6ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਦੇ ਮੁਖੀ ਬਾਨ ਕੀ ਮੂਨ ਨੇ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ‘ਚ ਭਾਰਤੀ ਵਣਿਜ ਦੂਤਘਰ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ ਤੇ ਕੂਟਨੀਤਕ ਅਦਾਰਿਆਂ ਦੀ ਰੱਖਿਆ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਬਾਨ ਦੇ ਬੁਲਾਰੇ ਸਟੀਫਨ ਦੁਜਾਰਿਕ ਨਾਲ ਜਦੋਂ ਭਾਰਤੀ ਵਣਿਜ ਦੂਤਘਰ ‘ਤੇ ਹੋਏ ਅੱਤਵਾਦੀ ਮਹਲੇ ਤੇ ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਹਮਲੇ ‘ਤੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ, ‘ਜਿਥੋਂ ਤਕ ਮਜ਼ਾਰ-ਏ-ਸ਼ਰੀਫ ‘ਚ ਹਮਲੇ ਦੀ ਗੱਲ ਹੈ ਤਾਂ ਅਸੀਂ ਇਸ ਹਮਲੇ ਦੀ ਨਿੰਦਾ ਕਰਦੇ ਹਾਂ। ਅਸੀਂ ਇਹ ਗੱਲ ਕਹੀ ਹੈ ਕਿ ਕੂਟਨੀਤਕ ਮਿਸ਼ਨ ਦੀ ਰੱਖਿਆ ਕੀਤੇ ਜਾਣ ਦੀ ਲੋੜ ਹੈ। ਇਸ ਦੇ ਮੱਦੇਨਜ਼ਰ ਅਸੀਂ ਇਸ ਦੀ ਨਿੰਦਾ ਕਰਦੇ ਹਾਂ।’
ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਅੱਤਵਾਦੀ ਹਮਲੇ ਬਾਰੇ ਦੁਜਾਰਿਕ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ‘ਚ ਕਹਿਣ ਲਈ ਕੁਝ ਨਹੀਂ ਹੈ ਕਿਉਂਕਿ ਉਥੇ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ, ‘ਹਾਂ, ਏਅਰ ਫੋਰਸ ਸਟੇਸ਼ਨ ‘ਤੇ ਹਮਲੇ ਦੇ ਬਾਰੇ ‘ਚ… ਮੁਹਿੰਮ ਅਜੇ ਜਾਰੀ ਹੈ।’ ਮੇਰੇ ਕੋਲ ਉਸ ‘ਤੇ ਵਿਸ਼ੇਸ਼ ਰੂਪ ਨਾਲ ਕਹਿਣ ਲਈ ਕੁਝ ਨਹੀਂ ਹੈ।’ ਮੇਰੇ ਕੋਲ ਇਸ ਮਾਮਲੇ ‘ਤੇ ਬੋਲਣ ਲਈ ਪ੍ਰਾਪਤ ਸੂਚਨਾ ਨਹੀਂ ਹੈ।’

LEAVE A REPLY