sports-news-300x150ਨਵੀਂ ਦਿੱਲੀ: ਰੀਓ ਓਲੰਪਿਕ ਦਾ ਬ੍ਰਾਂਡ ਅੰਬੈਸਡਰ ਬਣਨ ਦੇ ਲਈ ਸਚਿਨ ਤਿਆਰ ਹੈ। ਉਨ੍ਹਾਂ ਆਈ.ਓ.ਏ. ਦਾ ਇਹ ਆਫ਼ਰ ਸਵੀਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੂੰ ਰੀਓ ਓਲੰਪਿਕ ਦੇ ਲਈ ਭਾਰਤੀ ਓਲੰਪਿਕ ਦਲ ਦਾ ਗੁਡਵਿਲ ਅੰਬੈਸਡਰ ਬਣਾਉਣ ਦੇ ਕਾਰਨ ਆਲੋਚਨਾਵਾਂ ਝੱਲ ਰਹੇ ਆਈ.ਓ.ਏ. ਨੇ ਹੁਣ ਇਸ ਭੂਮਿਕਾ ਦੇ ਲਈ ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨਾਲ ਸੰਪਰਕ ਕੀਤਾ ਸੀ।
ਭਾਰਤੀ ਓਲੰਪਿਕ ਸੰਘ ਦੇ ਉਪ ਪ੍ਰਧਾਨ ਤਰਲੋਚਨ ਸਿੰਘ ਨੇ ਕਿਹਾ ਕਿ ਅਸੀਂ ਭਾਰਤੀ ਓਲੰਪਿਕ ਦਲ ਦੇ ਬ੍ਰਾਂਡ ਅੰਬੈਸਡਰ ਬਣਾਉਣ ਦੇ ਲਈ ਸਚਿਨ ਤੇਂਦੁਲਕਰ ਅਤੇ ਏ.ਆਰ. ਰਹਿਮਾਨ ਨਾਲ ਗੱਲ ਕਰ ਰਹੇ ਸੀ। ਅਜੇ ਸਾਨੂੰ ਇਸ ਦਾ ਜਵਾਬ ਨਹੀਂ ਮਿਲਿਆ ਸੀ। ਅਸੀਂ ਹੋਰ ਲੋਕਾਂ ਨੂੰ ਅੰਬੈਸਡਰ ਬਣਾਵਾਂਗੇ। ਸਲਮਾਨ ਖਾਨ ਵੀ ਰਹਿਣਗੇ।

LEAVE A REPLY