4ਪੇਸ਼ਾਵਰ  : ਅੱਤਵਾਦੀਆਂ ਵਲੋਂ ਅੱਜ ਪਾਕਿਸਤਾਨ ਦੀ ਬਾਚਾ ਖਾਨ ਯੂਨੀਵਰਸਿਟੀ ‘ਤੇ ਕੀਤੇ ਗਏ ਹਮਲੇ ਵਿਚ 23 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪੇਸ਼ਾਵਰ ਸਥਿਤ ਇਸ ਯੂਨੀਵਰਸਿਟੀ ਵਿਚ ਹਰ ਰੋਜ਼ ਦੀ ਤਰ•ਾਂ ਪੜ•ਾਈ ਚੱਲ ਰਹੀ ਸੀ ਕਿ ਅੱਤਵਾਦੀਆਂ ਨੇ ਇਥੇ ਅੰਨ•ੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਰਿਪੋਰਟ ਅਨੁਸਾਰ ਅੱਤਵਾਦੀਆਂ ਨੇ ਯੂਨੀਵਰਸਿਟੀ ‘ਚ 70 ਦੇ ਕਰੀਬ ਵਿਦਿਆਰਥੀਆਂ ਨੂੰ ਗੋਲੀ ਮਾਰ ਦਿੱਤੀ, ਜਿਨ•ਾਂ ਵਿਚੋਂ 23 ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਤੁਰੰਤ ਮੋਰਚਾ ਸੰਭਾਲਦਿਆਂ 6 ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਨਾਮਕ ਅੱਤਵਾਦੀ ਸੰਗਠਨ ਨੇ ਆਪਣੇ ਸਿਰ ਲਈ ਹੈ। ਇਸ ਦੌਰਾਨ ਸ਼ਹਿਰ ਵਿਚ ਸੁਰੱਖਿਆ ਵਿਵਸਥਾ ਕਰੜੀ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਦਸੰਬਰ 2014 ਵਿਚ ਵੀ ਅੱਤਵਾਦੀਆਂ ਨੇ ਇਕ ਸਕੂਲ ਉਤੇ ਹਮਲਾ ਕਰਕੇ ਕਈ ਸਕੂਲੀ ਬੱਚਿਆਂ ਦੀ ਹੱਤਿਆ ਕਰ ਦਿੱਤੀ ਸੀ।

LEAVE A REPLY