1ਚੰਡੀਗੜ੍ਹ : ਵਡੇਰੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ‘ਗੁਟਕਾ’, ‘ਪਾਨ ਮਸਾਲਾ’, ਪ੍ਰੋਸੈਸਡ/ਜ਼ਾਇਕੇਦਾਰ/ਸੁਗੰਧਦਾਰ ਚਬਾਉਣ ਵਾਲੇ ਤੰਬਾਕੂ ਅਤੇ ਤੰਬਾਕੂ ਤੇ ਨਿਕੋਟੀਨ ਵਾਲੇ ਹੋਰਨਾਂ ਖੁਰਾਕੀ ਉਤਪਾਦਾਂ ਦੇ ਉਤਪਾਦਨ ਉਤੇ ਸੂਬੇ ਵਿਚ ਤੁਰੰਤ ਪ੍ਰਭਾਵ ਤੋਂ ਪਾਬੰਦੀ ਲਾ ਦਿੱਤੀ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਸਮੁੱਚੇ ਪੰਜਾਬ ਵਿਚ 1 ਜਨਵਰੀ, 2016 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਅਧਾਰ ਉਤੇ ਇਕ ਸਾਲ ਲਈ ‘ਗੁਟਕਾ’, ‘ਪਾਨ ਮਸਾਲਾ’, ਪ੍ਰੋਸੈਸਡ/ਜ਼ਾਇਕੇਦਾਰ/ਸੁਗੰਧਦਾਰ ਚਬਾਉਣ ਵਾਲੇ ਤੰਬਾਕੂ ਅਤੇ ਤੰਬਾਕੂ ਤੇ ਨਿਕੋਟੀਨ ਵਾਲੇ ਹੋਰਨਾਂ ਖੁਰਾਕੀ ਉਤਪਾਦਾਂ ਦੀ ਪਹਿਲਾਂ ਹੀ ਸਟੋਰੇਜ, ਵਿੱਕਰੀ ਅਤੇ ਵਿਤਰਣ ਉਤੇ ਪਾਬੰਦੀ ਲਾਈ ਹੋਈ ਹੈ ਅਤੇ ਇਨ੍ਹਾਂ ਉਤੇ ਮਨਾਹੀ ਕੀਤੀ ਹੋਈ ਹੈ। ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਸ. ਬਾਦਲ ਨੇ ਸਿਹਤ ਵਿਭਾਗ ਨੂੰ ‘ਗੁਟਕਾ’, ‘ਪਾਨ ਮਸਾਲਾ’, ਪ੍ਰੋਸੈਸਡ/ਜ਼ਾਇਕੇਦਾਰ/ਸੁਗੰਧਦਾਰ ਚਬਾਉਣ ਵਾਲੇ ਤੰਬਾਕੂ ਅਤੇ ਤੰਬਾਕੂ ਤੇ ਨਿਕੋਟੀਨ ਵਾਲੇ ਹੋਰਨਾਂ ਖੁਰਾਕੀ ਉਤਪਾਦਾਂ ਦੇ ਉਤਪਾਦਨ ਉਤੇ ਮੁਕੰਮਲ ਪਾਬੰਦੀ ਨੂੰ ਯਕੀਨੀ ਬਣਾਉਣ ਵਾਸਤੇ ਤੁਰੰਤ ਕਦਮ ਚੁੱਕਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਉਹ ਇਨ੍ਹਾਂ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰੇ ਅਤੇ ਇਨ੍ਹਾਂ ਨੂੰ ਲਾਗੂ ਕਰਨ ਵਿਚ ਢਿੱਲ ਵਰਤਣ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਦੀ ਅਣਗਹਿਲੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

LEAVE A REPLY