''?? ???? ???? ??????? ????? ?? ???? ??? ?? ???? ??? ????? ??? ??? ?? ??? ?? ?? ???? ???? ?? ????? ??? ?????? ???? ??? ?? ????? ??? ?? ?? ?? ??? ????? ??, ?? ?? ?? ??? ??? ??? ??? ??? ?? ?? ???? ???? ????? ??? ??? ??? ?? ??? ???? ???? ????? ??? ??? ?? ?????? ??? ?? ????? ?? ???? ?????? ?? ?? ??? ?? ??? ????? ???? ??????? ???? ??? ?? ????? ???? ???? ?? ????? ???? ?? ?? ???? ????? ???? ????? ?? ?????? ?? ??? ?? ???? ???? ???? ??? ??? ??? ?????? ???? ??????? ???? ?? ??? ?? ??????? ???? ??? ??? ?? ?? ???? ?????? ???? ??? ????????? ?? ?????? ??????? ?? ???? ??? ?????? ???? ?????? ???? ??????? ??? ?? ????? ???? ?? ??? ??? ??? ?? ????? ???? ????? ??? ???????? ?? ???? ??? ??? ?? ????? ????? ??? ???? ??? ?? ??? ??? ????? ???? ??? ?????? ?? ?? ??? ??? ?? ??? ???? ????? ?? ??? ???? ?? ?? ?? ?? ???? ???? ???? ??? ??? ????? ??, ????? ??? ????? ???? ??? ??? ????? ???? ??????? ????? ?? ??? ??????? ?? ????? ??????? ?? ??. ??. ??. ??? ????? ???? ??, ??? ???? ???? ???? ?? ??? ?? ??? ??? ???? ?? ??? ????? ?? ?? ????? ???? ??? ?? ??? ???????, ?????? ??? ????? ??? ???? ?? ??? ???? ??? ?? ?? ??? ?? ????? ?? ??????? ?? ???? ??? ???? ??? ?? ????? ??? ???? ?? ?? ????? ???? ???? ??????? ????? ?? ???? ????, ?????, ??????? ????? ??? ????? ??????? ??? ???? ??? ???? ?????? ???? ????? ????? ?? ????????? ?? ???? ?? ?????? ????? ???? ???? ????? ??? ??? ??? ?? ?????? ?? ?????? ?????? ???? ?????? ??? ?? ??? ?? ?????? ??? ????? ??? ??? ???? ????? ???? ?? ????? ????? ??? ???? ????? ?????? ?? ??? ????? ?? ????? ?????
???? ?? ?????? ?? ???? ??????? ??? ??? ??? ?? ????? ??? ?? ?? ??? ????? ?? ???? ? ???? ?? ?????? ?? ???? ?? ??? ?? ?????? ??? ?? ?????? ??? ??? ???? ????? ???????? ??? ??????? ??? ?? ????? ????? ???
ਦਸਵੀਂ ਦੇ ਪੇਪਰ ਖਤਮ ਹੋਣ ਤੋਂ ਇਕ ਦਿਨ ਬਾਅਦ ਹੀ ਖੱਦਰ ਦਾ ਇਕ ਪੁਰਾਣਾ ਕੁਰਤਾ ਪਜਾਮਾ ਪਾ ਕੇ ਮੋਟਰ ਸਾਈਕਲ ਮਕੈਨਿਕ ਬਣਨ ਲਈ ਗੁਆਂਢੀ ਦੀ ਵਰਕਸ਼ਾਪ ਵਿਚ ਜਾ ਹਾਜ਼ਰੀ ਲਵਾਈ। ਉਥੇ ਕੰਮ ਕਰਨ ਵਾਲੇ ਸਾਰੇ ਛੋਟੇ ਵੱਡੇ ਕਰਿੰਦੇ ਉਸ ਗੁਆਂਢੀ ਨੂੰ ਉਸਤਾਦ ਜੀ ਸੱਦਦੇ ਸਨ। ਉਸਤਾਦ ਜੀ ਨੇ ਮੈਨੂੰ ਇਕ ਫਟਿਆ ਪੁਰਾਣਾ ਕੱਪੜਾ ਫੜਾਉਂਦੇ ਹੋਏ ਵਰਕਸ਼ਾਪ ਵਿਚ ਖੜ੍ਹੇ ਮੋਟਰ ਸਾਈਕਲਾਂ ਨੂੰ ਸਾਫ ਕਰਨ ਲਈ ਕਿਹਾ। ਇਹ ਮੇਰਾ ਪਹਿਲਾ ਸਬਕ ਸੀ। ਫਿਰ ਉਸਤਾਦ ਜੀ ਨੇ ਮੈਨੂੰ ਚਾਬੀਆਂ, ਪੇਚਕਸਾਂ ਅਤੇ ਹੋਰ ਸੱਦਾਂ ਬਾਰੇ ਦੱਸਿਆ ਜੋ ਮੈਂ ਮੋਟਰ ਸਾਈਕਲ, ਸਕੂਟਰ ਠੀਕ ਕਰ ਰਹੇ ਮਕੈਨਿਕਾਂ ਨੂੰ ਫੜਾਉਣੇ ਸਨ। ਇੳਂ ਮੇਰੀ ਸਿਖਲਾਈ ਸ਼ੁਰੂ ਹੋ ਗਈ। ਮੈਂ ਹਰ ਰੋਜ਼ ਜਾਂਦਾ, ਉਥੇ ਖੜ੍ਹੇ ਸਕੂਟਰ, ਮੋਟਰ ਸਾਈਕਲਾਂ ਨੂੰ ਸਾਫ ਕਰਦਾ, ਸੰਦਾਂ ਤੇ ਕੱਪੜਾ ਮਾਰਦਾ ਅਤੇ ਕਈ ਵਾਰ ਗਾਹਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਵੀ ਕਰਦਾ। ਅਜਿਹਾ ਕਰਦੇ ਹੋਏ ਪੰਜ ਸੱਤ ਦਿਨ ਹੋ ਗਏ ਸਨ। ਮੇਰਾ ਦਿਲ ਉਥੇ ਉਕਾ ਹੀ ਨਹੀਂ ਲੱਗ ਰਿਹਾ ਸੀ। ਮੇਰਾ ਦਿਲ ਕਰਦਾ ਕਿ ਮੈਂ ਘਰ ਪਏ ਅਧੂਰੇ ਨਾਵਲ ਪੜ੍ਹਾਂ ਅਤੇ ਸ਼ਾਮ ਨੂੰ ਹਾਕੀ ਖੇਡਣ ਤੋਂ ਬਾਅਦ ਸਾਈਕਲ ਚੁੱਕ ਕੇ ਨਹਿਰ ਤੇ ਜਾਵਾਂ। ਜਦੋਂ ਮੈਂ ਇਸ ਬਾਰੇ ਮਾਂ ਨਾਲ ਗੱਲ ਕੀਤੀ ਤਾਂ ਮੈਨੂੰ ਕਿਹਾ ਗਿਆ ਕਿ ਇਕ ਦੋ ਸਾਲ ਦਿਲ ਲਾ ਕੇ ਕੰਮ ਸਿਖ ਲਵਾਂ, ਫਿਰ ਮੇਰੀ ਆਪਣੀ ਵਰਕਸ਼ਾਪ ਹੋਵੇਗੀ ਅਤੇ ਮੈਂ ਉਸਤਾਦ ਵਾਂਗ ਸਾਰੀ ਉਮਰ ਹੀ ਹੁਕਮ ਦੇਣਾ ਹੈ। ਅਜਿਹਾ ਜਵਾਬ ਸੁਣ ਕੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਇਉਂ ਕੁਝ ਦਿਨ ਹੋਰ ਬੀਤ ਗਏ। ਮੈਨੂੰ ਧੰਦੇ ਦੇ ਥੋੜ੍ਹੇ ਥੋੜ੍ਹੇ ਗੁਰ ਸਮਝ ਆਉਣ ਲੱਗੇ। ਮੋਟਰ ਸਾਈਕਲ ਦੇ ਕਾਰਬੇਟਰ ਨੂੰ ਸਾਫ ਕਰਨ ਲਈ ਪੈਟਰੋਲ ਕੱਢਿਆ ਜਾਂਦਾ ਪਰ ਥੋੜ੍ਹਾ ਸਫਾਈ ਲਈ ਵਰਤਿਆ ਜਾਂਦਾ,ਬਾਕੀ ਅੰਦਰ ਪਈ ਪੀਪੀ ਵਿਚ ਪਾ ਦਿੱਤਾ ਜਾਂਦਾ।
''ਆਹ ਫੜ ਪਊਆ, ਜਿਹੜਾ ਵੀ ਮੋਟਰ ਸਾਈਕਲ ਆਵੇ, ਉਸ ਵਿਚੋਂ ਇਹ ਪਊਆ ਪੈਟਰੋਲ ਕੱਢਣ ਦੀ ਜ਼ਿੰਮੇਵਾਰੀ ਅੱਜ ਤੇਰੀ ਹੈ'' ਮੈਨੂੰ ਉਸਤਾਦ ਜੀ ਨੇ ਹੁਕਮ ਦਿੱਤਾ, ਕਿਉਂਕਿ ਉਸ ਦਿਨ ਇਸ ਕੰਮ ਤੇ ਲੱਗਿਆ ਹੋਇਆ ਮੈਥੋਂ ਸੀਨੀਅਰ ਸਿਖਾਂਦਰੂ ਛੁੱਟੀ ਤੇ ਸੀ। ਹੋਰਨਾਂ ਚੇਲਿਆਂ ਸਾਹਮਣੇ ਉਸਤਾਦ ਬੇਇਜ਼ਤੀ ਮਹਿਸੂਸ ਕਰ ਗਿਆ।
''ਇੱਥੇ ਜੋ ਮੈਂ ਕਹਿਣਾ, ਉਹ ਤੈਨੂੰ ਕਰਨਾ ਪਊ। ਜੇ ਕੰਮ ਸਿੱਖਣੈ'' ਉਸਤਾਦ ਇਕ ਹੋਰ ਕੋਸ਼ਿਸ਼ ਕੀਤੀ।
'ਮੈਂ ਕੰਮ ਸਿੱਖਣ ਆਇਆਂ, ਚੋਰੀ ਨਹੀਂ', ਮੈਂ ਵੀ ਉਸਤਾਦ ਨੂੰ ਮੋੜਵਾਂ ਜਵਾਬ ਦਿੱਤਾ।
ਜੇ ਕੋਈ ਹੋਰ ਹੁੰਦਾ ਤਾਂ ਉਸਤਾਦ ਉਸਨੂੰ ਚੰਗਾ ਸਬਕ ਸਿਖਾਉਂਦਾ ਪਰ ਥਾਣੇਦਾਰ ਪਿਓ ਦੀ ਲਿਹਾਜ਼ ਜਾਂ ਡਰ ਕਾਰਨ ਉਸਨੇ ਹੱਥ ਤਾਂ ਨਹੀਂ ਚੁੱਕਿਆ ਪਰ ਮੈਨੂੰ ਇਹ ਕਹਿੰਦੇ ਹੋਏ ਘਰੇ ਤੋਰ ਦਿੱਤਾ 'ਇਹਦੇ ਚਾਲੇ ਕੰਮ ਸਿੱਖਣ ਵਾਲੇ ਨਹੀਂ'। ਉਸਤਾਦ ਵੱਲੋਂ ਮੈਨੂੰ ਘਰੇ ਤੋਰਨ ਤੇ ਮੈਂ ਬਹੁਤ ਖੁਸ਼ ਸੀ। ਹੁਣ ਮੈਂ ਆਪਣੀ ਮਨਮਰਜੀ ਦਾ ਪੜ੍ਹ ਲਿਖ ਸਕਦਾ ਸੀ। ਮੇਰੇ ਘਰ ਵਾਲੇ ਦੁਖੀ ਸਨ, ਉਹਨਾਂ ਨੂੰ ਲੱਗਦਾ ਸੀ ਕਿ ਮੇਰੀ ਕਿਸਮਤ ਵਿਚ ਨਾ ਪੜ੍ਹਾਈ ਦੀ ਰੇਖਾ ਸੀ ਅਤੇ ਨਾ ਹੀ ਹੱਥ ਦੇ ਕੰਮ ਸਿੱਖਣ ਦੀ। ਘਰੇ ਵਿਹਲਾ ਬਿਠਾਉਣ ਨਾਲੋਂ ਮੁੜ ਪੜ੍ਹਨ ਲਾ ਦੇਣਾ ਮਾਪਿਆਂ ਦੀ ਮਜਬੂਰੀ ਸੀ। ਇਉਂ ਚੋਰੀ ਦੇ ਪੈਟਰੋਲ ਨੇ ਮੇਨੂੰ ਮੁੜ ਪੜ੍ਹਨ ਰਾਹੇ ਪਾਇਆ, ਨਹੀਂ ਤਾਂ ਜੋਤਸੀ ਮੈਨੂੰ ਮਰਵਾ ਗਿਆ ਸੀ।
ਪੰਜਾਬੀ ਪੱਤਰਕਾਰੀ ਦੇ ਨਵੇਂ ਰੁਝਾਣ
ਪੱਤਰਕਾਰੀ ਲਈ ਵਿਸ਼ਵ-ਵਿਆਪੀ ਸ਼ਬਦ ਜਰਨਲਿਜ਼ਮ ਹੈ, ਜਿਸਨੂੰ ਉਰਦੂ ਵਿਚ ਅਖਬਾਰ-ਨਵੀਸੀ ਅਤੇ ਸਕਾਫਤ ਕਹਿੰਦੇ ਹਨ, ਆਲੇ ਦੁਆਲੇ ਦੇ ਤਤਕਾਲੀਨ ਵਰਤਾਰਿਆਂ, ਘਟਨਾਵਾਂ, ਸਥਿਤੀਆਂ ਅਤੇ ਸੰਭਾਵਤ ਆਫਤਾਂ ਤੋਂ ਭਾਸ਼ਾ ਤੇ ਲਿਪੀ ਤੋਂ ਜਾਣੂ ਵਿਸ਼ੇਸ਼ ਸਮਾਜ ਨੂੰ ਤੁਰੰਤ ਸੂਚਿਤ ਕਰਨ ਵਾਲਾ ਸਾਰਾ ਪ੍ਰਬੰਧ ਪੱਤਰਕਾਰੀ ਦੇ ਅੰਤਰਗਤ ਆਉਂਦਾ ਹੈ। ਇਹ ਇਕ ਅਜਿਹਾ ਕਿਤਾ ਹੈ ਜਿਸ ਰਾਹੀਂ ਵਿਸ਼ਾਲ ਵਿਭਿੰਨ ਅਵਧੀ ਵਾਲੇ ਪੱਤਰ ਸੈਂਕੜਿਆਂ ਤੋਂ ਲੈ ਕੇ ਕਰੋੜਾਂ ਦੀ ਗਿਣਤੀ ਵਿਚ ਤੇਜ਼ ਗਤੀ ਨਾਂਲ ਸਬੰਧਤ ਲੋਕਾਂ ਤਕ ਪਹੁੰਚਾਏ ਜਾਂਦੇ ਹਨ। ਇਸਦੇ ਅੰਤਰਗਤ ਮਨੁਖੀ ਜੀਵਨ ਨਾਲ ਸੰਬਧ ਲੋਕਾਂ ਤੱਕ ਪਹੁੰਚਾਏ ਜਾਂਦੇ ਹਨ। ਹਿਸਦੇ ਅੰਤਰਗਤ ਮਨੁੱਖੀ ਜੀਵਨ ਨਾਲ ਸੰਬਧਤ ਹਰੇਕ ਭੂਤਕਾਲੀ, ਸਾਮਿਅਕ, ਅੱਲਪਕਾਲੀ, ਅਰਧਕਾਲੀ, ਸਰਬ-ਕਾਲੀ ਜਾਣਕਾਰੀ ਆਉਂਦੀ ਹੈ। ਪੱਤਰਕਾਰੀ ਦੀ ਕਲਾ ਅਜੋਕੇ ਬਿਜਲਈ ਯੰਤਰਾਂ ਨਾਲ ਵਿਸ਼ਵਵਿਆਪੀ ਹੋ ਕੇ ਵੱਧ ਤੋਂ ਵੱਧ ਹੱਥ ਤਕ ਪੁ੧ਣ ਦੇ ਸਮਰੱਥ ਹੋ ਗਈ ਹੈ। ਬਹੁਤ ਹੀ ਪ੍ਰਤਿਭਾਸ਼ਾਲੀ ਚੇਤੰਨ, ਸਤੱਰਕ, ਪੱਤਰਕਾਰੀ ਨਾਲ ਸੰਬੰਧਿਤ, ਵਿਭਿੰਨ ਕਾਰਜਾਂ ਵਿਚ ਕੁਸ਼ਲ ਲੱਖਾਂ ਵਿਅਕਤੀ ਇਸ ਵਿਵਸਾਈ-ਕਿਤੇ ਨਾਲ ਜੁੜੇ ਹੋਏ ਹਨ। ਅਸਲ ਵਿਚ ਅਜੋਕੇ ਵਿਗਿਆਨਕ ਕਾਲ ਵਿਚ ਪੱਤਰਕਾਰੀ ਅਜਿਹਾ ਸੁਲਿਖਿਅਤ ਖੇਤਰ ਬਣ ਗਿਆ ਹੈ, ਜਿਸ ਬਾਰੇ ਸੰਸਾਰ ਭਰ ਦੇ ਵਿਸ਼ਵ ਵਿਦਿਆਲਿਆਂ ਵਿਚ ਇਸ ਦੀ ਬਾਕਾਇਤਾ ਅਮਲੀ ਸਿਖਿਆ ਦਿਤੀ ਜਾਂਦੀ ਹੈ, ਇਸ ਲਈ ਪੱਤਰਕਾਰੀ ਦੇ ਹਰਕੇ ਪੱਖ ਨਾਲ ਜੁੜੇ ਵਿਦਵਾਨਾਂ ਦੀਆਂ ਸਿਖਿਆ ਸੰਪੰਨ ਪੁਸਤਕਾਂ ਵਿਚ ਪੱਤਰਕਾਰੀ ਦੇ ਸਾਰੇ ਪੱਖਾਂ ਸਬੰਧੀ ਵਿਗਿਆਨਕ ਤੇ ਤਰਤੀਬ ਸ਼ੁਦਾ ਗਿਆਨ ਅੰਕਤ ਹੈ। ਇਸ ਲਈ ਵਿਦੇਸ਼ੀ ਤੇ ਦੇਸੀ ਅਨੇਕਾਂ ਵਿਦਵਾਨਾਂ ਨੇ ਆਪੋ ਆਪਣੇ ਤਜਰਬੇ ਅਤੇ ਅਨੁਭਵ ਅਨੁਸਾਰ ਪੱਤਰਕਾਰੀ ਨੁੰ ਪਰਿਭਾਸ਼ਤ ਕੀਤਾ ਹੈ।
ਪੱਤਰਕਾਰੀ ਉਹ ਕਿੱਤਾ ਹੈ ਜੋ ਤੱਤਕਾਲੀਨ ਦਿਲਚਸਪੀ ਦੀਆਂ ਖਬਰਾਂ ਅਤੇ ਵਿਚਾਰਾਂ ਨੂੰ ਪ੍ਰਕਾਸ਼ਿਤ ਕਰਦਾ ਹੈ। ਇਸ ਵਿਚ ਸਮਕਾਲੀ ਘਟਨਾਵਾਂ ਅਤੇ ਹਕੀਕਤਾਂ ਦੀ ਪੱਤਰ ਪ੍ਰੇਰਕਾਂ ਦੀ ਵਿਆਖਿਆ, ਅਵਧੀ ਉਤੇ ਅਧਾਰਤ ਘੰਟਿਆਂ ਅਨੁਸਾਰੀ, ਦੈਨਿਕ, ਸਪਤਾਹਿਕ ਅਤੇ ਮਾਸਿਕ ਹੁੰਦੀ ਹੈ। ਪੱਤਰਕਾਰੀ ਦਾ ਮੂਲ ਕਾਰਜ ਮਨੁੱਖੀ ਨਸਲ ਤਕ ਉਹ ਕੁਝ ਪੁਜਦਾ ਕਰਨਾ ਹੁੰਦਾ ਹੈ ਜੋ ਕਿ ਇਸਦੇ ਮੈਂਬਰ ਕਰਦੇ, ਮਹਿਸੂਸਦੇ ਅਤੇ ਸੋਚਦੇ ਹਨ। ਇਸ ਉਦੇ ਦੀ ਪੂਰਤੀ ਲਈ ਪੱਤਰਕਾਰੀ ਜਨ-ਸੰਚਾਰ ਦੇ ਮੁੱਖ ਮਾਧਿਅਮ ਦੀ ਵਰਤੋਂ ਕਰਦੀ ਹੈ। ਇਸ ਮਾਧਿਅਮ ਵਿਚ ਮੁਦ੍ਰਿਤ ਸ਼ਬਦ, ਰੇਡਿਓ ਰਾਹੀਂ, ਮੌਖਿਕ ਭਾਸ਼ਾ, ਅਤੇ ਟੀ.ਵੀ. ਦੇ ਵਿਭਿੰਨ ਚੈਨਲ ਸ਼ਾਮਲ ਹਨ। ਪੱਤਰਕਾਰੀ ਦੇ ਸੰਕਲਪਾਂਅਧੀਨ ਪ੍ਰਫੁਲਤ ਹੋਇਆ ਇਕ ਸਿਧਾਂਤ ਹੈ-''ਲੋਕਾਂ ਨੂੰ ਉਹਨਾਂ ਦੀ ਇੱਛਤ ਸਮੱਗਰੀ ਦਿਉ' ਅਤੇ ਦੂਜਾ ਸਿਧਾਂਤ ਹੈ ਕਿ - ''ਲੋਕਾਂ ਨੂੰ ਉਹ ਸਚਾਈ ਦੱਸੋ ਜਿਹੜੀ ਉਨ੍ਹਾਂ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ'' ਪ੍ਰੈਸ ਦੀ ਅਜਾਦੀ ਦੀ ਮਾਤਾਰਾ ਇਨ੍ਹਾਂ ਸੰਕਲਪਾਂ ਨਾਲ ਜੁੜੀ ਹੋਈ ਹੈ। ਸੂਚਨਾ ਦੀ ਅਜਾਦੀ ਨੂੰ ਰਾਜ-ਸੱਤਾ ਨੂੰ ਪ੍ਰਾਪਤ ਕਰਨ ਵਾਲੀਆਂ ਸ਼ਕਤੀਆਂ ਕੰਟਰੋਲ ਕਰਦੀਆਂ ਹਹਨ। ੧ਨਤਾ ਨੂੰ ਕੀ ਦਸਣਾ ਹੈ। ਕੀ ਕੁਝ ਅਤੇ ਕਿੰਨਾ ਕੁਝ ਲੁਕਾਉਣਾ ਹਹੈ ਪੱਤਰਕਾਰੀ ਦੇ ਖੇਤਰ ਵਿਚ ਅਹਿਮ ਵਰਤਾਰੇ ਹਨ। ਇਉਂ ਪੱਤਰਕਾਰੀ ਰਾਜ ਸੱਤਾ ਪ੍ਰਾਪਤੀ ਦੀ ਜੰਗ ਵਿਚ ਅਹਿਮ ਭੂਕਿਮਾ ਨਿਭਾਉਂਦੀ ਹੈਹ। ਪਤਰਕਾਰੀ ਨਿਰੇ ਆਦਰਸ਼ ਜਾਂ ਮਿਸ਼ਨ ਤਕ ਹੀ ਸੀਮਤ ਨਹੀਂ, ਸਗੋਂ ਸਬੰਧਤ ਸਮਾਜ ਦੀਆਂ ਸਰਬਪੱਖੀ ਸਰਗਰਮੀਆਂ ਨਾਲ ਸਬੰਧਤ ਲੋਕਾਂ ਨੂੰ ਸਾਮਿਅਕ ਵਰਤਾਰਿਆਂ ਤੋਂ ਸੂਚਿਤ ਰੱਖ ਕੇ ਉਨ੍ਹਾਂ ਦੀ ਵਿਚਾਰਧਾਂਰਾ ਤੇ ਸਰਗਰਮੀਆਂ ਨੂੰ ਨਿਰੰਤਰਤ ਕਰਨ ਨਾਲ ਜੁੜੀ ਹੋਈ ਹੈ। ਪੱਤਰਕਾਰੀ ਦੀ ਵਿਸ਼ਾ ਸਮਗਰੀ ਅਤੇ ਖੇਤਰ ਮਨੁਖੀ ਸਰਗਮੀਆਂ ਜਿੰਨਾਂ ਹੀ ਵਿਸ਼ਲ ਅਤੇ ਵਿਧਿਤ ਉਦੇਸ਼ ਮਈ, ਵਿਸ਼ੇਸ਼ੀਕ੍ਰਿਤ ਅਤੇ ਕਾਲ-ਗਤ ਹੁੰਦਾ ਹੈ। ਤੱਤਕਾਲੀਨਤਾ ਪੱਤਰਕਾਰੀ ਦੀ ਕਾਲਅੰਤਰਤਾ ਨੂੰ ਨਿਰੰਤਰਤ ਕਰਦੀ ਹੈ। ਇਹ ਇਕ ਬੰਨੇ ਸਵੇਰ, ਦੁਪਹਿਰ ਅਤੇ ਸ਼ਾਮ ਤੇ ਸਥਾਨਕ ਤੇ ਨਗਰੀ ਐਡੀਸ਼ਨਾਂ ਦੇ ਰੂਪ ਵਿਚ ਹੁੰਦੀ ਹੈ ਅਤੇ ਦੂਜੇ ਬੰਨੇ ਇਹ ਦੈਨਿਕ, ਅਰਧ-ਸਪਤਾਹਿਕ, ਸਪਤਾਹਿਕ, ਪੰਦਰਾ ਰੋ੧ਾ, ਮਾਸਿਕ, ਦੋ ਮਾਸਿਕ ਤ੍ਰੈ, ਛੇ ਮਾਸਿਕ ਤੇ ਵਾਰਸ਼ਿਕ ਐੜੀਸ਼ਨਾਂ ਤਕ ਫੈਲੀ ਹੋਈ ਹੈ। ਸੰਸਾਰ ਦੇ ਕਈ ਦੈਨਿਕ ਅਖਬਾਰਾਂ ਦੇ ਇਕ ਦਿਨ ਵਿਚ ਕਈ ਕਈ ਐਡੀਸ਼ਨ ਇਕੋ ਸਮੇਂ ਦਰਜਨ ਤੋਂ ਵੱਧ ਥਾਵਾਂ ਉਤੋਂ ਪ੍ਰਕਾਸ਼ਤ ਹੁੰਦੇ ਹਨ। ਸੰਚਾਰ ਦੀ ਇਕ ਵਿਵਸਥਾ ਨਾਲ ਸਾਰਾ ਸੰਸਾਰ ਇਕ ਦੈਨਿਕ ਸੰਪਰਕਾਂ ਵਾਲਾ ਭਾਈਚਾਰਾ ਬਣ ਗਿਆ ਹੈ। ਹੁਣ ਆਧੁਨਿਕ ਮਨੁਖ ਲਈ ਸੰਚਾਰ ਪੱਖੋਂ ਵਿਦੇਸ਼ ਦੇ ਅਰਥ ਬਦਲ ਚੁਕੇ ਹਨ। ਬਿਜਲਈ ਉਪਕਰਨਾਂ ਨਾਲ ਕਿਸੇ ਘਟਨਾ ਦੀ ਸੂਚਨਾ ਘਟਨਾ ਸਥੱਲ ਦੇ ਵਾਕਿਆਤ ਸਮੇਤ ਪਲਾਂ-ਛਿਣਾਂ ਵਿਚ ਸੰਸਾਰ ਭਰ ਵਿਚ ਫੈਲ ਜਾਂਦੀ ਹੈ ਅਤੇ ਹਜਾਰਾਂ ਭਾਸ਼ਾਵਾਂ ਵਿਚ ਛਪਣ ਵਾਲੇ ਹਜ਼ਾਰਾਂ ਅਖਬਾਰ ਘਟਨਾਵਾਂ ਨੂੰ ਅਗਲੇ ਦਿਨ ਆਪਣੈ ਪਾਠਕਾਂ ਦੀ ਦ੍ਰਿਸ਼ਟੀਗੋਚਰ ਕਰ ਦਿੰਦੇ ਹਨ। ਮਾਧਿਅਮ ਚਾਹੇ ਕੁਝ ਵੀ ਹੋਵੇ-ਸੰਚਾਰ ਵਸੀਲਿਆਂ ਨੇ ਸਾਰੀ ਮਨੁੱਖਤਾ ਨੂੰ ਇਕ ਇਕਾਈ ਬਣਾ ਦਿਤਾ ਹੈ। ਪੱਤਰਕਾਰੀ ਦਾ ਸੰਚਾਰ ਪੱਖੋਂ ਆਪਣਾ ਅਹਿਮ ਮਹੱਤਵ ਹੈ।
ਖਬਰਾਂ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਦੀ ਪ੍ਰਵਿਰਤੀ ਕੋਈ ਨਵੀਂ ਨਹੀਂ ਹੈ। ਹਰ ਦੇਸ਼ ਅਤੇ ਹਰ ਭਾਸ਼ਾ ਵਿਚ ਪੀਲੀ ਪੱਤਰਕਾਰੀ ਦਾ ਰੁਝਾਣ ਪੁਰਾਤਨ ਸਮੇਂ ਤੋਂ ਵਿਦਮਾਨ ਹੈ। ਪਰੰਤੂ ਬਿਜ਼ਲਈ ਮੀਡੀਆ ਦੀ ਆਮਦ ਤੋਂ ਬਾਅਦ ਖਬਰਾਂ ਨੂੰ ਸਨਸਨੀਖੇਜ਼ ਢੰਗ ਨਾਲ ਪੇਸ਼ ਕਰਨ ਦੀ ਪ੍ਰਵਿਰਤੀ ਵਿਚ ਢੇਰ ਵਾਧਾ ਹੋਇਆ ਹੈ। ਅਜਿਹੇ ਰੁਝਾਣ ਅਧੀਨ ਜਿੱਥੇ ਤੱਥਾਂ ਨੂੰ ਤੋੜ ਮਰੋੜ ਕੇ ਅਤੇ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ, ਉਥੇ ਖਬਰਾਂ ਵਿਚ ਵਰਤੀ ਜਾਂਦੀ ਭਾਸ਼ਾ, ਸ਼ਬਦਾਂ ਦੀ ਚੋਣ ਅਤੇ ਪੇਸ਼ ਕਰਨ ਦੀ ਸ਼ੈਲੀ ਰਾਹੀਂ ਖਬਰਾਂ ਨੂੰ ਸਨਸਨੀਖੇਜ਼ ਬਣਾਇਆ ਜਾਂਦਾ ਹੈ।
ਪੰਜਾਬੀ ਅਖਬਾਰਾਂ ਨੇ 'ਮੁੱਲ ਦੀਆਂ ਖਬਰਾਂ' ਵਾਲੇ ਰੁਝਾਣ ਨੂੰ ਵੀ ਤੇਜੀ ਨਾਲ ਅਪਨਾਇਆ ਹੈ। ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਰੁਝਾਣ ਨੇ ਪੱਤਰਕਾਰੀ ਦੀ ਨੈਤਿਕਤਾ ਦੇ ਪੱਚਰੇ ਉਡਾ ਦਿੱਤੇ। ਖਬਰਾਂ ਅਤੇ ਇਸ਼ਤਿਹਾਰਾਂ ਵਿਚ ਫਰਕ ਖਤਮ ਹੁੰਦਾ ਜਾ ਰਿਹਾ ਹੈ। ਤੱਥਾਂ ਦੀ ਪੜਚੋਲ ਅਤੇ ਖਬਰਾਂ ਵਿਚਲੇ ਖਬਰ ਤੱਤਾਂ ਨੂੰ ਮਾਇਆ ਦੀ ਮੰਡੀ ਨੇ ਬਹੁਤ ਪਿੱਛੇ ਛੱਡ ਦਿੱਤਾ ਹੈ। ਨਿਸ਼ਚਿਤ ਤੌਰ ਤੇ ਇਸ ਰੁਝਾਣ ਕਾਰਨ ਪੱਤਰਕਾਰੀ ਦੀ ਵਿਸ਼ਵਾਸਯੋਗਤਾ ਦੇ ਸਾਹਮਣੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਚੁੱਕਾ ਹੈ।
ਪਿਛਲੇ ਸਮੇਂ ਦੌਰਾਨ ਪੱਤਰਕਾਰੀ ਵਿਚ ਵੱਖ-ਵੱਖ ਵਿਚਾਰਧਰਾਵਾਂ ਵਾਲੀਆਂ ਰਾਜਨੀਤਿਕ ਪਾਰਟੀਆਂ, ਵੱਡੇ-ਵੱਡੇ ਵਪਾਰਕ ਅਦਾਰਿਆਂ ਅਤੇ ਦੇਸ਼ੀ-ਵਿਦੇਸ਼ੀ ਵੱਡੇ ਗਰੁੱਪਾਂ ਨੇ ਪੱਤਰਕਾਰੀ ਦੇ ਖੇਤਰ ਵਿਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਕੇ ਆਪੋ-ਆਪਣੀਆਂ ਸਿਆਸੀ ਪਾਰਟੀਆਂ ਅਤੇ ਅਦਾਰਿਆਂ ਦੇ ਹਿਤਾਂ ਨੂੰ ਵਾਚਨਾ ਸ਼ੁਰੂ ਕੀਤਾ ਹੈ। ਇਸ ਕਾਰਨ ਪਾਠਕਾਂ ਨੂੰ ਨਿਰਪੱਖ ਅਤੇ ਸੱਚੀ ਜਾਣਕਾਰੀ ਪ੍ਰਾਪਤ ਕਰਨ ਲਈ ਵੱਡੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਕ ਪਾਸੜ ਪੱਤਰਕਾਰੀ ਨੇ 'ਖਬਰ ਪਵਿਤਰ ਹੁੰਦੀ ਹੈ' ਵਾਲੇ ਅਖਾਣ ਦੀਆਂ ਧੱਜੀਆਂ ਉਡਾ ਦਿਤੀਆਂ ਹਨ।
ਰੋਜਾਨਾਂ ਅਖਬਾਰਾਂ ਵੱਲੋਂ ਹਰ ਰੋਜ਼ ਵੱਖੋ-ਵੱਖਰੇ ਵਿਸ਼ਿਆਂ ਨੂੰ ਲੈ ਕੇ ਵਿਸ਼ੇਸ਼ ਸਪਲੀਮੈਂਟ ਕੱਢਣ ਦਾ ਰਿਵਾਜ਼ ਇੱਕ ਸਕਾਰਾਤਮਕ ਰੁਝਾਣ ਹੈ। ਇਸਦੇ ਨਾਲ ਹੀ ਸਪਤਾਹਿਕ ਸਾਹਿਤਕ ਪੰਨੇ ਰੋਜ਼ਾਨਾ ਅਖਬਾਰਾਂ ਨੇ ਤਰਜੀਹ ਦੇ ਅਧਾਰ ਤੇ ਸ਼ੁਰੂ ਕੀਤੇ ਹੋਏ ਹਨ। ਭਾਵੇਂ ਇਨ੍ਹਾਂ ਸਾਹਿਤਕ ਪੰਨਿਆਂ ਕਾਰਨ ਲੇਖਕ ਵੱਡੀ ਗਿਣਤੀ ਵਿਚ ਪਾਠਕਾਂ ਤੱਕ ਪਹੁੰਚ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ ਪਰ ਇਸ ਰੁਝਾਣ ਕਾਰਨ ਨਿਰੋਲ ਸਾਹਿਤਕ ਪੱਤਰਕਾਰੀ ਦੀ ਪ੍ਰਤੀਨਿਧਤਾ ਕਰਨ ਵਾਲੇ ਮਾਸਿਕ ਸਾਹਿਤਕ ਪੱਤਰ ਲਗਾਤਾਰ ਸਾਹਿਤਕ ਦ੍ਰਿਸ਼ ਤੋਂ ਲਾਂਭੇ ਹੋ ਰਹੇ ਹਨ। ਦੂਜੇ ਪਾਸੇ ਸਾਹਿਤਕਾਰਾਂ ਨੂੰ ਸਮਾਚਾਰ ਪੱਤਰ ਵਿਚ ਛਪਣ ਹਿੱਤ ਸਮਾਚਾਰ ਦੀ ਨੀਤੀ ਅਤੇ ਉਪਲਬਧ ਸਥਾਨ ਨੂੰ ਮੱਦੇ ਨਜ਼ਰ ਰੱਖਣਾ ਪੈਂਦਾ ਹੈ। ਇਉਂ ਕਿਤੇ ਨਾ ਕਿਤੇ ਸਾਹਿਤਕਾਰ ਵਿੱਚ ਸਮਝੌਤਾਵਾਦੀ ਹੋਣ ਦਾ ਰੁਝਾਣ ਵਧਿਆ ਹੈ।
ਅੱਜ ਰੋਜ਼ਾਨਾ ਪੱਤਰਕਾਰੀ ਲੋਕਲ ਖਬਰਾਂ ਨੂੰ ਤਰਜੀਹ ਦੇ ਅਧਾਰ ਤੇ ਛਾਪਣ ਲੱਗੀ ਹੈ। ਵੱਡੇ-ਵੱਡੇ ਸ਼ਹਿਰਾਂ ਦੇ ਨਾਲ-ਨਾਲ ਕੱਸਬਿਆਂ ਅਤੇ ਪਿੰਡਾਂ ਨੂੰ ਵੀ ਸਮਾਚਾਰ ਪੱਤਰਾਂ ਦੇ ਵਿਚ ਸਥਾਨ ਮਿਲਣਾ ਸ਼ੁਰੂ ਹੋ ਗਿਆ ਹੈ। ਹਰ ਅਖਬਾਰ ਦੇ ਮੁੱਖ ਪੰਨਿਆਂ ਦੇ ਨਾਲ-ਨਾਲ ਲੋਕਲ ਖਬਰਾਂ ਨੂੰ ਪੇਸ਼ ਕਰਦੇ ਚਾਰ ਜਾਂ ਛੇ ਪੰਨੇ ਲੋਕਲ ਖਬਰਾਂ ਦੇ ਵੀ ਛਾਪੇ ਜਾਣ ਲੱਗੇ ਹਨ। ਇਸਦੇ ਨਾਲ ਹੀ ਪੱਤਰਕਾਰੀ ਵਿਚ ਵੱਡੀ ਤਬਦੀਲੀ ਅਖਬਾਰਾਂ ਦੇ ਆਨ-ਲਾਈਨ ਐਡੀਸ਼ਨਾਂ ਦੇ ਪ੍ਰਚਲਣ ਨਾਲ ਆਈ ਹੈ। ਸੋ ਅਜਿਹੀ ਸਾਈਬਰ ਪੱਤਰਕਾਰੀ ਨੇ ਹੋਰ ਭਾਸ਼ਾਵਾਂ ਦੀ ਪੱਤਰਕਾਰੀ ਵਾਂਗ ਪੰਜਾਬੀ ਪੱਤਰਕਾਰੀ ਨੇ ਵੀ ਦੇਸ਼ਾਂ-ਵਿਦੇਸ਼ਾਂ ਦੀਆਂ ਦੂਰੀਆਂ ਨੂੰ ਖਤਮ ਕਰ ਦਿੱਤਾ ਹੈ। ਅੱਜ ਸੱਚ-ਮੁੱਚ ਹੀ ਲੋਕਲ ਖਬਰ ਗਲੋਬਲ ਹੋ ਚੁੱਕੀ ਹੈ ਅਤੇ ਗਲੋਬਲ ਜਾਣਕਾਰੀ ਲੋਕਾਂ ਤੱਕ ਪਹੁੰਚ ਰਹੀ ਹੈ। ਇਉਂ ਪੰਜਾਬੀ ਪੱਤਰਕਾਰੀ ਨਵੇਂ ਦਿਸਹੱਦੇ ਪਾਰ ਕਰਦੀ ਹੋਈ ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇ ਰਹੀ ਹੈ।