2ਨਾਗਪੁਰ :  ਇਥੇ ਵਿਸ਼ਵ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਨੂੰ ਨਿਊ ਜ਼ੀਲੈਂਡ ਪਾਸੋਂ 47 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊ ਜ਼ੀਲੈਂਡ ਨੇ ਪਹਿਲਾਂ ਖੇਡਦਿਆਂ ਸੱਤ ਵਿਕਟਾਂ ‘ਤੇ 126 ਦੌੜਾਂ ਬਣਾਈਆਂ ਜਦ ਕਿ ਭਾਰਤ ਦੀ ਪੂਰੀ ਟੀਮ 18.1 ਓਵਰਾਂ ਵਿੱਚ 79 ਦੌੜਾਂ ਬਣਾ ਕੇ ਆਊਟ ਹੋ ਗਈ। ਜੇਤੂ ਟੀਮ ਵੱਲੋਂ ਮਿਸ਼ੇਲ ਸੈਂਟਨਰ ਨੇ ਚਾਰ ਓਵਰਾਂ ਵਿੱਚ 11 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਤੇ ਉਹ ਮੈਨ ਆਫ ਦਿ ਮੈਚ ਰਿਹਾ। ਭਾਰਤੀ ਮੂਲ ਦੇ ਨਿਊਜੀਲੈਂਡ ਖਿਡਾਰੀ ਈਸ਼ ਸੋਢੀ ਨੇ 18 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਭਾਰਤੀ ਪਾਰੀ ਸ਼ੁਰੂਆਤ ਮਾੜੀ ਰਹੀ ਤੇ 39 ਦੇ ਕੁੱਲ ਸਕੋਰ ‘ਤੇ ਉਸ ਦੀਆਂ ਚਾਰ ਵਿਕਟਾਂ ਡਿੱਗ ਚੁੱਕੀਆਂ ਸਨ। ਭਾਰਤ ਦੇ ਸਿਰਫ ਤਿੰਨ ਖਿਡਾਰੀ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਤੇ ਆਰ. ਅਸ਼ਵਿਨ ਹੀ ਦੋ ਅੰਕਾਂ ਵਿੱਚ ਸਕੋਰ ਬਣਾ ਸਕੇ। ਕੋਹਲੀ ਨੇ 23, ਧੋਨੀ ਨੇ 30 ਤੇ ਅਸ਼ਵਿਨ ਨੇ ਦਸ ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਭਾਰਤ ਨੇ ਧੀਮੀ ਗਤੀ ਦੇ ਗੇਂਦਬਾਜ਼ਾਂ ਲਈ ਢੁਕਵੀਂ ਪਿੱਚ ਦਾ ਫਾਇਦਾ ਉਠਾਉਦਿਆਂ ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ 126 ਦੌੜਾਂ ਉੱਤੇ ਰੋਕ ਲਿਆ ਸੀ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਨਿਊਜ਼ੀਲੈਂਡ ਦੀ ਤਰਫੋਂ ਪਹਿਲੀਆਂ ਚਾਰ ਗੇਂਦਾਂ ਵਿੱਚ ਦੋ ਛੱਕੇ ਮਾਰੇ ਪਰ ਇਸ ਤੋਂ ਬਾਅਦ ਆਖਰੀ ਛੱਕਾ ਆਖਰੀ ਓਵਰ ਵਿੱਚ ਹੀ ਲੱਗਾ। ਪਹਿਲੇ ਦੋ ਓਵਰਾਂ ਵਿੱਚ ਦੋ ਝਟਕੇ ਲੱਗਣ ਅਤੇ ਧੀਮੀ ਪਿੱਚ ਉੱਤੇ ਭਾਰਤੀ ਗੇਂਦਬਾਜ਼ਾਂ ਸਾਹਮਣੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣੀਆਂ ਆਸਾਨ ਨਹੀ ਰਹੀਆਂ। ਕੋਰੇ ਐਂਡਰਸਨ ਵਰਗਾ ਧੁਨੰਤਰ ਬੱਲੇਬਾਜ਼ 42 ਗੇਂਦਾਂ ਦਾ ਸਾਹਮਣਾ ਕਰਦਾ ਸਿਰਫ 34 ਦੌੜਾਂ ਹੀ ਬਣਾ ਸਕਿਆ। ਲਿਊਕ ਰੋਂਚੀ ਨੇ ਆਖਿਰ ਵਿੱਚ ਹਾਲਾਂ ਕਿ ਗਿਆਰਾਂ ਗੇਂਦਾਂ ਉੱਤੇ 21 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਮਹਿੰਦਰ ਸਿੰਘ ਧੋਨੀ ਨੇ ਸੁਰੇਸ਼ ਰੈਨਾ ਦੇ ਰੂਪ ਵਿੱਚ ਤੀਜੇ ਸਪਿੰਨਰ ਨੂੰ ਅਜ਼ਮਾਇਆ। ਉਹ ਚਾਰ ਓਵਰਾਂ ਵਿੱਚ 15 ਦੌੜਾਂ ਬਦਲੇ ਇੱਕ ਵਿਕਟ ਲੈਣ ਵਿੱਚ ਕਾਮਯਾਬ ਰਿਹਾ।  ਜਸਪ੍ਰੀਤ ਬੁਮਰਾ ਨੇ 15 ਦੌੜਾਂ ਦੇ ਕੇ ਇੱਕ ਵਿਕਟ ਲੈ ਕੇ ਸ਼ਾਨਦਾਰ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕੀਤਾ ਜਦੋਂ ਕਿ ਅਸ਼ੀਸ਼ ਨੇਹਰਾ ਸ਼ੁਰੂ ਵਿੱਚ ਹੀ ਇੱਕ ਵਿਕਟ ਲੈ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਵਿੱਚ ਕਾਮਯਾਬ ਰਿਹਾ।
ਮਾਰਟਿਨ ਗੁਪਿਟਲ ਅਸ਼ਵਿਨ ਦੀ ਗੇਂਦ ਉੱਤੇ ਛੱਕਾ ਮਾਰਨ ਵਿੱਚ ਕਾਮਯਾਬ ਰਿਹਾ ਪਰ ਪਰ ਅਗਲੀ  ਗੇਂਦ ਉੱਤੇ ਸਵੀਪ ਕਰਨ ਦੇ ਚੱਕਰ ਵਿੱਚ ਉਹ ਟੰਗ ਅੜਿੱਕਾ ਆਊਟ ਹੋ ਗਿਆ। ਗੁਪਿਟਲ ਦੀ ਥਾਂ ਆਏ ਕੋਲਿਨ ਮੁਨਰੋ ਨੇ ਵੀ ਅਸ਼ਵਿਨ ਉੱਤੇ ਪੁਆਇੰਟ ਦੇ ਉਪਰੋਂ ਹੀ ਛੱਕਾ ਮਾਰਿਆ ਪਰ ਅਸ਼ੀਸ਼ ਨੇਹਰਾ ਨੇ ਉਸਨੂੰ ਠੰਢਾ ਕਰ ਦਿੱਤਾ। ਉਸਨੇ ਗਲਤ ਟਾਈਮਿੰਗ ਵਿੱਚ ਸ਼ਾਟ ਖੇਡਿਆ ਅਤੇ ਹਾਰਦਿਕ ਪਾਂਡਯ ਨੂੰ ਮਿਡ ਆਫ  ਉੱਤੇ ਆਸਾਨ ਕੈਚ ਦੇ ਬੈਠਾ। ਦੋ ਬਿੱਗ ਹਿਟਰਾਂ ਦੇ ਪਵੇਲੀਅਨ ਪਰਤ ਜਾਣ ਬਾਅਦ ਨਿਊਜ਼ੀਲੈਂਡ ਦੀ ਰਣਨੀਤੀ ਗੜਬੜਾ ਗਈ। ਉਸਦੇ ਬੱਲੇਬਾਜ਼ਾਂ ਨੂੰ ਵਿਕਟਾਂ ਬਚਾਉਣ ਵੱਲ੍ਹ ਧਿਆਨ ਦੇਣਾ ਪਿਆ। ਪਹਿਲੇ ਛੇ ਓਵਰਾਂ ਵਿੱਚ ਨਿਊਜ਼ੀਲੈਂਡ ਦਾ ਸਕੋਰ ਦੋ ਵਿਕਟਾਂ ਉੱਤੇ 33 ਦੌੜਾਂ ਸੀ। ਇਸ ਤੋਂ ਤੁਰੰਤ ਬਾਅਦ ਤਿੰਨ ਵਿਕਟਾਂ ਉੱਤੇ 33 ਹੋ ਗਿਆ। ਪਿੱਚ ਸ਼ੁਰੂ ਵਿੱਚ ਹੀ ਧੀਮੀ ਹੋ ਗਈ ਸੀ। ਇਸ ਮੌਕੇ ਧੋਨੀ ਨੇ ਰੈਨਾ ਨੂੰ ਗੇਂਦ ਸੌਂਪੀ। ਫਿਰ ਉਸਨੇ ਨਿਊਜ਼ੀਲੈਂਡ ਦੇ ਕਪਤਾਨ ਕੇਲ ਵਿਲੀਅਮਸਨ (8) ਨੂੰ ਆਊਟ ਕਰ ਦਿੱਤਾ।

LEAVE A REPLY