01ਅਯੋਧਯਾ/ਨਵੀਂ ਦਿੱਲੀ :  ਬਾਬਰੀ ਮਸਜਿਦ-ਰਾਮ ਜਨਮ ਭੂਮੀ ਦੇ ਸਭ ਤੋਂ ਵੱਡੀ ਉਮਰ ਦੇ ਹਾਸ਼ਿਮ ਅੰਸਾਰੀ ਦੀ ਬੁੱਧਵਾਰ ਸਵੇਰੇ ਨੂੰ ਮੌਤ ਹੋ ਗਈ। ਅੰਸਾਰੀ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ। ਉਨਾਂ ਆਪਣੇ ਨਿਵਾਸ ‘ਤੇ ਆਖਿਰੀ ਸਾਹ ਲਿਆ ਤੇ ਉਨਾਂ ਦੀ ਮੌਤ ਦਾ ਪਤਾ ਤਾਂ ਲੱਗਿਆ ਜਦੋਂ ਉਹ ਸਵੇਰੇ ਬੁੱਧਵਾਰ ਨੂੰ ਨਮਾਜ਼ ਵਾਸਤੇ ਨਹੀਂ ਜਗੇ। 60 ਸਾਲ ਤੋਂ ਵੱਧ ਸਮੇਂ ਤੱਕ ਬਾਬਰੀ ਮਸਜਿਦ ਦੀ ਕਾਨੂੰਨੀ ਲੜਾਈ ਲੜਨ ਵਾਲੇ ਹਾਸ਼ਿਮ ਅੰਸਾਰੀ ਦੇ ਸਥਾਨਕ ਹਿੰਦੂ ਸਾਧੂ ਸੰਤਾਂ ਨਾਲ ਰਿਸ਼ਤੇ ਕਦੇ ਖ਼ਰਾਬ ਨਹੀਂ ਹੋਏ। ਸਾਲ 2014 ਵਿੱਚ ਬਾਬਰੀ ਮਸਜਿਦ ਮੁੱਦੇ ਦੇ ਰਾਜਨੀਤੀਕਰਣ ਨਾਲ ਉਹ ਨਰਾਜ਼ ਹੋ ਗਏ ਸਨ। ਉਨਾਂ ਕਿਹਾ ਸੀ ਕਿ ਰਾਮਲਲਾ ਨੂੰ ਉਹ ਅਜ਼ਾਦ ਦੇਖਣਾ ਚਾਹੁੰਦੇ ਹਨ। ਹੁਣ ਉਹ ਕਿਸੇ ਵੀ ਕੀਮਤ ‘ਤੇ ਬਾਬਰੀ ਮਸਜਿਦ ਮੁੱਕਦਮੇ ਦੀ ਪੈਰਵੀ ਨਹੀਂ ਕਰਨਗੇ। 6 ਦਸੰਬਰ ਨੂੰ ਕਾਲਾ ਦਿਨ ਜਿਹੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣਗੇ।

LEAVE A REPLY