maxresdefaultਮਜੀਠੀਆ ਡਰੱਗ ਰੈਕੇਟ ਦਾ ਕਿੰਗਪਿਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਮੇਰੇ ‘ਤੇ ਜਿੰਨੇ ਮਰਜ਼ੀ ਅਪਰਾਧਿਕ ਮਾਮਲੇ ਦਰਜ ਕਰਵਾ ਲੈਣ, ਪਰ ਅਸੀਂ ਨਸ਼ਿਆਂ ਵਿਰੁੱਧ ਆਪਣੇ ਮਿਸ਼ਨ ਤੋਂ ਨਹੀਂ ਹਟਾਂਗੇ। ਉਨ੍ਹਾਂ ਫਿਰ ਦੁਹਰਾਇਆ ਕਿ ਮਜੀਠੀਆ ਡਰੱਗ ਰੈਕੇਟ ਦਾ ਕਿੰਗਪਿਨ ਹੈ। ਸੰਜੇ ਸਿੰਘ ਨੇ ਉਨ੍ਹਾਂ ‘ਤੇ ਅਪਰਾਧਿਕ ਮਾਮਲਾ ਦਰਜ ਕਰਵਾਉਣ ਦੇ ਜਵਾਬ ਵਿਚ ਇਹ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਬਿਕਰਮ ਸਿੰਘ ਮਜੀਠੀਆ ਨੇ ਸੰਜੇ ਸਿੰਘ ‘ਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ।
ਸੰਜੇ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਉਹ ਲੜਾਈ ਲੜ ਰਹੇ ਹਨ ਤੇ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮਜੀਠੀਆ ਵੱਲੋਂ ਇਹ ਕਹਿਣਾ ਕਿ ਸੰਜੇ ਸਿੰਘ ਪੈਰਾਸ਼ੂਟ ਨਾਲ ਪੰਜਾਬ ਵਿਚ ਉਤਾਰੇ ਗਏ ਹਨ ਬਿਲਕੁਲ ਬੇਤੁਕਾ ਹੈ। ਪੰਜਾਬ ਦੇ ਲੋਕ ਇਸ ਬੇਤੁਕੀ ਗੱਲ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ।ઠਉਨ੍ਹਾਂ ਕਿਹਾ ਕਿ ਮਜੀਠੀਆ ਜਿਹੇ ਲੋਕਾਂ ਨੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਹੈ ਤੇ ਉਹ ਹੁਣ ਹੋਰ ਅਜਿਹਾ ਨਹੀਂ ਹੋਣ ਦੇਣਗੇ।

LEAVE A REPLY