ਨਵੀਂ ਦਿੱਲੀ, 21 ਮਈ-ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਦੀ ਅਗਵਾਈ ਵਿੱਚ ਇੱਕ ਉਚ ਪੱਧਰੀ ਵਫਦ 19 ਤੋਂ 23 ਮਈ, ਤੱਕ ਚੱਲਣ ਵਾਲੇ ਭਾਰਤ ਅਮਰੀਕਾ ਹੋਮਲੈਂਡ ਸੁਰੱਖਿਆ ਵਾਰਤਾ ਵਿੱਚ ਹਿੱਸਾ ਲੈਣ ਲਈ ਅਮਰੀਕੀ ਯਾਤਰਾ ਉਤੇ ਰਵਾਨਾ ਹੋਇਆ। ਸ਼੍ਰੀ ਸ਼ਿੰਦੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਸਕੱਤਰ ਅਮਰੀਕਾ ਦੇ ਗ੍ਰਹਿ ਮੰਤਰੀ ਕੁਮਾਰੀ ਜੈਨੇਟ ਨੇਪੋਲੀਟਾਨੋ ਦੇ ਸੱਦੇ ਉਤੇ ਅਮਰੀਕਾ ਗਏ ਹਨ।
ਸ਼੍ਰੀ ਸ਼ਿੰਦੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਸਕੱਤਰ ਕੁਮਾਰੀ ਜੈਨੇਟ ਨੇਪੋਲੀਟਾਨੋ ਨਾਲ ਮੁਲਾਕਾਤ ਕਰਨਗੇ ਤੇ ਹੋਮਲੈਂਡ ਸੁਰੱਖਿਆ ਵਾਰਤਾ ਦੇ ਵਿੱਚ ਹਿੱਸਾ ਲੈਣਗੇ। ਇਸ ਦੇ ਇਲਾਵਾ ਉਹ ਐਫ.ਬੀ.ਆਈ ਦੇ ਡਾਇਰੈਕਟਰ ਸ਼੍ਰੀ ਰਾਬਰਟ ਮਯੂਲਰ ਤੇ ਅਮਰੀਕਾ ਦੇ ਅਟਾਰਨੀ ਜਨਰਲ ਸ਼੍ਰੀ ਏਰਿਕ ਹੋਲਡਰ