copy-of-thumb2_61172b8c030c041e00331059e1d09fa5_mezznਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਅੱਜ ਅਕਾਲੀ ਦਲ ਦੇ ਚੀਫ ਵਿਪ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਤੋਂ ਮੰਗ ਕੀਤੀ ਕਿ ਅਕਾਲੀ ਦਲ ਦੇ ਵਿਧਾਇਕ ਪਰਗਟ ਸਿੰਘ ਤੇ ਇੰਦਰਬੀਰ ਸਿੰਘ ਬੁਲਾਰੀਆ ਖਿਲਾਫ ਵਿਪ ਦੀ ਉਲੰਘਣਾ ਕਰਨ ‘ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਡਾ. ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਹੁਕਮਾਂ ਦੇ ਆਧਾਰਿਤ ਉਹਨਾਂ ਨੇ ਸਾਰੇ ਅਕਾਲੀ ਵਿਧਾਇਕਾਂ ਨੂੰ ਅੱਜ ਸਦਨ ਵਿਚ ਹਾਜ਼ਰ ਹੋਣ ਦੀ ਹਦਾਇਤ ਅਧੀਨ ਵਿਪ ਜਾਰੀ ਕੀਤਾ ਗਿਆ ਹੈ, ਜਿਸ ਦੀ ਦੋਨਾਂ ਵਿਧਾਇਕਾਂ ਨੇ ਉਲੰਘਣਾ ਕੀਤੀ ਹੈ। ਸ. ਬੁਲਾਰੀਆ ਤਾਂ ਸਦਨ ਵਿਚ ਹਾਜ਼ਰ ਹੀ ਨਹੀਂ ਹੋਏ, ਜਦਕਿ ਪਰਗਟ ਸਿੰਘ ਆਪਣੀ ਸੀਟ ਛੱਡ ਕੇ ਆਜ਼ਾਦ ਵਿਧਾਇਕਾਂ ਦੇ ਨਾਲ ਬੈਠੇ ਰਹੇ ਤੇ ਉਹਨਾਂ ਸਰਕਾਰ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ ਤੇ ਸਪੀਕਰ ਵੈਲ ‘ਚ ਆਜ਼ਾਦ ਵਿਧਾਇਕਾਂ ਨਾਲ ਬੈਠੇ ਰਹੇ।

LEAVE A REPLY