ਮੁੱਖ ਖਬਰਾਂ

Sunday, 16 June 2013 12:47
Print PDF

ਚੰਡੀਗੜ੍ਹ, 16 ਜੂਨ -ਗੈਰ ਅਧਿਕਾਰਤ ਕਲੌਨੀਆਂ ਦੇ ਬਸ਼ਿੰਦਿਆਂ ਨੂੰ ਵੱਡੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਵਜੋਂ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਪੰਜਾਬ ਲਾਅਜ਼ (ਸਪੈਸ਼ਲ ਪ੍ਰਵੈਨਸ਼ਨਜ਼) ਐਕਟ 2013 ਹੇਠ ਅਣ-ਅਧਿਕਾਰਤ ਕਲੌਨੀਆਂ/ਇਮਾਰਤਾਂ ਨੂੰ ਨਿਯਮਿਤ ਕਰਨ ਸਬੰਧੀ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਪੰਜਾਬ ਭਵਨ ਵਿਖੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਨਾਲ ਰਾਜ ਭਰ 'ਚ ਤਕਰੀਬਨ 5 ਹਜਾਰ ਕਲੌਨੀਆਂ ਅਤੇ 2 ਲੱਖ ਪਲਾਟਾਂ /ਇਮਾਰਤਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਪਹੁੰਚੇਗੀ। ਇਸ ਨੀਤੀ ਵਿੱਚ ਸਾਰੀਆਂ ਅਣ-ਅਧਿਕਾਰਤ ਕਲੌਨੀਆਂ/ਇਮਾਰਤਾਂ ਨੂੰ

 
Sunday, 16 June 2013 12:46
Print PDF

ਟੋਰਾਂਟੋ, 16 ਜੂਨ ਕੌਮਾਂਤਰੀ ਫੁਟਬਾਲ ਮਹਾਂਸੰਘ (ਫੀਫਾ) ਨੇ ਕੈਨੇਡਾ ਦੀ ਸੂਬਾਈ ਸੌਕਰ ਫੈਡਰੇਸ਼ਨ ਵੱਲੋਂ ਸਿੱਖ ਖਿਡਾਰੀ ਦੇ ਪਟਕਾ ਬੰਨ੍ਹ ਕੇ ਖੇਡਣੋਂ ਵਰਜਣ ਨੂੰ ਉੱਕਾ ਨਕਾਰਦਿਆਂ ਕਿਹਾ ਹੈ ਕਿ ਅਜਿਹੇ ਪਹਿਰਾਵੇ ਦੁਨੀਆ ਭਰ ਵਿਚ ਸਭ ਖੇਡਾਂ ਦੌਰਾਨ ਪਹਿਨੇ ਜਾ ਸਕਦੇ ਹਨ । ਸਿੱਖਾਂ ਵੱਲੋਂ ਬੰਨ੍ਹੇ ਜਾਂਦੇ ‘ਪਟਕੇ’ ਦੇ ਹੱਕ ਵਿਚ ਆਏ ਫੈਸਲੇ ਨਾਲ ਸਮੂਹ ਸਿੱਖ ਜਗਤ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਵਰਣਨਯੋਗ ਹੈ ਕਿ ਮਾਂਟਰੀਅਲ ਦੇ 18 ਸਾਲਾ ਅਨੀਲ ਸਮਰਾ ਨੂੰ ਕਿਊਬੈਕ ਸੌਕਰ ਸੰਸਥਾ ਨੇ ਪਟਕਾ ਬੰਨ੍ਹ ਕੇ ਖੇਡਣ ਤੋਂ ਮਨ੍ਹਾਂ ਕਰ ਦਿੱਤਾ ਸੀ ਜਿਸ ਕਾਰਨ ਉਹ ਪਿਛਲੇ ਸਾਲ ਤੋਂ ਕੋਈ ਗੇਮ ਨਹੀਂ ਖੇਡ ਸਕਿਆ। ਚਾਰ ਦਿਨ ਪਹਿਲਾਂ ਕੈਨੇਡਿਆਈ ਸੌਕਰ ਐਸੋਸੀਏਸ਼ਨ ਨੇ ਪਟਕਾ-ਬੈਨ’ ਲਾਗੂ ਕਰਨ ਵਾਲੀ ਸੂਬਾਈ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਬਹੁਤ ਸਾਰੀਆਂ ਸਿੱਖ ਧਾਰਮਿਕ ਸੰਸਥਾਵਾਂ ਅਤੇ ਰਾਜਸੀ ਆਗੂਆਂ ਵੱਲੋਂ ਲਗਾਤਾਰ ਦਬਾਅ ਬਣਿਆ ਹੋਇਆ ਸੀ । ਇਹ ਮਾਮਲਾ ਕੌਮਾਂਤਰੀ ਮੰਚ ’ਤੇ ਭਖਦਾ ਵਿਸ਼ਾ ਬਣਿਆ ਹੋਇਆ ਸੀ। ਇਸੇ ਦੌਰਾਨ‘ਫੀਫਾ’ ਨੇ ਆਖਿਆ ਹੈ ਕਿ ਉਸ ਨੂੰ ‘ਪਟਕਾ’ ਬੰਨ੍ਹ ਕੇ ਖੇਡਣ ’ਤੇ ਕੋਈ ਇਤਰਾਜ਼ ਨਹੀਂ। ਇਸ ਫੈਸਲੇ ’ਤੇ ਕਿਊਬੈਕ

 
Sunday, 16 June 2013 12:46
Print PDF

ਚੰਡੀਗੜ੍ਹ, 16 ਜੂਨ -ਪੰਜਾਬ ਕਾਂਗਰਸ ਦੇ ਵਿਧਾਨਕਾਰਾਂ ਨੇ ਅਕਾਲੀ ਭਾਜਪਾ ਸਰਕਾਰ 'ਚ ਮੁੱਖ ਸਾਂਝੇਦਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸ਼ਮੂਲੀਅਤ ਵਾਲੇ ਕਿਤਾਬ ਘੁਟਾਲੇ ਦੀ ਕੇਂਦਰੀ ਟੀਮ ਵੱਲੋਂ ਜਾਂਚ ਦਾ ਵਿਰੋਧ ਕੀਤੇ ਜਾਣ ਦੀ ਨਿੰਦਾ ਕੀਤੀ ਹੈ।
ਇਥੇ ਜਾਰੀ ਬਿਆਨ 'ਚ ਕਾਂਗਰਸੀ ਵਿਧਾਨਕਾਰਾਂ ਕੇਵਲ ਸਿੰਘ ਢਿਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਰਾਣਾ ਕੇ.ਪੀ ਸਿੰਘ, ਮੁਹੰਮਦ ਸਦੀਕ, ਹਰਚੰਦ ਕੌਰ, ਰਣਦੀਪ ਸਿੰਘ ਨਾਭਾ, ਕੁਲਜੀਤ ਸਿੰਘ ਨਾਗਰਾ, ਗੁਰਕੀਰਤ ਸਿੰਘ ਕੋਲੀ ਤੇ ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਹੈ ਕਿ ਸਰਕਾਰ ਆਪਣੇ ਦਾਗੀ ਮੰਤਰੀ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਸਾਰੇ ਨੈਤਿਕ ਅਧਾਰਾਂ 'ਤੇ ਭ੍ਰਿਸ਼ਟ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰਕੇ ਅਕਾਲੀ ਭਾਜਪਾ ਸਰਕਾਰ ਆਪਣਾ ਅਸਲੀ ਚਰਿੱਤਰ ਦਿਖਾ ਰਹੀ ਹੈ। ਇਨ੍ਹਾਂ ਦੋਵੇਂ ਮੌਕਾਪ੍ਰਸਤ ਸਾਂਝੇਦਾਰਾਂ ਤੋਂ ਹੋਰ ਕਿਸੇ ਗੱਲ ਦੀ ਆਸ ਵੀ ਨਹੀਂ ਕੀਤੀ ਜਾ

 
Sunday, 16 June 2013 12:45
Print PDF

ਪਟਨਾ, 16 ਜੂਨ -ਬਿਹਾਰ ਵਿਚ ਸੱਤਾਰੂੜ ਰਾਜ ਵੱਲ ਵੱਧਣ ਨੂੰ ਲੈ ਕੇ ਭਾਜਪਾ ਨੇ ਕਿਹਾ ਹੈ ਕਿ ਗਠਬੰਧਨ ਦੇ ਭਵਿੱਖ ਦੇ ਬਾਰੇ ਜੇ.ਡੀ.ਯੂ. ਦਾ ਅਧਿਕਾਰਿਕ ਐਲਾਨ ਤੋਂ ਬਾਅਦ ਪਾਰਟੀ ਆਪਣਾ ਰੁਖ ਜ਼ਾਹਿਰ ਕਰੇਗੀ। ਉਪ ਮੁੱਖ ਮੰਤਰੀ ਸੁਸ਼ੀਲ ਕਮਾਰ ਮੋਦੀ ਦੇ ਘਰ 'ਤੇ ਭਾਜਪਾ ਨੇਤਾਵਾਂ ਦੀ ਕਰੀਬ ਤਿੰਨ ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਬਿਹਾਰ ਪ੍ਰਦੇਸ਼ ਭਾਜਪਾ ਮੁਖੀ ਮੰਗਲ ਪਾਂਡੇ ਨੇ ਕਿਹਾ ਕਿ ਅਸੀਂ ਜੇ.ਡੀ.ਯੂ. ਦੀ ਗਤੀਵਿਧੀਆਂ 'ਤੇ ਕਰੀਬੀ ਨਜ਼ਰ ਰੱਖੀ ਹੋਈ ਹੈ ਜੋ ਰਾਜ ਤੋਂ ਵੱਖਰਾ ਹੋਣ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦਲਾਂ ਦੇ ਗਠਬੰਧਨ ਦੇ ਬਾਰੇ ਵਿਚ ਮੁੱਖ ਮੰਤਰੀ ਅਤੇ ਜੇ.ਡੀ.ਯੂ. ਦੇ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ ਨੂੰ ਸੁਣਨ ਤੋਂ ਬਾਅਦ ਕੇਂਦਰੀ ਨੇਤਾਵਾਂ ਦੇ ਮਾਰਗ ਦਰਸ਼ਨ ਵਿਚ ਬਿਹਾਰ ਭਾਜਪਾ ਆਪਣੀ ਪ੍ਰਤੀਕਿਰਿਆ ਜ਼ਾਹਿਰ

 
Sunday, 16 June 2013 12:44
Print PDF

ਮੁੰਬਈ, 16 ਜੂਨ -ਬਾਲੀਵੁੱਡ ਦੀ ਸਾਂਵਰੀਆ ਗਰਲ ਸੋਨਮ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ 'ਰਾਂਝਨਾ' ਦੇ ਕਿਰਦਾਰ ਲਈ ਜਯਾ ਭਾਦੁੜੀ ਦੀ ਫਿਲਮ 'ਗੁੱਡੀ' ਤੋਂ ਪ੍ਰਰੇਣਾ ਲਈ ਹੈ। ਸੋਨਮ ਕਪੂਰ ਨੇ ਕਿਹਾ, ''ਫਿਲਮ ਰਾਂਝਨਾ ਦੇ ਕਿਰਦਾਰ ਨੂੰ ਸਿਲਵਰ ਸਕ੍ਰੀਨ 'ਤੇ ਨਿਭਾਉਣ ਲਈ ਮੈਂ ਜਯਾ ਭਾਦੁੜੀ ਦੀ ਫਿਲਮ 'ਗੁੱਡੀ' ਤੋਂ ਪ੍ਰੇਰਣਾ ਲਈ ਹੈ। ਉਨ੍ਹਾਂ ਨੇ ਕਿਹਾ ਕਿ ਫਿਲਮ ਰਾਂਝਨਾ ਦੀ ਸ਼ੂਟਿੰਗ ਦੇ ਪਹਿਲੇ ਵੀ ਉਨ੍ਹਾਂ ਨੇ ਗੁੱਡੀ ਫਿਲਮ ਕਈ ਵਾਰ ਦੇਖੀ ਸੀ। ਪਰ ਉਨ੍ਹਾਂ ਨੇ ਗੁੱਡੀ ਫਿਰ ਤੋਂ ਦੇਖੀ। ਇਸ ਫਿਲਮ ਵਿਚ ਸੋਨਮ ਜੋਇਆ ਨਾਂÎ ਦੀ ਇਕ ਵਿਦਿਆਰਥਣ ਦੀ ਭੂਮਿਕਾ ਨਿਭਾ ਰਹੀ ਹੈ।
ਜ਼ਿਕਰਯੋਗ ਹੈ ਕਿ ਰਾਂਝਨਾ ਵਿਚ ਸੋਨਮ ਦੇ ਇਲਾਵਾ ਕੋਲਾਵਰੀ ਡੀ ਫੇਮ ਧਨੁਸ਼ ਅਤੇ ਅਭੈ ਦਿਓਲ ਨੇ ਮੁੱਖ ਭੂਮਿਕਾ ਨਿਭਾਈ ਹੈ। ਧਨੁਸ਼ ਦੱਖਣੀ ਭਾਰਤੀ ਫਿਲਮਾਂ ਦੇ ਮਹਾਨਾਇਕ ਰਜਨੀਕਾਂਤ ਦੇ ਜਵਾਈ ਹਨ ਅਤੇ

 

Page 8 of 144

<< Start < Prev 1 2 3 4 5 6 7 8 9 10 Next > End >>
You are here:   Homeਮੁੱਖ ਖਬਰਾਂ

Currency Converter

Amount:
From:
To:


Gurbani Radio


Gurbani - Sri Harmandir Sahib