1ਬਾਦਲ ਦੁਨੀਆ ਦਾ ਸਭ ਤੋਂ ਅਮੀਰ ਸਿੱਖ
ਚੰਡੀਗੜ੍ਹ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਮ ਬੰਦਾ ਬਣ ਕੇ ਪੰਜਾਬ ਨੂੰ ਲੁੱਟ ਰਿਹਾ ਹੈ ਤੇ ਇਸੇ ਕਰਕੇ ਉਹ ਦੁਨੀਆ ਦਾ ਸਭ ਤੋਂ ਅਮੀਰ ਸਿੱਖ ਬਣਿਆ ਹੈ। ਇਹ ਗੱਲ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਅੱਜ ਬਾਦਲ ਦੁਨੀਆ ਦਾ ਸਭ ਤੋਂ ਅਮੀਰ ਸਿੱਖ ਹੈ, ਜਦੋਂ ਕਿ ਉਸ ਦੇ ਰਾਜ ਵਿੱਚ ਕਿਸਾਨੀ ਦਾ ਮੰਦਾ ਹਾਲ ਹੈ। ਸੂਬੇ ਵਿੱਚ ਵਧ ਰਹੀਆਂ ਕਿਸਾਨ ਖ਼ੁਦਕੁਸ਼ੀਆਂ ਲਈ ਬਾਦਲ ਪਰਿਵਾਰ ਹੀ ਜ਼ਿੰਮੇਵਾਰ ਹੈ।
ਉਨ੍ਹਾਂ ਆਖਿਆ ਕਿ ਕਾਂਗਰਸ ਤਾਂ ਪਹਿਲਾਂ ਤੋਂ ਹੀ ਆਮ ਆਦਮੀ ਦੀ ਪਾਰਟੀ ਹੈ, ਜਿਸ ਨੇ ਇਕ ਆਮ ਆਦਮੀ ਗਿਆਨੀ ਜੈਲ ਸਿੰਘ ਨੂੰ ਰਾਸ਼ਟਰਪਤੀ ਬਣਾਇਆ, ਜਦੋਂ ਕਿ ਦੁਨੀਆ ਦੇ ਸਭ ਤੋਂ ਇਮਾਨਦਾਰ ਆਮ ਆਦਮੀ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ। ਵੜਿੰਗ ਨੇ ਕਿਹਾ ਕਿ ਕਿ ਅੱਜ ਆਮ ਆਦਮੀ ਦੀ ਗੱਲ ਕਰਨ ਵਾਲਾ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਦੀਆਂ ਭਾਵਨਾਵਾਂ ਗਹਿਣੇ ਰੱਖ ਕੇ ਇਕ ਖਾਸ ਆਦਮੀ ਬਣ ਗਿਆ ਹੈ।

LEAVE A REPLY