sports-news-300x150ਜਲੰਧਰਂ ਮੰਜ਼ਿਲਾਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲੇ ਨਾਲ ਉਡਾਣ ਹੁੰਦੀ ਹੈ, ਇਹ ਕਹਾਵਤ ਵੇਟਲਿਫ਼ਟਰ ਰਮਨਦੀਪ ‘ਤੇ ਬਿਲਕੁਲ ਸਟੀਕ ਸਾਬਤ ਹੁੰਦੀ ਹੈ। ਪਰ ਆਪਣੀ ਸ਼ਾਨਦਾਰ ਕਾਮਯਾਬੀ ਅਤੇ 75 ਤਮਗੇ ਜਿੱਤਣ ਦੇ ਬਾਵਜੂਦ ਇਹ ਖਿਡਾਰਨ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੈ। ਰਮਨਦੀਪ ਇਕ ਅਜਿਹੀ ਮਹਿਲਾ ਹੈ ਜਿਸ ਨੇ ਕਦੀ ਹਾਰਨਾ ਨਹੀਂ ਸਿੱਖਿਆ, ਜਿਸ ਨੂੰ ਗੋਲਡ ਮੈਡਲ ਤੋਂ ਘੱਟ ਮੈਡਲ ਗਵਾਰਾ ਨਹੀਂ, ਖੁਦ ਅਪਾਹਜ ਹੁੰਦੇ ਹੋਏ ਆਮ ਵਰਗ ‘ਚ ਖੇਡ ਕੇ ਇਹ ਸਾਬਤ ਕਰਨਾ ਉਸ ਦਾ ਸ਼ੌਂਕ ਹੈ ਕਿ ਸਰੀਰ ਦੀ ਕਮਜ਼ੋਰੀ ਕੋਈ ਮਾਇਨੇ ਨਹੀਂ ਰਖਦੀ ਜਦੋਂ ਇਨਸਾਨ ‘ਚ ਹੌਂਸਲਾ ਹੋਵੇ। ਇੱਥੋਂ ਤੱਕ ਕਿ ਪਿਛਲੇ 10 ਸਾਲਾਂ ‘ਚ ਨਾ ਤਾਂ ਕਿਸੇ ਦੀ ਮਦਦ ਮਿਲੀ ਹੈ ਅਤੇ ਨਾ ਹੀ ਕੋਈ ਕੋਚ ਹੈ। ਉਸ ਨੇ ਇਸ ਉੱਚਾਈ ਨੂੰ ਸਿਰਫ਼ ਆਪਣੇ ਬਲ ਬੂਤੇ ‘ਤੇ ਹਾਸਲ ਕੀਤਾ ਗਿਆ ਹੈ।
ਜਲੰਧਰ ਦੇ ਭੋਗਪੁਰ ਕਸਬੇ ‘ਚ ਘੋੜਾ ਬਾਹੀ ਪਿੰਡ ਦੀ ਇਕ ਮਹਿਲਾ ਨੇ ਵੇਟ ਲਿਫ਼ਟਿੰਗ ‘ਚ ਆਪਣੇ ਬਲ ਬੂਤੇ ‘ਤੇ ਦੇਸ਼ ‘ਚ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ, ਪਰ ਗੱਲ ਜਦੋਂ ਦੇਸ਼ ਦੇ ਬਾਹਰ ਦੁਨੀਆ ‘ਚ ਦੇਸ਼ ਦਾ ਨਾਂ ਰੋਸ਼ਨ ਕਰਨ ਦੀ ਆਈ ਉਦੋਂ ਕਿਸੇ ਦੀ ਨਜ਼ਰ ਉਸ ‘ਤੇ ਨਹੀਂ ਪਈ। ਪਿਛਲੇ 10 ਸਾਲਾਂ ‘ਚ 75 ਮੈਡਲ ਜਿਨ੍ਹਾਂ ‘ਚੋਂ ਵਧੇਰੇ ਗੋਲਡ ਮੈਡਲ ਜਿੱਤਣ ਵਾਲੀ ਇਹ ਮਹਿਲਾ ਆਪਣੇ ਘਰ ‘ਚ ਲੋਕਾਂ ਦੇ ਕੱਪੜੇ ਸੀ ਕੇ ਗੁਜ਼ਾਰਾ ਕਰ ਰਹੀ ਹੈ। ਜੇਕਰ ਉਸ ਦੇ ਕੋਲ ਕੁਝ ਹੈ ਤਾਂ ਸਿਰਫ਼ ਘਰਵਾਲਿਆਂ ਦਾ ਸਾਥ ਅਤੇ ਹੱਥ ‘ਚ ਫ਼ਾਈਲ ਜਿਸ ‘ਚ ਉਸ ਦਾ ਬਾਇਓ ਡਾਟਾ ਹੈ ਅਤੇ ਇਸ ‘ਤੇ ਲਿਖਿਆ ਹੈ ਕਿ ਉਹ 75 ਮੈਡਲ ਜਿੱਤ ਚੁੱਕੀ ਹੈ। ਕੋਈ ਉਸ ਨੂੰ ਘਰ ਚਲਾਉਣ ਦੇ ਲਈ ਨੌਕਰੀ ਦੇ ਦੇਵੇ। ਰਮਨਦੀਪ ਦਾ ਪਤੀ ਮਜ਼ਦੂਰੀ ਕਰਦਾ ਹੈ। ਇਸ ਦਾ ਸੁਹਰਾ ਲੋਕਾਂ ਦੇ ਖੇਤਾਂ ‘ਚ ਕੰਮ ਕਰਦਾ ਹੈ। ਰਮਨਦੀਪ ਬਚਪਨ ਤੋਂ ਹੀ ਪੋਲੀਓ ਤੋਂ ਪੀੜਤ ਹੈ। ਰਮਨਦੀਪ ਦਾ ਪੇਕਾ ਲੁਧਿਆਣੇ ‘ਚ ਹੈ ਜਿੱਥੇ ਉਸ ਨੇ ਆਪਣੀ ਬੀ.ਏ. ਦੀ ਪੜ੍ਹਾਈ ਕੀਤੀ। ਇਸ ਦੌਰਾਨ ਜਦੋਂ ਉਹ ਗਿਆਰਵੀਂ ‘ਚ ਪੜ੍ਹਦੀ ਸੀ ਤਾਂ ਉਸ ਨੂੰ ਵੇਟ ਲਿਫ਼ਟਿੰਗ ਦਾ ਸ਼ੌਂਕ ਹੋਇਆ। ਉਸ ਨੇ ਇਸ ਖੇਡ ਨੂੰ ਆਪਣੀ ਜਿੰਦਗੀ ਬਣਾ ਲਈ।
ਅਪੰਗ ਹੋਣ ਦੇ ਬਾਵਜੂਦ ਰਮਨਦੀਪ ਵੇਟ ਲਿਫ਼ਟਿੰਗ ‘ਚ ਅਜੇ ਤੱਕ 75 ਮੈਡਲ ਜਿੱਤ ਚੁੱਕੀ ਹੈ ਜਿਸ ‘ਚ 82 ਕਿਲੋਗ੍ਰਾਮ ਭਾਰ ਵਰਗ ਦੇ ਅੱਠ ਨੈਸ਼ਨਲ ਗੋਲਡ ਮੈਡਲ ਸ਼ਾਮਲ ਹਨ। ਇਨਾ ਹੀ ਨਹੀਂ ਉਸ ਨੂੰ ਪੰਜ ਵਾਰ ਸਟ੍ਰਾਂਗ ਵੁਮੈਨ ਦੇ ਐਵਾਰਡ ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਰਮਨਦੀਪ ਅਪਾਹਜ ਹੁੰਦੇ ਹੋਏ ਵੀ ਆਮ ਵਰਗ ‘ਚ ਖੇਡਦੀ ਹੈ। ਇੰਨਾ ਹੀ ਨਹੀਂ ਮਾਰਚ 2016 ‘ਚ ਰਯਾਤ (ਹਿਮਾਚਲ ਪ੍ਰਦੇਸ਼) ‘ਚ ਹੋਏ ਨੈਸ਼ਨਲ ਟੂਰਨਾਮੈਂਟ ‘ਚ ਉਸ ਨੇ ਮੈਡਲ ਜਿੱਤ ਕੇ ਏਸ਼ੀਆ ਦੇ ਲਈ ਕੁਆਲੀਫ਼ਾਈ ਕੀਤਾ ਪਰ ਉੱਥੇ ਜਾਣ ਲਈ ਜਮ੍ਹਾ ਹੋਣ ਵਾਲੇ ਇਕ ਲੱਖ ਰੁਪਏ ਨਾ ਹੋਣ ਕਾਰਨ ਉਸ ਨੂੰ ਆਪਣਾ ਨਾਂ ਵਾਪਸ ਲੈਣਾ ਪਿਆ। ਰਮਨਦੀਪ ਨੇ ਕਿਹਾ ਕਿ ਉਹ ਆਪਣੀ ਖੇਡ ਦੇ ਜ਼ਰੀਏ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੁੰਦੀ ਹੈ ਪਰ ਗਰੀਬੀ ਅਤੇ ਸਰਕਾਰੀ ਦੀ ਅਣਗਹਿਲੀ ਦੇ ਅੱਗੇ ਮਜਬੂਰ ਹੈ। ਰਮਨਦੀਪ ਨੇ ਘਰ ਦੇ ਇਕ ਸਟੋਰ ਦੇ ਕਮਰੇ ਨੂੰ ਆਪਣਾ ਜਿਮ ਬਣਾਇਆ ਹੋਇਆ ਹੈ ਜਿੱਥੇ ਉਹ ਪ੍ਰੈਕਟਿਸ ਕਰਦੀ ਹੈ। ਉਸ ਨੂੰ ਇਸ ਗੱਲ ਦਾ ਕਾਫ਼ੀ ਅਫ਼ਸੋਸ ਹੈ ਕਿ ਆਪਣੀ ਉਪਲਬਧੀਆਂ ਨੂੰ ਲੈ ਕੇ ਦਰ-ਦਰ ਭਟਕਣ ਦੇ ਬਾਅਦ ਅਜੇ ਤੱਕ ਕਿਸੇ ਨੇ ਉਸ ਦੀ ਪੁਕਾਰ ਨਹੀਂ ਸੁਣੀ ਅਤੇ ਸਾਰਿਆਂ ਨੇ ਉਸ ਨੂੰ ਨਜ਼ਰ ਅੰਦਾਜ਼ ਕੀਤਾ ਹੈ।ਇਸ ਮਾਮਲੇ ‘ਚ ਜਦੋਂ ਇਲਾਕੇ ਦੇ ਬੀ.ਡੀ.ਪੀ.ਓ. ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਦ ਰਮਨ ਦੇ ਬਾਰੇ ‘ਚ ਮੀਡੀਆ ਤੋਂ ਪਤਾ ਲਗਿਆ ਹੈ ਅਤੇ ਹੁਣ ਉਹ ਖੁਦ ਰਮਨਦੀਪ ਦੀ ਫ਼ਾਈਲ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ ਅਤੇ ਜੋ ਮਦਦ ਹੋ ਸਕੇਗੀ ਕਰਨਗੇ। ਰਮਨਦੀਪ ਦੀ ਇਹ ਕਹਾਣੀ ਦੇਸ਼ ਦੇ ਖਿਡਾਰੀਆਂ ਦੀ ਪਹਿਲੀ ਕਹਾਣੀ ਨਹੀਂ ਹੈ। ਇਸ ਤਰ੍ਹਾਂ ਦੇ ਸੈਂਕੜੇ ਖਿਡਾਰੀ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ‘ਚ ਦੇਸ਼ ਦਾ ਨਾਂ ਰੋਸ਼ਨ ਕਰਨ ਦੇ ਬਾਅਦ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਗੁੰਮਨਾਮੀ ਦੇ ਹਨੇਰੇ ‘ਚ ਰਹਿ ਰਹੇ ਹਨ। ਪਰ ਰਮਨਦੀਪ ਅੱਜ ਵੀ ਦੇਸ਼ ਦਾ ਇਕ ਚਮਕਦਾ ਹੋਇਆ ਹੀਰਾ ਹੈ। ਜੇਕਰ ਕੋਈ ਜੌਹਰੀ ਇਸ ਨੂੰ ਸਹੀ ਤਰੀਕੇ ਨਾਲ ਤਰਾਸ਼ੇ ਤਾਂ ਇਸ ਦੀ ਚਮਕ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਤੱਕ ਦਿਖਾਈ ਦੇ ਸਕਦੀ ਹੈ।

LEAVE A REPLY