10ਇਕ ਘੰਟੇ ਦਾ ਹਵਾਈ ਸਫਰ 2500 ਰੁਪਏ ‘ਚ ਹੋਵੇਗਾ
ਨਵੀਂ ਦਿੱਲੀ : ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਿੱਚ ਨਵੀਂ ਹਵਾਬਾਜ਼ੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਨੀਤੀ ਨੂੰ ਪੇਸ਼ ਕੀਤਾ ਹੈ। ਇਸ ਤਹਿਤ ਇੱਕ ਘੰਟੇ ਦੇ ਹਵਾਈ ਸਫਰ ਲਈ ਸਿਰਫ 2500 ਰੁਪਏ ਦੇਣੇ ਹੋਣਗੇ।
ਇਸ ਨੀਤੀ ਨੂੰ ਮਨਜ਼ੂਰੀ ਨਾਲ ਜਿੱਥੇ ਹਵਾਈ ਯਾਤਰੀਆਂ ਨੂੰ ਲਾਭ ਮਿਲੇਗਾ, ਨਾਲ ਹੀ ਕੰਪਨੀਆਂ ਦੀ ਮਨਮਾਨੀ ‘ਤੇ ਵੀ ਨੱਥ ਪਵੇਗੀ। ਦੂਜੇ ਪਾਸੇ ਹਵਾਈ ਕੰਪਨੀਆਂ ਨੂੰ ਕੁਝ ਸਹੂਲਤਾਂ ਵੀ ਮਿਲਣਗੀਆਂ। ਜਾਣਕਾਰੀ ਮੁਤਾਬਕ, ਟਿਕਟ ਕੈਂਸਲ ਕਰਵਾਉਣ ਦੇ ਹਾਲਾਤ ਵਿੱਚ ਕੰਪਨੀ ਨੂੰ ਘਰੇਲੂ ਹਵਾਈ ਯਾਤਰਾ ਲਈ 15 ਦਿਨ ਤੇ ਅੰਤਰਰਾਸ਼ਟਰੀ ਯਾਤਰਾ ਦੇ ਮਾਮਲੇ ਵਿੱਚ 30 ਦਿਨਾਂ ਦੇ ਅੰਦਰ ਰਿਫੰਡ ਦੇਣਾ ਹੋਵੇਗਾ। ਜੇਕਰ ਕੋਈ ਯਾਤਰੀ ਆਪਣੀ ਟਿਕਟ ਕੈਂਸਲ ਕਰਵਾਉਂਦਾ ਹੈ ਤਾਂ ਕੰਪਨੀ ਕੈਂਸਲੇਸ਼ਨ ਚਾਰਜ ਵਜੋਂ ਯਾਤਰੀ ਤੋਂ 200 ਰੁਪਏ ਤੋਂ ਜ਼ਿਆਦਾ ਫੀਸ ਨਹੀਂ ਵਸੂਲ ਸਕਦੀ।
ਜੇਕਰ ਕੰਪਨੀ ਆਪਣੀ ਉਡਾਣ ਰੱਦ ਕਰਦੀ ਹੈ ਤਾਂ ਕੰਪਨੀ ਨੂੰ ਯਾਤਰੀ ਨੂੰ ਚਾਰ ਸੌ ਫੀਸਦ ਤੱਕ ਜੁਰਮਾਨਾ ਦੇਣਾ ਹੋਵੇਗਾ। ਨਾਲ ਹੀ ਕੰਪਨੀ ਨੂੰ ਇਸ ਦੀ ਸੂਚਨਾ ਗਾਹਕਾਂ ਨੂੰ ਦੋ ਮਹੀਨੇ ਪਹਿਲਾਂ ਦੇਣੀ ਹੋਵੇਗੀ ਤੇ ਪੂਰਾ ਕਿਰਾਇਆ ਰਿਫੰਡ ਕਰਨਾ ਹੋਵੇਗਾ।

LEAVE A REPLY