮੇਰਿਕਾ ਦੀ ਸੰਸਥਾ ਕਲੀਨ ਏਅਰ ਕਾਊਂਸਿਲ ਦੇ ਅੰਕੜਿਆਂ ਮੁਤਾਬਿਕ ਅਮੇਰਿਕੀ ਹਰ ਘੰਟੇ ਪਿੱਛੋਂ ਲੱਗਭਗ 2.5 ਮਿਲੀਅਨ ਪਲਾਸਟਿਕ ਦੀਆਂ ਬੋਤਲਾਂ ਵਰਤ ਕੇ ਕੂੜੇ ‘ਚ ਸੁੱਟਦੇ ਹਨ ਅਤੇ ਲੱਗਭਗ 60 ਮਿਲੀਅਨ ਪਲਾਸਟਿਕ ਦੀਆਂ ਬੋਤਲਾਂ ਰੋਜ਼ਾਨਾ ਪਲਾਸਟਿਕ ਕੂੜੇ ਦਾ ਕਾਰਨ ਬਣਦੀਆਂ ਹਨ।ਵਰਣਨਯੋਗ ਹੈ ਕਿ ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਜਾਂ ਪਲਾਸਟਿਕ ਦੇ ਕੂੜੇ ਨੂੰ ਨਸ਼ਟ ਕਰਨ ਲਈ ਜੇਕਰ ਸਾੜਿਆ ਜਾਂਦਾ ਹੈ ਤਾਂ ਇਹ ਵਾਤਾਵਰਣ ‘ਚ ਘਾਤਕ ਟਾਕਸਿਕ ਫ਼ਿਊਮਜ਼ ਛੱਡਦੀਆਂ ਹਨ, ਜੋ ਹਵਾ ਪ੍ਰਦੂਸ਼ਣ ਪੈਦਾ ਕਰਦਾ ਹੈ। ਇਹ ਵੀ  ਰਾਨੀਜਨਕ ਤੱਥ ਹੈ ਕਿ ਇਨ੍ਹਾਂ ਮਿਲੀਅਨ ਦੀ ਗਿਣਤੀ ‘ਚ ਸੁੱਟੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਨੂੰ ਬਾਇਓਡੀਗ੍ਰੇਡ ਹੋਣ ‘ਚ 1000 ਤੋਂ ਵਧੇਰੇ ਸਾਲਾਂ ਦਾ ਸਮਾਂ ਲੱਗਦਾ ਹੈ। ਇਸੇ ਲਈ ਇਹ ਵਧੇਰੇ ਘਾਤਕ ਹਨ। ਘਾਤਕ ਰਸਾਇਣਿਕ ਪਦਾਰਥ ਬਿਸਫ਼ਿਨੌਲ-ਏ (2੍ਵ1) ਸਾਰੀਆਂ ਪਲਾਸਟਿਕ ਦੀਆਂ ਬੋਤਲਾਂ, ਫ਼ੂਡ ਸਟੋਰੇਜ ਕੰਟੇਨਰਾਂ ਅਤੇ ਪਲਾਸਟਿਕ ਤੋਂ ਬਣੇ ਹੋਰ ਖ਼ਿਡੌਣਿਆਂ ਆਦਿ ‘ਚ ਹੁੰਦਾ ਹੈ, ਜੋ ਉਸ ‘ਚ ਪਾਏ ਹੋਏ ਖਾਦ ਪਦਾਰਥ ਜਾਂ ਪਾਣੀ ‘ਚ ਘੁਲ ਕੇ ਮਨੁੱਖ ਦੇ ਪੇਟ ਅਤੇ ਅੰਤੜੀਆਂ ‘ਚ ਪਹੁੰਚ ਕੇ ਕੁਝ ਸਮੇਂ ਪਿੱਛੋਂ ਭਾਰੀ ਨੁਕਸਾਨ ਪਹੁੰਚਾਉਂਦਾ ਹੈ, ਜਿਸ ਦੇ ਤਹਿਤ ਇਹ ਮਨੁੱਖ ਦੇ ਐਂਡੋਕ੍ਰਾਇਨ ਸਿਸਟਮ ‘ਚ ਵਿਕਾਰ ਪੈਦਾ ਕਰ ਦਿੰਦਾ ਹੈ। ਬਿਸਫ਼ਿਨੌਲ-ਏ  ਨਾਲ ਮਨੁੱਖ ਨੂੰ ਹੋਣ ਵਾਲੇ ਨੁਕਸਾਨ ਦੇ ਤਹਿਤ ਹਾਈਪਰ ਐਕਟੀਵਿਟੀ, ਅਰਲੀ ਪਿਊਬਰਟੀ, ਐਬਨਾਰਮਲ ਸੈਕਸ ਬਿਹੇਵੀਅਰ, ਦਿਮਾਗ ‘ਚ ਨੁਕਸ, ਫ਼ੈਟ ਫ਼ਾਰਮੇਸ਼ਨ ਆਦਿ ਹਨ। ਇਸੇ ਤਰ੍ਹਾਂ ਹਰ ਪਲਾਸਟਿਕ ਦੀ ਬੋਤਲ ‘ਚ ਐਂਟੀਮਨੀ ਅਤੇ ਆਰਸੈਨਿਕ ਦਾ ਰਿਸਾਅ ਵੀ ਹੁੰਦਾ ਰਹਿੰਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਪਿਛਲੇ ਸਾਲ ਦੱਖਣੀ ਕੋਲਕਾਤਾ ‘ਚ ਲੱਗਭਗ 7 ਹਜ਼ਾਰ ਵਿਅਕਤੀ ਆਰਸੈਨਿਕ ਯੁਕਤ ਦੂਸ਼ਿਤ ਪਾਣੀ ਪੀਣ ਕਾਰਨ ਆਰਸੈਨਿਕ ਪੁਆਇਜ਼ਨਿੰਗ ਦਾ ਸ਼ਿਕਾਰ ਹੋਏ। ਆਰਸੈਨਿਕ ਕਾਰਨ ਮਨੁੱਖ ‘ਚ ਚਮੜੀ, ਫ਼ੇਫ਼ੜੇ, ਲਿਵਰ, ਬਲੈਡਰ ਅਤੇ ਕਿਡਨੀ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ। ਐਂਟੀਮਨੀ ਵਾਲਾ ਦੂਸ਼ਿਤ ਪਾਣੀ ਪੀਣ ਨਾਲ ਪੇਟ ਦੀਆਂ ਬੀਮਾਰੀਆਂ ਅਤੇ ਕੈਂਸਰ ਹੋਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ।
ਸਾਰੀਆਂ ਪਲਾਸਟਿਕ ਦੀਆਂ ਬੋਤਲਾਂ ‘ਚ ਘਾਤਕ ਬਿਸਫ਼ਿਨੌਲ-ਏ ਰਸਾਇਣ ਅਤੇ ਡਾਈ ਇਥਾਈਲ ਹੈਕਸਾਈਲ ਐਡੀਪੇਟ (4581) ਰਸਾਇਣ ਦਾ ਰਿਸਾਅ ਹੁੰਦਾ ਹੈ, ਜਿਸ ਨਾਲ ਕੁਝ ਸਾਲਾਂ ‘ਚ ਮਨੁੱਖਾਂ ‘ਚ ਕੈਂਸਰ ਪੈਦਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਪਲਾਸਟਿਕ ਦੀ ਬੋਤਲ ‘ਚੋਂ ਹਰ 3 ਤੋਂ 4 ਘੰਟਿਆਂ ਪਿੱਛੋਂ ਹਾਨੀਕਾਰਕ ਐਂਟੀਮਨੀ ਅਤੇ ਆਰਸੈਨਿਕ ਦਾ ਰਿਸਾਅ ਹੁੰਦਾ ਹੈ, ਜੋ ਮਨੁੱਖ ਦੇ ਸਰੀਰ ‘ਚ ਸਕਿਨ, ਲਿਵਰ, ਲੰਗਸ, ਕਿਡਨੀ ਅਤੇ ਬਲੈਡਰ ਦਾ ਕੈਂਸਰ, ਅੰਤੜੀਆਂ ਦੇ ਨੁਕਸਾਨ, ਐਸੀਡਿਟੀ, ਜੀਅ ਕੱਚਾ ਹੋਣਾ ਅਤੇ ਦਿਮਾਗ ‘ਤੇ ਹਾਨੀਕਾਰਕ ਅਸਰ ਪਾ ਸਕਦਾ ਹੈ। ਇਸੇ ਲਈ ਪਲਾਸਟਿਕ ਦੀਆਂ ਬੋਤਲਾਂ ‘ਚ ਪਾਣੀ ਨਹੀਂ ਪੀਣਾ ਚਾਹੀਦਾ। ਇਸ ਦੀ ਬਜਾਏ ਕੱਚ ਦੀ ਬੋਤਲ, ਘੜਾ ਜਾਂ ਸੁਰਾਹੀ ਵਧੇਰੇ ਵਧੀਆ ਹਨ। ਬਠਿੰਡਾ ‘ਚ ਭੂ-ਜਲ ‘ਚ ਰੇਡੀਓਧਰਮੀ ਯੂਰੇਨੀਅਮ ਧਾਤੂ ਦੇ ਪਾਏ ਜਾਣ ਕਾਰਨ ਉਥੋਂ ਦੇ ਲੋਕਾਂ ‘ਚ ਕੈਂਸਰ ਵਧੇਰੇ ਪਾਇਆ ਜਾਣ ਲੱਗਾ ਹੈ। ਵਿਗਿਆਨੀਆਂ ਨੇ ਇਸ ਸਮੱਸਿਆ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਲੋਕਾਂ ਨੂੰ  ਮਿੱਟੀ ਦੇ ਘੜਿਆਂ ਅਤੇ ਸੁਰਾਹੀਆਂ ‘ਚ ਪਾਣੀ ਪੀਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਹ ਘਾਤਕ ਯੂਰੇਨੀਅਮ ਧਾਤੂ ਨੂੰ ਆਪਣੇ ਤਲੇ ‘ਤੇ ਸੋਖ ਲੈਂਦੇ ਹਨ। ਇਸੇ ਤਰ੍ਹਾਂ ਅਮੇਰਿਕਾ ਦੇ ਵਿਗਿਆਨੀਆਂ ਨੇ ਲੋਕਾਂ ਨੂੰ ਸਟੀਲ ਦੀਆਂ ਬੋਤਲਾਂ ਜਾਂ ਕੱਚ ਦੀਆਂ ਬੋਤਲਾਂ ‘ਚ ਪਾਣੀ ਪੀਣ ਅਤੇ ਰੱਖਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਨ੍ਹਾਂ ‘ਚ ਘਾਤਕ ਐਂਟੀਮਨੀ ਆਰਸੈਨਿਕ, ਇਥਾਈਲ ਹੈਕਸਾਈਲ ਐਡੀਪੇਟ (4581) ਬਿਸਫ਼ਿਨੌਲ-ਏ (2੍ਵ1) ਆਦਿ ਤੱਤਾਂ ਦਾ ਰਿਸਾਅ ਨਹੀਂ ਹੁੰਦਾ। ਵਿਗਿਆਨੀਆਂ ਨੇ ਮੱਕੀ ਜਾਂ ਕੌਰਨ ਤੋਂ ਬਣੀਆਂ ਵਿਸ਼ੇਸ਼ ਬਾਇਓਟਾ ਬੋਤਲਾਂ ਵੀ ਈਜਾਦ ਕੀਤੀਆਂ ਹਨ, ਜੋ 70-80 ਦਿਨਾਂ ‘ਚ ਹੀ ਬਾਇਓਡਿਗ੍ਰੇਡੇਬਲ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਤੋਂ ਕਿਸੇ ਵੀ ਘਾਤਕ ਰਸਾਇਣ ਦਾ ਰਿਸਾਅ ਨਹੀਂ ਹੁੰਦਾ। ਉਪਰੋਕਤ ਵਿਗਿਆਨੀਆਂ ਵਲੋਂ ਦਿੱਤੇ ਗਏ ਸੁਝਾਵਾਂ ਦਾ ਧਿਆਨ ਰੱਖਦਿਆਂ ਸਾਨੂੰ ਪੀਣ ਦਾ ਪਾਣੀ ਹਮੇਸ਼ਾ ਕੱਚ ਦੀ ਬੋਤਲ, ਮਿੱਟੀ ਦੇ ਘੜੇ ਜਾਂ ਸੁਰਾਹੀ ‘ਚ ਹੀ ਸਟੋਰ ਕਰਨਾ ਅਤੇ ਪੀਣਾ ਚਾਹੀਦੈ ਤਾਂ ਕਿ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। ਸਾਨੂੰ ਧਿਆਨ ਰੱਖਣਾ ਚਾਹੀਦੈ ਕਿ ਪੌਲੀਵਿਨਾਇਲ ਕਲੋਰਾਈਡ-ਪੀ. ਵੀ. ਸੀ., ਡੀ. ਈ. ਐੱਚ. ਪੀ. ਜਾਂ ਪਥਾਲੇਟ, ਪੌਸੀਕਾਰਬੋਨੇਟ, ਬਿਸਫ਼ਿਨੌਲ-ਏ (2੍ਵ1) ਆਦਿ ਪਲਾਸਟਿਕ ਤੋਂ ਬਣੀਆਂ ਬੋਤਲਾਂ ‘ਚ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਉਸ ਨਾਲ ਕੈਂਸਰ, ਮੋਟਾਪਾ, ਇਮਿਊਨ ਸਿਸਟਮ ‘ਚ ਨੁਕਸ, ਸਾਹ ਦੀਆਂ ਬੀਮਾਰੀਆਂ, ਅੰਨ੍ਹਾਪਣ ਆਦਿ ਹੋਣ ਦਾ ਹਮੇਸ਼ਾ ਸ਼ੰਕਾ ਬਣਿਆ ਰਹਿੰਦਾ ਹੈ।

LEAVE A REPLY