3ਜਲੰਧਰ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਬਿਜਲੀ ਬਿੱਲਾਂ ‘ਚ ਧੱਕੇ ਨਾਲ ਨਾਜਾਇਜ਼ ਚਾਰਜ ਜੋੜਨ ਸੰਬੰਧੀ ਮੈਨੂਫੈਕਚਕਰਾਂ ਵਲੋਂ ਮੁੱਖ ਮੰਤਰੀ ਬਾਦਲ ਨੂੰ ਇਕ ਚਿੱਠੀ ਲਿਖੀ ਗਈ। ਇਸ ਚਿੱਠੀ ‘ਚ ਲਿਖਿਆ ਗਿਆ ਕਿ ਜੁਝਾਰ ਨਗਰ, ਹਿੰਮਤਪੁਰਾ ਦੇ ਜਿਹੜੇ ਬਿਜਲੀ ਬਿੱਲ (ਐੱਸ. ਪੀ.) ਆਏ ਹਨ, ਉਨ੍ਹਾਂ ‘ਚ ਪਿਛਲੇ 2014 ਤੋਂ ਨਾਜਾਇਜ਼ ਤੌਰ ‘ਤੇ ਪਾਵਰ ਫੈਕਟਰ ਸਨਡਰੀ ਚਾਰਜ ਦੀ ਮੋਟੀ ਰਕਮ ਜੋੜੀ ਗਈ ਹੈ, ਜਿਸ ਕਾਰਨ ਬਿੱਲ ਹਜ਼ਾਰਾਂ ਤੋਂ ਲੱਖਾਂ ਰੁਪਿਆਂ ਬਣਾ ਕੇ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਬਿੱਲ ਉਨ੍ਹਾਂ ਕੋਲੋਂ ਧੱਕੇਸ਼ਾਹੀ ਨਾਲ ਵਸੂਲੇ ਜਾ ਰਹੇ ਹਨ, ਜੋ ਕਿ ਬਿਲਕੁਲ ਨਾ ਇਨਸਾਫੀ ਹੈ, ਜਦੋਂ ਕਿ ਮਹਿਕਮਾ ਪਹਿਲਾਂ ਹੀ ਪਾਵਰ ਫੈਕਟਰਾਂ ਦਾ ਜ਼ੁਰਮਾਨਾ ਵਸੂਲ ਕਰ ਚੁੱਕਾ ਹੈ। ਮੈਨੂਫੈਕਚਰਾਂ ਨੇ ਕਿਹਾ ਕਿ ਸਨਡਰੀ ਚਾਰਜ ਵਾਪਸ ਲਏ ਜਾਣ, ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

LEAVE A REPLY