5ਰਾਏਬਰੇਲੀ— ਕਾਂਗਰਸ ਜ਼ਿਲਾ ਮੁਖੀ ਅਤੇ ਜ਼ਿਲੇ ਦੇ ਸਭ ਤੋਂ ਬਜ਼ੁਰਗ ਕਾਂਗਰਸੀ ਉਮਾਸ਼ੰਕਰ ਮਿਸ਼ਰ ਦਾ ਲੰਬੀ ਬੀਮਾਰੀ ਤੋਂ ਬਾਅਦ ਲਖਨਊ ਦੇ ਇਕ ਹਸਪਤਾਲ ‘ਚ ਅੱਜ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਸੋਮਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਲੋਕਾਂ ਦੇ ਅੰਤਿਮ ਦਰਸ਼ਨ ਲਈ ਤਿਲਕ ਭਵਨ ਰੱਖੀ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਤੋਂ ਪ੍ਰਿਯੰਕਾ ਗਾਂਧੀ ਲਖਨਊ ਹੁੰਦੇ ਹੋਏ ਰਾਏਬਰੇਲੀ ਪਹੁੰਚੀ। ਪ੍ਰਿਯੰਕਾ ਨੇ ਫੁੱਲ ਚੜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਡਲਮਊ ਸਥਿਤ ਘਾਟ ‘ਤੇ ਲਿਜਾਇਆ ਗਿਆ।
ਇਸ ਮੌਕੇ ‘ਤੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਸਾਰਾ ਜੀਵਨ ਕਾਂਗਰਸ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇ ਦੇਹਾਂਤ ਨਾਲ ਕਾਂਗਰਸ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਪ੍ਰਿਯੰਕਾ ਦਿੱਲੀ ਵਾਪਸ ਚਲੀ ਗਈ। ਉਮਾ ਸ਼ੰਕਰ ਮਿਸ਼ਰ ਤਕਰੀਬਨ 7 ਦਹਾਕਿਆਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਸਨ। ਉਹ ਪਿਛਲੇ 12 ਸਾਲਾਂ ਤੋਂ ਕਾਂਗਰਸ ਦੇ ਜ਼ਿਲਾ ਮੁਖੀ ਸਨ। ਆਪਣੀ ਜ਼ਿੰਦਗੀ ਦੇ ਆਖਰੀ ਦਿਨ ਵੀ ਉਹ ਕਾਂਗਰਸ ਦਫਤਰ ਤਿਲਕ ਭਵਨ ‘ਚ ਬੈਠ ਕੇ ਵਰਕਰਾਂ ਨਾਲ ਮਿਲੇ। ਐਤਵਾਰ ਦੀ ਸ਼ਾਮ ਉਹ ਲਖਨਊ ਚਲੇ ਗਏ ਅਤੇ ਇਥੇ ਹੀ ਸੋਮਵਾਰ ਸਵੇਰੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ‘ਤੇ ਸੋਨੀਆ ਗਾਂਧੀ ਦੇ ਪ੍ਰਤੀਨਿਧੀ ਕੇ. ਐੱਲ. ਸ਼ਰਮਾ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧੀਆਂ ਨੇ ਸੋਗ ਜਤਾਇਆ ਹੈ।

LEAVE A REPLY