8ਸ਼੍ਰੀਨਗਰ : ਘਾਟੀ ਵਿੱਚ ਸ਼ਾਂਤੀ ਦਾ ਮਹੌਲ ਕਾਇਮ ਹੈ। ਘਾਟੀ ਵਿੱਚ ਬੁਰਹਾਨ ਵਾਨੀ ਦੀ ਮੌਤ ਦੇ ਬਾਅਦ ਤਨਾਅ ਤੇ ਹਿੰਸਾ ਦੇ ਮੱਦੇਨਜ਼ਰ ਕਰਫਿਯੁ ਜਾਰੀ ਹੈ। ਜਨ ਜੀਵਨ ਠੱਪ ਹੈ। ਹਿੰਸਾ ਦੀਆਂ ਘਟਨਾਵਾਂ ਵਿੱਚ 45 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਸ਼ਮੀਰ ਦੀਆਂ ਘਟਨਾਵਾਂ ਦੇ ਵਿਰੋਧ ਹੇਠ ਪਾਕਿਸਤਾਨ ਵਿੱਚ ‘ਕਾਲਾ ਦਿਨ’ ਮਨਾਉਣ ਨੂੰ ਲੈ ਕੇ ਅਲਗਾਅਵਾਦੀਆਂ ਦੇ ਆਹਵਾਨ ਨੂੰ ਦੇਖਦਿਆਂ ਸੁਰੱਖਿਆ ਫੋਰਸਾਂ ਨੇ ਅਲਰਟ ਵੱਧਾ ਦਿੱਤਾ। ਘਾਟੀ ਵਿੱਚ ਸਾਰੇ ਸਕੂਲ, ਕਾਲਜ ਤੇ ਯੁਨੀਵਰਸਟੀਜ਼ 24 ਜੁਲਾਈ ਤੱਕ ਬੰਦ ਹਨ। ਰਾਜ ਲੋਕ ਸੇਵਾ ਕਮੀਸ਼ਨ ਯਾਨੀ ਪੀਐਸਸੀ ਦੇ ਨੌਕਰੀ ਦੇ ਇੰਟਰਵਿਉ ਸਥਗਿਤ ਕਰ ਦਿੱਤੇ ਗਏ ਹਨ। ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਪਿਛਲੇ ਕਈ ਦਿਨਾਂ ਤੋਂ ਬੰਦ ਹੈ ਤੇ ਘਾਟੀ ਵਿੱਚ ਜ਼ਰੂਰੀ ਸਮਾਨ ਨਹੀਂ ਮਿਲ ਪਾ ਰਹੇ ਹਨ। ਜਾਣਕਾਰੀ ਮੁਤਾਬਕ ਪ੍ਰਦਰਸ਼ਨ ਦੌਰਾਨ ਅਜੇ ਤੱਕ 1900 ਲੋਕ ਜ਼ਖ਼ਮੀ ਹੋਏ ਸਨ ਜਿਨਾਂ ਵਿੱਚ 1700 ਨੂੰ ਅਸਪਤਲਾ ਤੋਂ ਡਿਸਚਾਰਜ ਕੀਤਾ ਗਿਆ ਤੇ ਗੰਭੀਰ ਜ਼ਖ਼ਮੀਆਂ ਜਿਨਾਂ ਦੀ ਗਿਣਤੀ 300 ਦੇ ਕਰੀਬ ਹੈ ਉਨਾਂ ਦੀ ਸਰਜਰੀ ਕੀਤੀ ਗਈ।  ਦੱਖਣ ਕਸ਼ਮੀਰੀ ਵਿੱਚ ਇਕ ਐਨਕਾਉਂਟਰ ਵਿੱਚ ਵਾਨੀ ਦੀ ਮੌਤ ਦੇ ਬਾਅਦ ਹੋਏ ਸੰਘਰਸ਼ ਨੂੰ ਕੰਟਰੋਲ ਕਰਨ ਵਾਸਤੇ ਕਰਫਿਯੁ ਲਗਾਇਆ ਗਿਆ ਸੀ ਜੋ ਅਜੇ ਵੀ ਜਾਰੀ ਹੈ।

LEAVE A REPLY