images-300x168ਸਮੱਗਰੀ :
ਅੱਧਾ ਕਿਲੋ ‘ਬੋਨਲੈੱਸ’ ਚਿਕਨ
2 ਪਿਆਜ ਬਰੀਕ ਕੱਟੇ ਹੋਏ
1 ਟਮਾਟਰ ਬਰੀਕ ਕੱਟਿਆ ਹੋਇਆ
1 ਖੀਰਾ ਬਰੀਕ ਕੱਟਿਆ ਹੋਇਆ
2 ਚਮਚ ਅਦਰਕ-ਲਸਣ ਦਾ ਪੇਸਟ
ਲੋੜ ਅਨੁਸਾਰ ‘ਮਯੋਨੀਜ਼’
ਅੱਧਾ ਵੱਡਾ ਚਮਚ ‘ਰਾਈ ਪਾਊਡਰ’
ਇਕ ਵੱਡਾ ਚਮਚ ‘ਚਿੱਲੀ ਸਾੱਸ’
1/4 ਕੱਪ ਸਿਰਕਾ
1/2 ਕੱਪ ਦਹੀਂ
ਨਮਕ ਸੁਆਦ ਅਨੁਸਾਰ
ਲਾਲ ਮਿਰਚ ਪਾਊਡਰ ਸੁਆਦ ਅਨੁਸਾਰ
ਤਲਣ ਲਈ ਤੇਲ
2 ਕੱਪ ਮੈਦਾ ਜਾਂ ਕਣਕ ਦਾ ਆਟਾ
ਬਣਾਉਣ ਦਾ ਤਰੀਕਾ :
1. ਚਿਕਨ ਨੂੰ ਧੋ ਕੇ 2 ਇੰਚ ਲੰਬੇ ਅਤੇ 1 ਇੰਚ ਚੌੜੇ ਪੀਸ ‘ਚ ਕੱਟ ਲਓ।
2. ਇਕ ਬਰਤਨ ‘ਚ ਅਦਰਕ-ਲਸਣ ਦਾ ਪੇਸਟ, ਚਿੱਲੀ ਸਾੱਸ, ਰਾਈ ਪਾਊਡਰ, ਲਾਲ ਮਿਰਚ ਪਾਊਡਰ ਅਤੇ ਨਮਕ ਮਿਲਾ ਕੇ ਚਿਕਨ ਨੂੰ ਅੱਧੇ ਘੰਟੇ ਲਈ ਫਰਿੱਜ ‘ਚ ਰੱਖ ਦਿਓ।
3. ਦੂਸਰੇ ਪਾਸੇ ਆਟਾ ਗੁੰਣ ਲਓ। ਇਸ ਦੇ ਪੇੜੇ ਬਣਾ ਕੇ ਪਤਲੀਆਂ ਰੋਟੀਆਂ ਵੇਲ ਕੇ ਤਵੇ ‘ਤੇ ਸੇਕ ਲਓ।
4. ਹੁਣ ਇਕ ਪੈਨ ‘ਚ ਤੇਲ ਪਾ ਕੇ ਗਰਮ ਕਰੋ।
5. ਹੁਣ ਇਸ  ਪੈਨ ਚਿਕਨ ਪਾ ਦਿਓ ਅਤੇ 20-25 ਮਿੰਟ ਤੱਕ ਪਕਾਓ। ਪੱਕ ਜਾਣ ‘ਤੇ ਗੈਸ ਬੰਦ ਕਰ ਦਿਓ।
6. ਹੁਣ ਰੋਟੀ ‘ਤੇ ਪਹਿਲੇ ‘ਮਯੋਨੀਜ਼’ ਲਗਾਓ, ਫਿਰ ਦੋ ਚਮਚ ਸ਼ੋਰਮਾ, ਥੋੜ੍ਹਾ ਪਿਆਜ਼, ਟਮਾਟਰ, ਖੀਰਾ ਅਤੇ ਇਕ ਚਮਚ ਦਹੀਂ ਪਾ ਕੇ ਰੋਟੀ ਨੂੰ ਰੋਲ ਕਰ ਲਓ।
7. ਇਸ ਤਰ੍ਹਾਂ ਸਾਰੀਆਂ ਰੋਟੀਆਂ ਦੇ ਰੋਲ ਬਣਾ ਲਓ।
8. ਗਰਮਾ-ਗਰਮ ਰੋਲ ਨੂੰ ਹਰੀ ਚਟਨੀ ਅਤੇ ਟਮਾਟਰ ਦੀ ਸਾੱਸ ਨਾਲ ਪਰੋਸੋ।

LEAVE A REPLY