kajol-karan-johar_625x300_41414571900ਕਾਜੋਲ ਅਤੇ ਕਰਣ ਜੌਹਰ ਦੀ ਗਹਿਰੀ ਦੋਸਤੀ ‘ਤੇ ਸੰਕਟ ਦੇ ਬੱਦਲ ਛਾ ਗਏ ਹਨ। ਇਸ ਦੀ ਵਜ੍ਹਾ ਸਦਾ ਚਰਚਾ ‘ਚ ਰਹਿਣ ਵਾਲੇ ਕ੍ਰਿਟਿਕ ਕਮਾਲ ਖ਼ਾਨ ਦਾ ਇੱਕ ਵਿਵਾਦਤ ਬਿਆਨ ਹੈ। ਕਮਾਲ ਨੇ ਕਿਹਾ ਹੈ ਕਿ ਕਰਣ ਜੌਹਰ ਨੇ ਆਪਣੀ ਫ਼ਿਲਮ ‘ਏ ਦਿਲ ਹੈ ਮੁਸ਼ਕਿਲ’ ਦੀ ਤਾਰੀਫ਼ ਕਰਨ ਲਈ ਉਨ੍ਹਾਂ ਨੇ 25 ਲੱਖ ਰੁਪਏ ਦਿੱਤੇ ਸਨ। ਜ਼ਿਕਰਯੋਗ ਹੈ ਕਿ ਅਜੈ ਦੇਵਗਨ ਦੀ ਫ਼ਿਲਮ ‘ਸ਼ਿਵਾਯ’ ਵੀ ਕਰਣ ਜੌਹਰ ਦੀ ਫ਼ਿਲਮ ‘ਏ ਦਿਲ ਹੈ ਮੁਸ਼ਕਿਲ’ ਨਾਲ ਹੀ ਰਿਲੀਜ਼ ਹੋ ਰਹੀਆਂ ਹਨ। ਅਜਿਹੇ ‘ਚ ਕਰਣ ਜੌਹਰ ਦੁਆਰਾ ਪੈਸੇ ਦੇ ਕੇ ਆਪਣੀ ਫ਼ਿਲਮ ਦੀ ਤਾਰੀਫ਼ ਕਰਵਾਉਣ ਅਜੈ ਅਤੇ ਉਨ੍ਹਾਂ ਦੀ ਪਤਨੀ ਨੂੰ ਕਿਵੇਂ ਰਾਸ ਆ ਸਕਦਾ ਹੈ। ਜਿਥੇ ਅਜੈ ਨੇ ਕਰਣ ‘ਤੇ ਨਿਸ਼ਾਨਾ ਸਾਧਿਆ ਹੈ, ਉਥੇ ਕਾਜੋਲ ਨੇ ਵੀ ਸੋਸ਼ਲ ਮੀਡੀਆ ‘ਤੇ ‘ਸ਼ਾਕਡ’ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਇੰਡਸਟਰੀ ‘ਚ ਵੀ ਹਲਚਲ ਮਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕਰਣ ਅਤੇ ਕਾਜੋਲ ਦੀ ਦੋਸਤੀ ‘ਚ ਵੀ ਦਰਾਰ ਆ ਗਈ ਹੈ। ਇਧਰ, ਇਸ ਮਸਲੇ ‘ਚ ਕਰਣ ਜੌਹਰ ਦੀ ਚੁੱਪੀ ਵੀ ਅੱਗ ‘ਤੇ ਘਿਉ ਦਾ ਕੰਮ ਕਰ ਰਹੀ ਹੈ। ਦੇਖਣਾ ਹੈ ਕਿ ਇਹ ਸਿਲਸਿਲਾ ਅੱਗੇ ਕੀ ਰੰਗ ਦਿਖਾਉਂਦਾ ਹੈ?

LEAVE A REPLY