ਨਾਸ਼ਤੇ ‘ਚ ਜ਼ਿਆਦਾਤਰ ਲੋਕ ਬਰੈੱਡ ਟੋਸਟ ਜਾਂ ਕੁੱਝ ਟੇਸਟੀ ਖਾਣਾ ਪਸੰਦ ਕਰਦੇ ਹਨ। ਤੁਸੀਂ ਨਾਸ਼ਤੇ ‘ਚ ਸੈਂਡਵਿੱਚ ਰੋਲ ਵੀ ਟਰਾਈ ਕਰ ਸਕਦੇ ਹੋ। ਇਹ ਬਣਾਉਣ ‘ਚ ਵੀ ਕਾਫ਼ੀ ਆਸਾਨ ਹੈ ਅਤੇ ਖਾਣ ‘ਚ ਵੀ ਬਹੁਤ ਟੇਸਟੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸੈਂਡਵਿੱਚ ਰੋਲ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ।
ਸਮੱਗਰੀ
– ਚਾਰ ਵਾਈਟ ਬਰੈੱਡ ਸਲਾਈਸਿਜ਼
– ਦੋ ਪਨੀਰ ਸਲਾਈਸਿਜ਼ ਕੱਟੇ ਹੋਏ
– ਇੱਕ ਚੱਮਚ ਧਨੀਆ
– ਇੱਕ ਚੱਮਚ ਸਟ੍ਰਾਬੇਰੀ ਜੈਮ
– ਇੱਕ ਚੱਮਚ ਗਾਜਰ (ਕੱਟੀ ਹੋਈ)
– ਪਿਆਜ਼ ਦਾ ਟੁੱਕੜਾ
– ਨਮਕ ਸੁਆਦ ਮੁਤਾਬਿਕ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬਰੈੱਡ ਦੇ ਸਲਾਈਸਿਜ਼ ਨੂੰ ਕੱਟ ਕੇ ਵੱਖ ਕਰ ਲਓ। ਫ਼ਿਰ ਪਨੀਰ, ਪਿਆਜ਼, ਨਮਕ, ਗਾਜਰ, ਸਟ੍ਰਾਬਰੀ ਜੈਮ ਅਤੇ ਧਨੀਏ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ। ਇਸ ਤਿਆਰ ਮਿਸ਼ਰਣ ਨੂੰ ਬਰੈੱਡ ਸਲਾਈਸਿਜ਼ ‘ਤੇ ਫ਼ੈਲਾ ਕੇ ਰੋਲ ਬਣਾ ਲਓ ਅਤੇ ਅਵਨ ਨੂੰ 150 ਡਿਗਰੀ ਸੈਲਸੀਅਸ ‘ਤੇ ਗਰਮ ਕਰੋ। 15-20 ਮਿੰਟਾਂ ਦੇ ਲਈ ਬੇਕ ਕਰੋ। ਹੁਣ ਇਹ ਤਿਆਰ ਹੈ ਇਸ ਨੂੰ ਗਰਮ-ਗਰਮ ਸਰਵ ਕਰੋ।