ਤਾਜ਼ਾ ਖ਼ਬਰਾਂ
Home / ਪੰਜਾਬ (page 2)

ਪੰਜਾਬ

ਲਾਲ ਬੱਤੀ ਬਾਰੇ ਬਾਦਲ ਦਾ ਬਿਆਨ ਸੰਕੇਤਕ ਅਤੇ ਲੋਕ ਵਿਰੋਧੀ : ਸਰਕਾਰੀ ਬੁਲਾਰਾ

ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਵਾਹਨਾਂ ‘ਤੇ ਲਾਲ ਬੱਤੀ ਬਾਰੇ ਦਿੱਤੇ ਗਏ ਬਿਆਨ ਨੂੰ ਪੰਜਾਬ ਸਰਕਾਰ ਨੇ ਮਹਿਜ਼ ਸੰਕੇਤਕ ਕਰਾਰ ਦਿੰਦਿਆਂ ਉਨ੍ਹਾਂ ਨੂੰ ਹਲਕੀਆਂ-ਫੁਲਕੀਆਂ ਟਿੱਪਣੀਆਂ ਕਰਨ ਦੀ ਬਜਾਏ ਅਸਰਦਾਇਕ ਮੁੱਦੇ ਉਠਾਉਣ ਦੀ ਅਪੀਲ ਕੀਤੀ।

Read More »

ਕੈਪਟਨ ਅਮਰਿੰਦਰ ਸਿੰਘ ਸਰਕਾਰ ਸੰਸਦੀ ਸਕੱਤਰਾਂ ਦੀ ਨਿਯੁਕਤੀ ਬਾਰੇ ਲਿਆਵੇਗੀ ਕਾਨੂੰਨ

ਚੰਡੀਗੜ – ਪੰਜਾਬ ਸਰਕਾਰ ਛੇਤੀ ਹੀ ਸੰਸਦੀ ਸਕੱਤਰਾਂ ਦੀ ਨਿਯੁਕਤੀ ਸਬੰਧੀ ਇਕ ਕਾਨੂੰਨ ਲਿਆਵੇਗੀ ਅਤੇ ਇਨ•ਾਂ ਸੰਸਦੀ ਸਕੱਤਰਾਂ ਨੂੰ ਵੱਖ-ਵੱਖ ਮੰਤਰੀਆਂ ਨਾਲ ਲਗਾਇਆ  ਜਾਵੇਗਾ। ਇਹ ਪ੍ਰਗਟਾਵਾ ਅੱਜ ਮੁੱਖ ਮੰਤਰੀ ਕੈਪ’ਟਨ ਅਮਰਿੰਦਰ ਸਿੰਘ ਨੇ ਇੱਕ ਟੀ.ਵੀ. ਇੰਟਰਵਿਊ ਦੌਰਾਨ ਕੀਤਾ। ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਆਪਣੀਆਂ ਆਖਰੀ ਚੋਣਾਂ ਦੱਸਦੇ ਹੋਏ …

Read More »

ਸਿਹਤ ਵਿਭਾਗ ‘ਚ ਭ੍ਰਿਸ਼ਟਾਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ : ਬ੍ਰਹਮ ਮਹਿੰਦਰਾ

ਚੰਡੀਗਡ਼੍ਹ/ਮੁਹਾਲੀ : ਸਿਹਤ ਵਿਭਾਗ ਵਿਚ ਕਿਸੇ ਵੀ ਤਰਾਂ ਦਾ ਅਤੇ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਕਤ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇਥੇ ਸਿਹਤ ਵਿਭਾਗ ਦੇ ਵੱਖ-ਵੱਖ ਵਿੰਗ ਦੇ ਮੁੱਖੀਆਂ ਅਤੇ ਸਿਵਲ ਸਰਜਨਾਂ ਨਾਲ ਪਹਿਲੀ ਮੀਟਿੰਗ ਦੋਰਾਨ ਕੀਤਾ। ਸਿਹਤ ਅਤੇ …

Read More »

ਦੇਸ਼ ਵਾਸੀਆਂ ਦੀ ਸ਼ਮੂਲੀਅਤ ਹੀ ਬਣਾ ਸਕਦੀ ਹੈ ਸਵੱਛ ਭਾਰਤ ਅਭਿਆਨ ਨੂੰ ਕਾਮਯਾਬ : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ – ਭਾਰਤ ਸਰਕਾਰ ਦਾ ਸਵੱਛ ਭਾਰਤ ਅਭਿਆਨ ਤਾਂ ਹੀ ਕਾਮਯਾਬ ਹੋ ਸਕਦਾ ਜੇਕਰ ਸਾਰੇ ਭਾਰਤਵਾਸੀ ਮਿਲ ਕੇ ਹਵਾ ਪਾਣੀ ਧਰਤੀ ਨੂੰ ਬਚਾਉਣ ਲਈ ਉਪਰਾਲੇ ਕਰਨ। ਇਸ ਅਭਿਆਨ ਦੀ ਕਾਮਯਾਬੀ ਲਈ ਸਾਨੂੰ ਆਪਣੇ ਘਰਾਂ, ਗਲੀਆਂ ਤੇ ਮੁਹੱਲਿਆਂ ਨੂੰ ਸਾਫ ਸੁਥਰਾ ਬਣਾਈ ਰੱਖਣ ਲਈ ਸਾਂਝੇ ਉਦਮ ਕਰਨੇ ਚਾਹੀਦੇ ਹਨ ਤਾਂ …

Read More »

ਜਥੇਦਾਰ ਕੋਹਾਡ਼ ਹੋਣਗੇ ਸ੍ਰੋਮਣੀ ਅਕਾਲੀ ਦਲ ਦੀ ਵਿਧਾਨਕਾਰ ਪਾਰਟੀ ਦੇ ਡਿਪਟੀ ਲੀਡਰ

ਚੰਡੀਗਡ਼ : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ  ਜਥੇਦਾਰ ਅਜੀਤ ਸਿੰਘ ਕੋਹਾਡ਼ ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਦੇ ਡਿਪਟੀ ਲੀਡਰ ਬਣਾਉਣ ਦਾ ਐਲਾਨ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਸਕੱਤਰ …

Read More »

ਮੰਤਰੀਆਂ ਦੀਆਂ ਕਾਰਾਂ ਤੋਂ ਲਾਲ ਬੱਤੀ ਹਟਾਉਣ ਦੇ ਵਿਰੁੱਧ ਨਹੀਂ ਹਾਂ : ਰਾਣਾ ਗੁਰਜੀਤ ਸਿੰਘ

ਚੰਡੀਗੜ੍ਹ – ਊਰਜਾ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ ਕਿਹਾ ਕਿ ਉਹ ਮੰਤਰੀਆਂ ਦੀਆਂ ਗੱਡੀਆਂ ਤੋਂ ਲਾਲ ਬੱਤੀ ਹਟਾਉਣ ਦੇ ਫੈਸਲੇ ਦੇ ਵਿਰੁੱਧ ਨਹੀਂ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਹ ਕੈਬਨਿਟ ਵੱਲੋਂ ਲਾਲ ਬੱਤੀ ਨਾ ਲਾਉਣ ਸਬੰਧੀ ਲਏ ਗਏ ਫੈਸਲੇ ਵਾਲੇ ਦਿਨ ਤੋਂ ਹੀ ਲਾਲ …

Read More »

ਰਵੀਨ ਠੁਕਰਾਲ ਬਣੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ

ਚੰਡੀਗੜ੍ਹ : ਰਵੀਨ ਠੁਕਰਾਲ ਨੂੰ ਮੁੱਖ ਮੰਤਰੀ ਦਾ ਮੀਡੀਆ ਸਲਾਹ ਨਿਯੁਕਤ ਕੀਤਾ ਗਿਆ ਹੈ| ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ| ਉਹ ਕੱਲ੍ਹ ਨੂੰ ਆਪਣਾ ਅਹੁਦਾ ਸੰਭਾਲਣਗੇ| ਜ਼ਿਕਰਯੋਗ ਹੈ ਕਿ 52 ਸਾਲਾ ਰਵੀਨ ਠੁਕਰਾਲ ਦਾ ਮੀਡੀਆ ਖੇਤਰ ਵਿਚ ਲੰਬਾ ਅਨੁਭਵ ਹੈ|

Read More »

ਸਰਕਾਰ ਪ੍ਰਾਈਵੇਟ ਸਕੂਲਾਂ ਦੀ ਫੀਸ ਅਤੇ ਦਾਖਲਾ ਪ੍ਰੀਕਿਰਿਆ ਨੂੰ ਨਿਯਮਿਤ ਕਰੇ : ਫੂਲਕਾ

ਚੰਡੀਗਡ਼ – ਸਕੂਲਾਂ ਵਿਚ ਦਾਖਲਾ ਪ੍ਰੀਿਆ ਸ਼ੁਰੂ ਹੋਣ ‘ਤੇ ਅਤੇ ਪ੍ਰਾਇਵੇਟ ਸਕੂਲਾਂ ਦੁਆਰਾ ਵਿਦਿਆਰਥੀਆਂ ਅਤੇ ਉਨਾਂ ਦਾ ਮਾਪਿਆਂ ਦੀ ਲੁਟ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ. ਫੂਲਕਾ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੂੰ ਇਸ ਸੰਬੰਧੀ …

Read More »

ਅਮਰਿਦਰ ਵੱਲੋਂ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਨਾ ਕਰਨ ਦੇ ਫੈਸਲੇ ਦੀ ਲੱਖੋਵਾਲ ਨੇ ਕੀਤੀ ਸ਼ਲਾਘਾ

ਚੰਡੀਗਡ਼੍ਹ: : ਭਾਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਸਕਿਓਰਟੀ ਆਫ ਲੈਂਡ ਟੈਨਿਊਰਜ ਐਕਟ, 1953 ਵਿੱਚ ਤੁਰੰਤ ਸੋਧ ਕਰਕੇ ਜਮੀਨ ਦਾ ਠੇਕਾ ਇੱਕ ਤਿਹਾਈ ਗਿਣਨ ਦੀ ਮੱਦ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ| ਅੱਜ ਇਥੇ ਜਥੇਬੰਦੀ ਦੇ ਪ੍ਰਧਾਨ ਸ੍ਰੀ ਅਜਮੇਰ ਸਿੰਘ ਲੱਖੋਵਾਲ ਵਲੋਂ ਜਾਰੀ ਬਿਆਨ ਵਿੱਚ ਪੰਜਾਬ ਦੇ ਮੁੱਖ ਮੰਤਰੀ …

Read More »

ਭਰਤਇੰਦਰ ਸਿੰਘ ਚਾਹਲ ਮੁੱਖ ਮੰਤਰੀ ਦੇ ਸਲਾਹਕਾਰ ਬਣੇ, ਮੰਤਰੀ ਦਾ ਦਰਜਾ ਮਿਲਿਆ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ੍ਰੀ ਭਰਤ ਇੰਦਰ ਸਿੰਘ ਚਾਹਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਭਰਤ …

Read More »