thudi sahatਮਾਈਗ੍ਰੇਨ ਇਕ ਤਰ੍ਹਾਂ ਦਾ ਸਿਰਦਰਦ ਹੈ ਜੋ ਕਾਫ਼ੀ ਤਕਲੀਫ਼ਦੇਹ ਹੋ ਸਕਦੀ ਹੈ। ਇੱਥੇ ਲਗਾਤਾਰ ਕਈ ਘੰਟਿਆਂ ਤੱਕ ਬਣਿਆ ਰਹਿੰਦਾ ਹੈ। ਮਾਈਗ੍ਰੇਨ ਦੀ ਪਰੇਸ਼ਾਨੀ ਦਿਮਾਗ ‘ਚ ਰਸਾਇਣਾਂ ਦੇ ਅਸੰਤੁਲਨ ਕਾਰਨ ਹੁੰਦਾ ਹੈ। ਮਾਈਗ੍ਰੇਨ ਹੋਣ ‘ਤੇ ਤਣਾਅ, ਬੇਚੈਨੀ ਅਤੇ ਥਕਾਣ ਹੁੰਦੀ ਹੈ। ਮਾਈਗ੍ਰਏਨ ਉਮਰ ਦੇ ਕਿਸੇ ਦੀ ਪੜਾਅ ‘ਚ ਹੋ ਸਕਦਾ ਹੈ ਪਰ ਤੁਸੀਂ ਘਰੇਲੂ ਉਪਾਅ ਅਪਣਾ ਕੇ ਇਸ ਬੀਮਾਰੀ ਦੇ ਦਰਦ ਤੋਂ ਰਾਹਤ ਪਾ ਸਕਦੇ ਹਨ।
ਆਓ ਅੱਜ ਅਸੀਂ ਤੁਹਾਨੂੰ ਮਾਈਗ੍ਰੇਨ ਤੋਂ ਬਚਣ ਦੇ ਕੁਝ ਘਰੇਲੂ ਨੁਸਖੇ ਦੱਸਦੇ ਹਨ
1- ਮਾਈਗ੍ਰੇਨ ਦੀ ਪਰੇਸ਼ਾਨੀ ਹੋਣ ‘ਤੇ ਹਲਕੇ ਹੱਥਾਂ ਨਾਲ ਸਿਰ ਦੀ ਮਾਲਸ਼ ਕਰਨ। ਹੱਥਾਂ ਦੇ ਸਪਰਸ਼ ਦਾ ਅਸਰ ਦਵਾਈਆਂ ਤੋਂ ਜ਼ਿਆਦਾ ਹੁੰਦਾ ਹੈ। ਇਸ ਦੇ ਨਾਲ ਮੋਢਿਆਂ ਅਤੇ ਗਰਦਨ ਦੀ ਮਾਲਸ਼ ਵੀ ਕਰਨੀ ਚਾਹੀਦੀ ਹੈ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
2- ਇਕ ਤੌਲੀਏ ਨੂੰ ਗਰਮ ਪਾਣੀ ‘ਚ ਡੁੱਬਾ ਕੇ ਦਰਦ ਵਾਲੇ ਹਿੱਸਿਆਂ ਦੀ ਮਾਲਸ਼ ਕਰੋ। ਕੁਝ ਲੋਕਾਂ ਨੂੰ ਠੰਡੇ ਪਾਣੀ ਨਾਲ ਕੀਤੀ ਗਈ ਮਾਲਸ਼ ਨਾਲ ਵੀ ਆਰਾਮ ਮਿਲਦਾ ਹੈ। ਮਾਈਗ੍ਰੇਨ ‘ਚ ਬਰਫ਼ ਦੇ ਟੁੱਕੜਿਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
3- ਸਿਰ ਦਰਦ ਹੋਣ ‘ਤੇ ਆਪਣੇ ਸਾਹ ਦੀ ਗਤੀ ਨੂੰ ਥੋੜ੍ਹਾ ਹੌਲੀ ਕਰ ਦਿਓ, ਲੰਬੇ ਸਾਹ ਲੈਣ ਦੀ ਕੋਸ਼ਿਸ਼ ਬਿਲਕੁੱਲ ਨਾ ਕਰੋ। ਆਰਾਮ ਨਾਲ ਸਾਹ ਲੈਣ ਨਾਲ ਤੁਹਾਨੂੰ ਦਰਦ ਦੇ ਨਾਲ ਹੋਣ ਵਾਲੀ ਬੇਚੈਨੀ ਤੋਂ ਵੀ ਰਾਹਤ ਮਿਲੇਗੀ।
4- ਮਾਈਗ੍ਰੇਨ ‘ਚ ਦਰਦ ਹੋਣ ‘ਤੇ ਕਪੂਰ ਨੂੰ ਘਿਓ ‘ਚ ਮਿਲਾ ਕੇ ਸਿਰ ‘ਤੇ ਹਲਕੇ ਹੱਥਾਂ ਨਾਲ ਮਾਲਸ਼ ਕਰੋ।
5- ਬਟਰ ‘ਚ ਮਿਸ਼ਰੀ ਨੂੰ ਮਿਲਾ ਕੇ ਖਾਣ ਨਾਲ ਮਾਈਗ੍ਰੇਨ ‘ਚ ਰਾਹਤ ਮਿਲਦੀ ਹੈ।ਟ
6- ਨਿੰਬੂ ਦੇ ਛਿਲਕੇ ਨੂੰ ਪੀਸ ਕੇ, ਇਸ ਦਾ ਲੇਪ ਮੱਥੇ ‘ਤੇ ਲਗਾਉਣ ਨਾਲ ਮਾਈਗ੍ਰੇਨ ‘ਚ ਹੋਣ ਵਾਲੇ ਸਿਰਦਰਦ ਤੋਂ ਰਾਹਤ ਮਿਲਦੀ ਹੈ।
7- ਇਸ ਦੇ ਨਾਲ ਮਾਈਗ੍ਰੇਨ ‘ਚ ਅਰੋਮਾ, ਥੈਰੇਪੀ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਇਸ ਥੈਰੇਪੀ ‘ਚ ਹਰਬਲ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ‘ਚ ਹਰਬਲ ਤੇਲਾਂ ਨੂੰ ਇਕ ਤਕਨੀਕ ਦੇ ਮਾਧਿਅਮ ਨਾਲ ਹਵਾ ‘ਚ ਫ਼ੈਲਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਭਾਫ਼ ਰਾਹੀਂ ਤੇਲਾਂ ਨੂੰ ਚਿਹਰੇ ‘ਤੇ ਪਾਇਆ ਜਾਂਦਾ ਹੈ।
8- ਮਾਈਗ੍ਰੇਨ ‘ਚ ਸਿਰ ਦਰਦ ਹੋਣ ‘ਤੇ ਹੌਲੀ ਆਵਾਜ਼ ‘ਚ ਸੰਗੀਤ ਸੁਣਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਜਲਦ ਹੀ ਸਿਰਦਰਦ ਤੋਂ ਰਾਹਤ ਮਿਲਦੀ ਹੈ।

LEAVE A REPLY