6ਇਸਲਾਮਾਬਾਦ— ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਇਹ ਸੰਗਠਨ ਮਸੂਦ ਅਜ਼ਹਰ ਦੇ ਅਧੀਨ ਹੈ, ਜਿਸ ਨੂੰ ਪਠਾਨਕੋਟ ਦੇ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਅਦਾਲਤ ਨੇ ਦੋਹਾਂ ਅੱਤਵਾਦੀਆਂ ਨੂੰ ਆਪਣੇ ਪਾਬੰਦੀਸ਼ੁਦਾ ਸੰਗਠਨ ਲਈ ਪੈਸੇ ਇਕੱਠੇ ਕਰਨ ਦੇ ਦੋਸ਼ ਵਿਚ ਇਹ ਸਜ਼ਾ ਸੁਣਾਈ ਹੈ।
ਭਾਰਤ ਵੱਲੋਂ ਪਠਾਨਕੋਟ ਹਮਲੇ ਵਿਚ ਜੈਸ਼-ਏ-ਮੁਹੰਮਦ ਦੀ ਭੂਮਿਕਾ ‘ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਇਸ ਸੰਗਠਨ ਦੇ ਕਿਸੇ ਮੈਂਬਰ ਨੂੰ ਸਜ਼ਾ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਕਸ਼ਿਫ ਸਿਦਿੱਕੀ ਅਤੇ ਰਾਸ਼ਿਦ ਇਕਬਾਲ ਨਾਂ ਦੇ ਇਨ੍ਹਾਂ ਮੈਂਬਰਾਂ ਨੂੰ ਬੀਤੇ ਸਾਲ 7 ਅਗਸਤ ਨੂੰ ਪੰਜਾਬ ਕਾਊਂਟਰ ਟੈਰਿਜ਼ਮ ਡਿਪਾਰਟਮੈਂਟ ਨੇ ਗ੍ਰਿਫਤਾਰ ਕੀਤਾ ਸੀ।

LEAVE A REPLY