6ਟੋਕਿਓ :  ਜਾਪਾਨ ਦੀ ਰਾਜਧਾਨੀ ਟੋਕਿਓ ਦੇ ਨੇੜੇ ਅਪਾਹਜਾਂ ਲਈ ਬਣੇ ਇਕ ਰਿਹਾਇਸ਼ ਕੇਂਦਰ ਵਿਚ ਜਾ ਕੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਲਗਭਗ 19 ਲੋਕ ਮਾਰੇ ਗਏ ਅਤੇ ਹੋਰ 45 ਲੋਕ ਜ਼ਖਮੀ ਹੋ ਗਏ। ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋਣ ਦਾ ਸ਼ੱਕ ਹੈ। ਮੰਗਲਵਾਰ ਤੜਕੇ 2:50 ਵਜੇ ਲੋਕਾਂ ਨੇ ਫੋਨ ਕਰਕੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਮਗਰੋਂ ਉਹ ਆਪ ਨੇੜਲੀ ਪੁਲਸ ਚੌਂਕੀ ‘ਚ ਗਿਆ ਅਤੇ ਪੁਲਸ ਨੂੰ ਕਿਹਾ,’ਹਾਂ ਮੈਂ ਜੁਰਮ ਕੀਤਾ ਹੈ।’ ਪੁਲਸ ਨੇ ਇਸਦੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਉਮਰ ਲਗਭਗ 20 ਸਾਲ ਦੱਸੀ ਜਾ ਰਹੀ ਹੈ। ਪੁਲਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY