8ਬਠਿੰਡਾ : ਸ਼ਹਿਰ ਵਿੱਚ ਮੌਜੂਦ ਗਾਂਧੀ ਮਾਰਕਿਟ ਦੇ ਤੁਲਸੀ ਜਵੈਲਰਜ਼ ਦੇ ਮਾਲਿਕ ਧੀਰਜ ਬਾਂਸਲ ਤੋਂ ਲਗਭਗ 77 ਲੱਖ ਰੁਪਏ ਦੇ ਗਹਿਣੇ ਖਰੀਦ ਕੇ ਠਗੀ ਹੋਣ ਦੇ ਅਰੋਪ ਵਿੱਚ ਕੋਤਵਾਲੀ ਪੁਲੀਸ ਨੇ ਤਿੰਨ ਦੰਪਤੀਆਂ ਵਿਰੁੱਧ ਧੋਖਾਧੜੀ ਦਾ ਕੇਸ  ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਜਵੈਲਰ ਧੀਰਜ ਬਾਂਸਲ ਨੇ ਆਪਣੀ ਆਪਬੀਤੀ ਥਾਣਾ ਕੋਤਵਾਲੀ ਪੁਲੀਸ ਕੋਲ ਦਰਜ ਕਰਾਉਂਦੇ ਸਮੇਂ ਪੁਲੀਸ ਨੂੰ ਆਪਣੀ ਸ਼ਿਕਾਇਤ ਦੌਰਾਨ ਦੱਸਿਆ ਕਿ ਰਜਨੀਸ਼ ਗਰਗ, ਮਨੀਸ਼ ਗਰਗ, ਮੇਘਾ ਗਰਗ, ਸ਼ਤੂਤੀ ਗਰਗ ਵਾਸੀ ਕਿਲੀ ਨਿਹਾਲ ਸਿੰਘ ਵਾਲਾ ਤੇ ਰਜਿੰਦਰ ਕੁਮਾਰ ਅਤੇ ਸਪਨਾ ਵਾਸੀ ਜੈਤੋ ਨੇ ਉਸ ਨੂੰ ਵਿਸ਼ਵਾਸ ਵਿਚ ਲੈ ਕੇ ਉਸ ਤੋਂ ਗਹਿਣੇ ਖਰੀਦੇ ਸਨ। ਉਕਤ ਲੋਕਾਂ ਨੇ ਉਸ ਨੂੰ ਗਹਿਣੇ ਖਰੀਦਣ ਤੋਂ ਬਾਅਦ 77 ਲੱਖ ਰੁਪਏ ਦਾ ਚੈੱਕ ਦਿੱਤਾ। ਉਸ ਨੇ ਵਿਸ਼ਵਾਸ ਕਰਕੇ ਉਨਾਂ ਤੋਂ ਚੈਕ ਲੈ ਲਿਆ। ਉਹ ਜਦੋਂ ਬਾਅਦ ਵਿਚ ਚੈਕ ਨੂੰ ਜੰਮਾ ਕਰਾਉਣ ਤੇ ਕੈਸ਼ ਲੈਣ ਵਾਸਤੇ ਬੈਂਕ ਪੁੱਜਿਆ ਤਾਂ ਉਸਨੂੰ ਪਤਾ ਲੱਗਿਆ ਕਿ ਦਿੱਤਾ ਗਿਆ ਚੈਕ ਬਾਉਂਸ ਹੋ ਗਿਆ ਹੈ। ਆਪਣੀ ਸ਼ਿਕਾਇਤ ਵਿੱਚ ਬਾਂਸਲ ਨੇ ਅਰੋਪ ਲਗਾਇਆ ਕਿ ਪੂਰੇ ਜਾਲ ਵਿਛਾ ਕੇ ਇਨਾਂ ਅਰੋਪੀਆਂ ਨੇ ਧੋਖਾਦੇਹੀ ਨਾਲ ਗਹਿਣੇ ਖਰੀਦੇ ਸਨ ਤੇ ਉਸਨੂੰ ਪੈਸਾ ਵਾਪਸ ਨਾ ਮੋੜ ਕੇ ਉਸ ਨਾਲ ਧੋਖਾ ਕੀਤਾ ਹੈ।
ਸ਼ੇਅਰ ਮਾਰਕੀਟ ਵਿਚ ਧੋਖੇ ਨਾਲ ਲਗਵਾਏ 32 ਲੱਖ ਰੁਪਏ, ਧੋਖਾਧੜੀ ਦਾ ਕੇਸ ਦਰਜ
ਹੁਸ਼ਿਆਰਪੁਰ: ਧੋਖਾਧੜੀ ਦੇ ਇਕ ਹੋਰ ਕੇਸ ਵਾਂਗ ਭਾਵਰਾਜ ਸਿੰਘ ਵਾਸੀ ਦੋਹਰਾ, ਹੁਸ਼ਿਆਰਪੁਰ ਨੇ ਸਿਵਲ ਲਾਈਨ ਪੁਲੀਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਦੋਸ਼ੀ ਯੋਗ ਰਾਜ ਗਰਗ ਵਾਸੀ ਬਰਨਾਲਾ ਨੇ ਅਜੀਤ ਰੋਡ ‘ਤੇ ਦਫਤਰ ਖੋਲ੍ਹ ਕੇ ਸ਼ੇਅਰ ਬਾਜ਼ਾਰ ਵਿਚ ਪੈਸੇ ਲਾਉਣ ਦਾ ਕੰਮ ਕੀਤਾ ਸੀ। ਉਸ ਵਿਅਕਤੀ ਨੇ ਉਸ ਨੂੰ ਪੈਸੇ ਦੁਗਣੇ ਕਰਨ ਦਾ ਝਾਂਸਾ ਦੇ ਕੇ ਉਸ ਦੇ ਸ਼ੇਅਰ ਮਾਰਕੀਟ ਵਿਚ 32 ਲੱਖ ਰੁਪਏ ਲਗਵਾ ਲਏ ਜਦਕਿ ਬਾਅਦ ਵਿਚ ਕੋਈ ਪੈਸਾ ਵਾਪਸ ਨਹੀਂ ਕੀਤਾ। ਅਜਿਹਾ ਕਰ ਕੇ ਉਸ ਵਿਅਕਤੀ ਨੇ ਉਸ ਦੇ ਨਾਲ 32 ਲੱਖ ਰੁਪਏ ਦੀ ਠੱਗੀ ਕੀਤੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY