2ਨਵੀਂ ਦਿੱਲੀ:ਬ੍ਰਿਸਬੇਨ ਵਿੱਚ ਇਕ ਹੋਰ ਸਾਫ਼ਟ ਪਿੱਚ। ਭਾਰਤ ਲਈ ਇਕ ਹੋਰ ਸਬਕ। ਭਾਰਤੀ ਗੇਂਦਬਾਜ਼ਾਂ ਵਿੱਚ ਧਾਰ ਨਹੀਂ ਹੈ, ਇਸ ਲਈ 50 ਓਵਰਾਂ ਵਿੱਚ 309 ਜਾਂ 308 ਦੌੜਾਂ ਦਾ ਸੋਕਰ ਨਾਕਾਫ਼ੀ ਸਾਬਤ ਹੋ ਰਿਹਾ ਹੈ। ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਆਸਟ੍ਰੇਲੀਆ ਨੇ ਦੋਵੇਂ ਮੈਚਾਂ ਵਿੱਚ 300 ਪਲੱਸ ਦਾ ਸਕੋਰ ਸਿਰਫ਼ 5 ਤੇ 3 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਅਜਿਹੇ ਵਿੱਚ ਸਵਾਲ ਇਹ ਉਠਦਾ ਹੈ ਕਿ ਮੈਚ ਜਿੱਤਣ ਲਈ ਭਾਰਤ ਨੂੰ ਆਖਿਰ ਕੀ ਕਰਨਾ ਚਾਹੀਦਾ ਹੈ।ਅਜਿਹੇ ਵਿੱਚ 3 ਚੀਜ਼ਾਂ ਕੀਤੀਆਂ ਜਾ ਸਕਦੀਆਂ ਹਨ।
ਕਮਜ਼ੋਰ ਗੇਂਦਬਾਜ਼ੀ ਦੀ ਭਰਪਾਈ ਕਰਨ ਲਈ ਉਸ ਨੂੰ ਅਜਿਹਾ ਸਕੋਰ ਖੜ੍ਹਾ ਕਰਨਾ ਚਾਹੀਦਾ ਹੈ, ਜਿਹੜਾ ਵਿਰੋਧੀ ਟੀਮ ਦੀ ਪਹੁੰਚ ਤੋਂ ਦੂਰ ਹੋਵੇ। ਦੂਜਾ ਕਮਜ਼ੋਰ ਗੇਂਦਬਾਜ਼ੀ ਵਾਲੀ ਟੀਮ ਕੋਲ ਸਾਹਸੀ ਤੇ ਵੱਖ ਸੋਚ ਰੱਖਣ ਵਾਲਾ ਕਪਤਾਨ ਹੋਣਾ ਚਾਹੀਦਾ ਹੈ। ਹਾਲਾਂਕਿ ਧੋਨੀ ਸੁਭਾਅ ਤੋਂ ਅਜਿਹਾ ਕਪਤਾਨ ਹੈ, ਜਿਹੜਾ ਇੰਤਜ਼ਾਰ ਕਰਨਾ ਪਸੰਦ ਕਰਦਾ ਹੈ।

LEAVE A REPLY