thudi sahatਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਸੌਣਾ ਇਕ ਬਿਹਤਰੀਨ ਦਵਾਈ ਹੈ ਪਰ ਇਕ ਨਵੀਂ ਸਟੱਡੀ ਨਾਲ ਪਤਾ ਲੱਗਾ ਹੈ ਕਿ ਜ਼ਿਆਦਾ ਸੌਣਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਦਿਨ ਵਿੱਚ ਜ਼ਿਆਦਾ ਬੈਠਣਾ ਅਤੇ ਅਭਿਆਸ ਨਾ ਕਰਨਾ ਅਤੇ ਇਸ ਦੇ ਨਾਲ-ਨਾਲ ਇਕ ਰਾਤ ਵਿੱਚ 9 ਘੰਟੇ ਤੋਂ ਜ਼ਿਆਦਾ ਸੌਣਾ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਤੋਂ ਵੀ ਜ਼ਿਆਦਾ ਖਤਰਨਾਕ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਬੈਠੇ ਰਹਿਣ ਵਾਲੇ ਇਨਸਾਨ ਦੀ ਜਲਦੀ ਮੌਤ ਦੀ ਚਾਰ ਗੁਣਾ ਵੱਧ ਸੰਭਾਵਨਾ ਹੁੰਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਕਈ ਨਤੀਜੇ ਮਿਲੇ ਹਨ, ਜੋ ਇਹ ਸਾਬਤ ਕਰਦੇ ਹਨ ਕਿ ਜ਼ਿਆਦਾ ਦੇਰ ਤਕ ਬੈਠਣਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।

LEAVE A REPLY