4ਨਵੀਂ  ਦਿੱਲੀ  : ਜੰਮੂ- ਕਸ਼ਮੀਰ ਵਿੱਚ ਪਹਿਲੀ ਵਾਰ ‘ਨਵੀਂ ਮੰਜ਼ਿਲ’ ਯੋਜਨਾ ਸ਼ੁਰੂ ਕੀਤੀ ਗਈ ਹੈ। ਘੱਟ ਗਿਣਤੀ ਮਾਮਲਿਆਂ ਦੀ ਮੰਤਰੀ ਡਾ.ਨਜ਼ਮਾ ਹੇਪਤੁਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੰਮੂ-ਕਸ਼ਮੀਰ ਲਈ ਆਪਣੇ ਮੰਤਰਾਲੇ ਦੀ ਇਸ ਨਵੀਂ ਪਹਿਲ ਬਾਰੇ  ਦੱਸਿਆ।  ਡਾ.ਨਜਮਾ ਹੇਪੁਤਲਾ ਨੇ ਕਿਹਾ ਕਿ ਯੋਜਨਾ ਲੜਕੀਆਂ ਲਈ ਤਿੰਨ ਸੰਸਥਾਵਾਂ ਵਿੱਚ 20 ਜਨਵਰੀ, 2016 ਨੂੰ ਸ਼੍ਰੀਨਗਰ ਵਿੱਚ ਸ਼ੁਰੂ ਕੀਤੀ ਗਈ ਹੈ। ਇਹ ਸੰਸਥਾਨ ਹੁਨਰ ਵਿਕਾਸ ਕੇਂਦਰ, ਕਸ਼ਮੀਰ ਯੂਨੀਵਰਸਿਟੀ ਅਤੇ ਦੋ ਮਦਰਸੇ, ਪੰਪੋਰ ਵਿੱਚ ਮਦਰਸਾ ਸ਼ਾਹੀ-ਏ-ਹਮਾਦਾਨ ਅਤੇ ਸ਼ਾਦੀਪੁਰ, ਬਾਂਡੀਪੁਰਾ ਵਿੱਚ ਮਦਰਾਸਾ ਇਨਾਮ ਸਿਦੀਕ ਹੈ।
ਯੋਜਨਾ ਹੇਠ ਘੱਟ ਗਿਣਤੀ ਸਮੂਦਾਏ ਦੀਆਂ ਲੜਕੀਆਂ ਨੂੰ ਖੇਤਰ ਦੇ ਸੱਤ ਚੋਣਵੇਂ ਵਰਗਾਂ ਵਿੱਚ ਤਿੰਨ ਮਹੀਨੇ ਦਾ ਹੁਨਰ ਵਿਕਾਸ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਵਿੱਚ ਜਾਫਰਾਨ, ਪ੍ਰੋਸੈਸਿੰਗ, ਖੁਰਾਕ ਡੱਬਾਬੰਦ, ਕਢਾਈ, ਕੰਪਿਊਟਰ ਆਈ. ਟੀ. ਸਾਫਟਵੇਅਰ ਅਤੇ ਹਾਰਡਵੇਅਰ, ਸੈਰਪਸਾਟਾ/ਪ੍ਰੋਹਣਾਚਾਰੀ, ਇਲੈਕਟ੍ਰੋਨਿਕ ਅਤੇ ਪਲੰਬਿੰਗ ਸ਼ਾਮਿਲ ਹਨ। ਸਿੱਿਖਆਰਥੀਆਂ ਨੂੰ 4500 ਰੁਪਏ ਦਾ ਵਜ਼ੀਫਾ ਵੀ ਦਿੱਤਾ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨ ਕਿਹਾ ਕਿ ਇਹ ਯੋਜਨਾ ਬਿਹਾਰ, ਪਟਨਾ ਅਤੇ ਮੋਤੀਹਾਰੀ ਅਤੇ ਮੁੰਬਈ ਦੇ ਭਾਂਡੁਪ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਨੂੰ ਪੜਾਅਵਾਰ ਤਰੀਕੇ ਨਾਲ ਹੋਰ ਮਦਰਸਿਆਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ‘ਨਵੀਂ ਮੰਜ਼ਿਲ’ ਯੋਜਨਾ ਘੱਟ ਗਿਣਤੀ ਸਮੂਦਾਏ ਲਈ ਏਕੀਕ੍ਰਿਤ ਸਿੱਖਿਆ ਅਤੇ ਆਜੀਵਕਾ ਪਹਿਲ ਹੈ। ਯੋਜਨਾ ਦਾ ਉਦੇਸ਼ ਉਨਾਂ• ਸਾਰੇ ਘੱਟ ਗਿਣਤੀ ਨੌਜਵਾਨਾਂ ਨੂੰ ਲਾਭ ਪਹੁੰਚਾਉਣਾ ਹੈ ਜੋ ਵਿਚਾਲੇ ਪੜ•ਾਈ ਛੱਡ ਦਿੰਦੇ ਹਨ ਜਾਂ ਮਦਰਸਿਆਂ ਵਰਗੇ ਸਮੂਦਾਇਕ ਸਿੱਖਿਆ ਸੰਸਥਾਨਾ ਵਿੱਚ ਪੜ•ਾਈ ਕਰਦੇ ਹਨ। ਇਸ ਲਈ ਉਨਾਂ• ਨੂੰ ਜਮਾਤ 8 ਜਾਂ 10 ਤੱਕ ਰਸਮੀ ਸਿੱਖਿਆ ਅਤੇ ਹੁਨਰ ਸਿਖਲਾਈ ਦਿੱਤੀ ਜਾਂਦੀ ਹੈ। ਇਸ ਰਾਹੀਂ ਉਹ ਸੰਗਠਤ ਖੇਤਰ ਵਿੱਚ ਬਿਹਤਰ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਬਣਨਗੇ ਅਤੇ ਉਨਾਂ• ਦਾ ਜੀਵਨ ਪੱਧਰ ਬਿਹਤਰ ਹੋਵੇਗਾ। ਇਹ ਯੋਜਨਾ ਪੂਰੇ ਦੇਸ਼ ਦੇ ਲਈ ਹੈ।

LEAVE A REPLY