3ਨਵੀਂ ਦਿੱਲੀ: ਇਸਲਾਮ ਦੇ ਵਿਵਾਦਤ ਪ੍ਰਚਾਰ ਜ਼ਾਕਿਰ ਨਾਇਕ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਜ਼ਾਕਿਰ ਨਾਇਕ ਤੇ 2009 ਤੋਂ ਆਈ.ਬੀ. ਦੀ ਨਜ਼ਰ ਸੀ। 2009 ਤੋਂ ਲੈ ਕੇ 2014 ਤੱਕ ਤਿੰਨ ਵਾਰ ਆਈ.ਬੀ. ਨੇ ਗ੍ਰਹਿ ਵਿਭਾਗ ਨੂੰ ਅਲਰਟ ਭੇਜਿਆ ਸੀ ਪਰ ਕੋਈ ਕਾਰਵਾਈ ਨਾ ਕੀਤੀ ਗਈ।
ਆਈ.ਬੀ. ਨੇ ਆਪਣੀ ਰਿਪੋਰਟ ਵਿੱਚ ਜ਼ਾਕਿਰ ਨਾਇਕ ਦੇ ਭਾਸ਼ਨਾਂ ਨੂੰ ਜ਼ਹਿਰੀਲਾ ਤੇ ਭੜਕਾਉ ਦੱਸਿਆ ਸੀ। ਜ਼ਾਕਿਰ ਦੀ ਸੰਸਥਾ ਇਸਲਾਮਕ ਰਿਸਰਚ ਫਾਉਂਡੇਸ਼ਨ ਨੂੰ ਮਿਲਣ ਵਾਲੇ ਵਿਦੇਸ਼ੀ ਚੰਦੇ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ। ਚੰਦਾ ਸਮਾਜਿਕ ਕੰਮਾਂ ਲਈ ਮਿਲਦਾ ਸੀ ਪਰ ਆਈ.ਬੀ. ਦਾ ਅਲਰਟ ਸੀ ਕਿ ਇਸ ਦੀ ਵਰਤੋਂ ਧਾਰਮਿਕ ਕੰਮਾਂ ਲਈ ਹੋ ਰਹੀ ਹੈ।
ਹੋ ਸਕਦਾ ਹੈ ਕਿ ਗ੍ਰਹਿ ਵਿਭਾਗ ਇਸਲਾਮਕ ਰਿਸਰਚ ਫਾਉਂਡੇਸ਼ਨ ਨੂੰ ਵਿਦੇਸ਼ੀ ਚੰਦੇ ਦੇ ਲਈ ਮਿਲਿਆ ਐਫ.ਸੀ.ਆਰ.ਏ. ਲਾਇਸੈਂਸ ਰੱਦ ਕਰ ਦਿੱਤਾ ਜਾਵੇ। ਸਰਕਾਰ ਨੇ ਈ.ਡੀ. ਨੂੰ ਇਸ ਚੰਦੇ ਦੀ ਜਾਂਚ ਲਈ ਕਿਹਾ ਹੈ। ਡਾਕਟਰ ਜ਼ਾਕਿਰ ਦੀ ਸੰਸਥਾ ਵਿੱਚ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਜਕਾਤ ਦੇ ਰੂਪ ਵਿੱਚ ਪੈਸੇ ਦੇਣ ਦੀ ਅਪੀਲ ਕੀਤੀ ਗਈ ਹੈ। ਇਸ ਵਿੱਚ ਰਕਮ ਚੈੱਕ, ਡਰਾਫਟ ਜਾਂ ਆਨਲਾਈਨ ਟਰਾਂਸਫਰ ਦੇ ਜ਼ਰੀਏ ਦੇਣ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਸਮਾਜਿਕ ਕੰਮਾਂ ਲਈ ਵਿਦੇਸ਼ੀ ਸਰੋਤਾਂ ਦੇ ਜ਼ਰੀਏ ਰਕਮ ਇਕੱਠੀ ਕਰਦਾ ਰਿਹਾ ਹੈ।

LEAVE A REPLY