sports-news-300x150ਐਂਟੀਗਾਂਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਖਿਲਾਫ਼ ਪਹਿਲੇ ਟੈਸਟ ਮੈਚ ‘ਚ ਪਾਰੀ ਅਤੇ 92 ਦੌੜਾਂ ਦੀ ਮਿਲੀ ਜਿੱਤ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਸਮੂਹਿਕ ਕੋਸ਼ਿਸਾਂ ਨਾਲ ਇਹ ਜਿੱਤ ਮਿਲੀ ਪਰ ਉਨ੍ਹਾਂ ਨੇ ਨਾਲ ਹੀ ਖਿਡਾਰੀਆਂ ਨੂੰ ਆਤਮਵਿਸ਼ਵਾਸ਼ ‘ਚ ਆਉਣ ਤੋਂ ਬਚਣਾ ਚਾਹੀਦਾ। ਗੇਂਦਬਾਜ਼ਾਂ ਨੇ ਜਿਸ ਤਰ੍ਹਾਂ ਬੱਲੇਬਾਜ਼ਾਂ ਦੇ ਨਾਲ ਬਿਹਤਰੀਨ ਸਾਂਝੇਦਾਰੀ ਕੀਤੀ, ਉਸ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਇਹ ਮੈਚ ਖਾਸ ਬਣ ਗਿਆ। ਟੈਸਟ ਕਪਤਾਨ ਨੇ ਕਿਹਾ ਕਿ ਅਸੀਂ ਤਿੰਨ ਸਪੀਨਰਾਂ ਦੇ ਨਾਲ ਮੈਦਾਨ ‘ਚ ਉਤਰਣ ਵਾਲੇ ਸੀ ਪਰ ਪਿਚ ‘ਤੇ ਘਾਹ ਦੇ ਮੱਦੇਨਜ਼ਰ ਅਸੀਂ ਤਿੰਨ ਗੇਂਦਬਾਜ਼ਾਂ ਨਾਲ ਖੇਡੇ। ਜੇਕਰ ਉਹ ਸਾਨੂੰ ਸੁੱਕੀ ਪਿਚ ਦੇਣਗੇ ਤਾਂ ਅਸੀਂ ਤਿੰਨ ਸਪੀਨਰਾਂ ਦੇ ਨਾਲ ਉਤਰਾਗੇ ਅਤੇ ਜਡੇਜ਼ਾ ਦੀ ਬੱਲੇਬਾਜ਼ੀ ਸਾਡੇ ਜ਼ਿਆਦਾ ਕੰਮ ਆਵੇਗੀ। ਸਾਨੂੰ ਕਿਸ ਤਰ੍ਹਾਂ ਦੀ ਪਿਚ ਮਿਲੇ ਅਤੇ ਹਾਲਾਤ ਕਿਸ ਤਰ੍ਹਾਂ ਦੇ ਵੀ ਹੋਣਗੇ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਵਿਰਾਟ ਨੇ ਕਿਹਾ ਕਿ ਜੇਕਰ ਤੁਸੀਂ ਇਸ ਮੈਚ ਨੂੰ ਦੇਖੋ ਤਾਂ ਅਸੀਂ ਇਸ ਨੂੰ ਪਰਫ਼ੈਕਟ ਫ਼ਿਨਿਸ਼’ ਕੀਤਾ ਜਿਵੇਂ ਕੀ ਹਰ ਟੀਮ ਚਾਹੁੰਦੀ ਹੈ। ਜਦੋਂ ਤੁਸੀਂ ਘਰ ਤੋਂ ਬਾਹਰ ਵਿਦੇਸ਼ੀ ਜ਼ਮੀਨ ‘ਤੇ ਖੇਡ ਰਹੇ ਹੁੰਦੇ ਹੋ ਤਾਂ ਜ਼ਿਆਦਾਤਰ ਤੇਜ਼ ਗੇਂਦਬਾਜ਼ ਪਹਿਲੀ ਪਾਰੀ ‘ਚ ਬਿਹਤਰ ਕਰਦੇ ਹਨ। ਚੌਥੇ ਅਤੇ ਪੰਜਵੇਂ ਦਿਨ ਵਿਕਟ ਵੀ ਥਕ ਜਾਂਦੀ ਹੈ ਅਤੇ ਤਾਂ ਸਪੀਨਰ ਆਉਂਦੇ ਹਨ ਅਤੇ ਕਮਾਲ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਪਾਰੀ ‘ਚ ਸਪੀਨਰਾਂ ਨੇ ਸਾਨੂੰ ਅਜਿਹੇ ਸਮੇਂ ‘ਤੇ ਵਿਕਟ ਦਿਵਾਏ, ਜਦੋਂ ਖਾਸ ਲੋੜ ਸੀ। ਦੂਜੀ ਪਾਰੀ ‘ਚ ਪਹਿਲੇ ਤੇਜ਼ ਗੇਂਦਬਾਜ਼ਾਂ ਨੇ ਵਿਕਟ ਨਿਕਾਲੀ ਅਤੇ ਉਸ ਤੋਂ ਬਾਅਦ ਫ਼ਿਰ ਤੋਂ ਸਪੀਨਰ ਆਏ ਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੀ ਹਾਜ਼ਰੀ ਦਰਜ ਕੀਤੀ।

LEAVE A REPLY