6ਜਨਤਾ ਦੀ ਸਲਾਹ ਨਾਲ ਦੋਬਾਰਾ ਲਾਗੂ ਹੋਵੇਗਾ ‘ਔਡ-ਈਵਨ’ ਫਾਰਮੂਲਾ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਔਡ ਈਵਨ ਕਾਰ ਫਾਰਮੂਲਾ ਦੋਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਜਨਤਾ ਦੀ ਸਲਾਹ ਲਈ ਜਾਵੇਗੀ। ਇਹ ਸਲਾਹ ਈ-ਮੇਲ ਅਤੇ ਫ਼ੋਨ ਰਾਹੀਂ ਲਈ ਜਾਵੇਗੀ। ਮੁੱਖ ਮੰਤਰੀ ਕੇਜਰੀਵਾਲ ਨੇ ਇਸ ਲਈ ਇੱਕ ਈ-ਮੇਲ ਆਈ.ਡੀ. ਵੀ ਜਾਰੀ ਕੀਤੀ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਔਡ-ਈਵਨ ਕਾਰ ਫ਼ਾਰਮੂਲਾ ਕਾਫ਼ੀ ਕਾਮਯਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਰ ਤੋਂ ਇਹ ਸਕੀਮ ਕਦੋਂ ਤੇ ਕਿੰਨੇ ਸਮੇਂ ਲਈ ਲਾਗੂ ਕੀਤੀ ਜਾਵੇ ਇਸ ਦਾ ਫ਼ੈਸਲਾ ਦਿੱਲੀ ਦੀ ਜਨਤਾ ਨਾਲ ਸਲਾਹ ਕਰ ਕੇ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਾ ਈਮੇਲ ਆਈਡੀ ‘ਤੇ ਆਪਣੀ ਸਲਾਹ ਦੇਵੇ। ਉਨ੍ਹਾਂ ਕਿਹਾ ਕਿ ਫ਼ੋਨ ਰਾਹੀਂ ਸਲਾਹ ਲੈਣ ਲਈ ਜਲਦੀ ਹੀ ਇੱਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਜਾਵੇਗਾ।

LEAVE A REPLY