ਤਾਜ਼ਾ ਖ਼ਬਰਾਂ
Home / ਕਹਾਣੀਆਂ (page 4)

ਕਹਾਣੀਆਂ

ਬਹਾਦਰੀ ਦਾ ਕ੍ਰਿਸ਼ਮਾ

ਇਹ ਕਹਾਣੀ ਚੌਦ੍ਹਵੀਂ ਸਦੀ ਦੇ ਲਗਪਗ ਦੀ ਹੈ। ਉਸ ਸਮੇਂ ਜੈਸਲਮੇਰ ਦਾ ਰਾਜਾ ਰਤਨ ਸਿੰਘ ਸੀ। ਉਹ ਬਹੁਤ ਹੀ ਬਹਾਦਰ, ਨੇਕ ਤੇ ਚਰਿੱਤਰ ਵਾਲਾ ਰਾਜਪੂਤ ਸੀ। ਉਸ ਦੀ ਇਕਲੌਤੀ ਧੀ ਰਾਜਕੁਮਾਰੀ ਰਤਨਾਵਤੀ ਸੀ ਜੋ ਮਹਿਜ਼ 16 ਕੁ ਸਾਲ ਦੀ ਸੀ। ਰਤਨਾਵਤੀ ਬਹੁਤ ਸੁੰਦਰ, ਦਲੇਰ ਅਤੇ ਯੁੱਧ ਕਲਾ ‘ਚ ਪੂਰੀ ਮਾਹਿਰ …

Read More »

ਹੁਸਨ ਦਾ ਕਮਾਲ

ਮਿਸ ਰੀਟਾ ਹਮੇਸ਼ਾਂ ਆਪਣੇ ਕਾਲੇ ਸ਼ਿਆਹ ਵਾਲਾਂ ਦਾ ਮੋਟਾ ਕਸਵਾਂ ਜੂੜਾ ਕਰਕੇ ਹੀ ਖਿੜਿਆ ਗੁਲਾਬ ਬਣਦੀ ਹੈ। ਉਸ ਦਾ ਗੋਰਾ ਟਹਿ-ਟਹਿ ਕਰਦਾ ਚਿਹਰਾ ਉਦੋਂ ਹੋਰ ਵੀ ਟਹਿ-ਟਹਿ ਕਰਨ ਲੱਗਦਾ ਹੈ ਜਦ ਉਸ ਨੇ ਆਪਣੇ ਗੋਲ ਚਿਹਰੇ ਉਪਰਲੇ ਗੋਲ ਸਿਰ ਪਿਛੇ ਕਸਵੇਂ ਵਾਹੇ ਵਾਲਾਂ ਦਾ ਭਰਵਾਂ ਜੂੜਾ ਕਰਕੇ, ਕਲਿੱਪਾਂ ਵਰਗੀਆਂ ਪੰਜ …

Read More »

ਬਿਰਹਾ ਦੀ ਲੰਮੀ ਰਾਤ

ਨਵਾਂ-ਨਵਾਂ ਵਿਆਹ ਹੋਇਆ ਸੀ। ਜੀਤੋ ਹਰ ਵੇਲੇ ਆਪਣੇ ਪ੍ਰਦੇਸੀ ਪ੍ਰੀਤਮ ਦੇ ਖ਼ਿਆਲਾਂ ਵਿੱਚ ਮਸਤ ਹੋਈ ਰਹਿੰਦੀ। ਜਦੋਂ ਫ਼ੌਜੀ ਬਾਰੇ ਉਸ ਦੇ ਕੋਲ ਕੋਈ ਗੱਲ ਕਰਦਾ ਤਾਂ ਉਸ ਨੂੰ ਇੱਕ ਅਵੱਲੀ ਜਿਹੀ ਖ਼ੁਮਾਰੀ ਚੜ੍ਹ ਜਾਂਦੀ। ਉਹ ਖ਼ੁਸ਼-ਖ਼ੁਸ਼ ਫ਼ੌਜੀ ਬਾਰੇ ਗੱਲਾਂ ਕਰਦੀ। ਉਹ ਤਾਂ ਚਾਹੁੰਦੀ ਸੀ, ਕੋਈ ਹਰ ਵੇਲੇ ਫ਼ੌਜੀ ਦੀਆਂ ਹੀ …

Read More »

ਸੂਰਜ ਅਜੇ ਨਹੀਂ ਚੜ੍ਹਿਆ!

ਜਦੋਂ ਜੱਸੀ ਨੇ ਆਪਣੀ ਪੰਜਵੀਂ ਦੀ ਪ੍ਰੀਖਿਆ ਆਪਣੇ ਪਿੰਡ ਟੌਂਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪਾਸ ਕੀਤੀ ਤਾਂ ਉਸ ਦੀ ਪੜ੍ਹਾਈ ਨੂੰ ਜਾਰੀ ਰਖਵਾਉਣ ਲਈ ਉਸ ਦੇ ਪਿਤਾ ਨੇ ਜੱਸੀ ਨੂੰ ਨੇੜਲੇ ਪਿੰਡ ਫ਼ਰਜ਼ੁਲਾਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਜੱਸੀ ਇੱਕ ਚੰਗੀ ਐਥਲੀਟ ਅਤੇ ਪੜ੍ਹਾਈ ਵਿੱਚ …

Read More »

ਅਕ੍ਰਿਤਘਣ

ਚੰਡੀਗੜ੍ਹ ਵਿੱਚ ਜੰਮੀ ਅਤੇ ਮਾਪਿਆਂ ਦੀ ਇਕਲੌਤੀ ਧੀ ਹਾਂ। ਮੇਰੇ ਮਾਪਿਆਂ ਨੂੰ ਮੁੰਡੇ ਦੀ ਕੋਈ ਇੱਛਾ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਕੋਈ ਹੋਰ ਬੱਚਾ ਨਾ ਪੈਦਾ ਕਰਨ ਦਾ ਫ਼ੈਸਲਾ ਲਿਆ। ਮੇਰੇ ਪਾਲਣ-ਪੋਸ਼ਣ ਅਤੇ ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ। ਮੈਨੂੰ ਵਧੀਆ ਸਕੂਲਾਂ ਵਿੱਚ ਪੜ੍ਹਾਇਆ। ਫ਼ਿਰ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ …

Read More »

ਪੋਚਵੀਂ ਪੱਗ

ਦਸਵੀਂ ਦਾ ਨਤੀਜਾ ਆਇਆ ਤਾਂ ਉਹ 78 ਫ਼ੀਸਦੀ ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲੇ ਸਥਾਨ ‘ਤੇ ਰਿਹਾ। ਉਹ ਪਿੰਡ ਵਿੱਚ ਹੀ  ਮਹਿੰਦਰ ਸਿੰਘ ਨਾਲ ਇੱਕ ਮਹੀਨੇ ‘ਤੇ ਸੀਰੀ ਰਲਿਆ ਹੋਇਆ ਸੀ। ਸ਼ਹਿਰ ਦੇ ਕਿਸੇ ਮਹਿੰਗੇ ਸਕੂਲ ਵਿੱਚ ਪੜ੍ਹਦਾ ਮਹਿੰਦਰ ਸਿੰਘ ਦਾ ਪੁੱਤਰ ਦਸਵੀਂ ਵਿੱਚੋਂ ਫ਼ੇਲ੍ਹ ਹੋ ਗਿਆ ਸੀ। ਇਸ ਲਈ …

Read More »

ਜਿਲਦ ਵਿਹੂਣੇ ਪੰਨੇ

ਬੰਡਲਾਂ ਦਾ ਭਰਿਆ ਆਟੋ ਰਿਕਸ਼ਾ ਸਕੂਲ ਅੱਗੇ ਰੁਕਿਆ। ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਸਰਕਾਰ ਵੱਲੋਂ ਨਵੀਆਂ ਕਿਤਾਬਾਂ ਸਕੂਲ ਨੂੰ ਭੇਜੀਆਂ ਗਈਆਂ ਸਨ। ਸਕੂਲ ਅਧਿਆਪਕਾ ਪ੍ਰਭਜੋਤ ਟਿਵਾਣਾ ਨੇ ਆਟੋ ਰਿਕਸ਼ਾ ਵਿੱਚੋਂ ਆਪਣੇ ਸਕੂਲ ਵਾਲਾ ਬੰਡਲ ਚੁਕਵਾ ਕੇ ਸਕੂਲ ਦੇ ਇੱਕ ਕਮਰੇ ਵਿੱਚ ਰਖਵਾਇਆ। ਆਟੋ ਰਿਕਸ਼ੇ ਵਾਲਾ ਕਿਤਾਬਾਂ ਰੱਖ ਕੇ ਚਲਾ ਗਿਆ। …

Read More »

ਪੋਲ-ਖੋਲ੍ਹ

ਪਿੰਡ ਦੀ ਸੜ੍ਹਕ ‘ਤੇ, ਚਿੱਟੀ ਕਲੀ ਨਾਲ਼ ਲਿੱਪੇ ਕੱਚੇ ਘਰਾਂ ਨੂੰ ਪਾਰ ਕਰਦੀ, ਉੱਚੀ-ਉੱਚੀ ਖਰੂਦ ਮਚਾਉਂਦੀ ਲੋਕਾਂ ਦੀ ਇੱਕ ਭੀੜ ਲੰਘੀ ਜਾ ਰਹੀ ਸੀ। ਜਲੂਸ, ਇੱਕ ਵੱਡੀ ਸਾਰੀ ਲਹਿਰ ਵਾਂਗੂੰ, ਹੌਲ਼ੀ ਰਫ਼ਤਾਰ ਨਾਲ਼ ਅੱਗੇ ਵਧ ਰਿਹਾ ਸੀ। ਅਤੇ ਉਸਦੇ ਅੱਗੇ-ਅੱਗੇ ਇੱਕ ਮਰੀਅਲ ਜਿਹਾ ਘੋੜਾ ਸਿਰ ਝੁਕਾ ਕੇ ਚੱਲ ਰਿਹਾ ਸੀ। …

Read More »

ਸਵੇਰ

ਸਾਡਾ ਵਿਆਹ ਬੜੀ ਧੂਮਧਾਮ ਨਾਲ ਹੋਇਆ ਸੀ। ਮਾਪੇ ਖ਼ੁਸ਼ੀ ਵਿੱਚ ਫ਼ੁੱਲੇ ਨਹੀਂ ਸਨ ਸਮਾਉਂਦੇ। ਖ਼ੂਬਸੂਰਤ ਜ਼ਿੰਦਗੀ ਦੇ ਸੁਫ਼ਨੇ ਲਏ ਸਨ। ਮੈਂ ਨੌਕਰੀ ਕਰਦਾ ਸਾਂ, ਪਰ ਉਸ ਦਾ ਕੋਰਸ ਹਾਲੇ ਪੂਰਾ ਨਹੀਂ ਸੀ ਹੋਇਆ। ਸਾਡਾ ਆਪਸ ਵਿੱਚ ਬੜਾ ਮੋਹ ਸੀ। ਮੈਨੂੰ ਦਫ਼ਤਰੋਂ ਘਰ ਮੁੜਦਿਆਂ ਕਦੇ ਦੇਰੀ ਹੋ ਜਾਂਦੀ ਤਾਂ ਬੂਹੇ ਖੜ੍ਹੀ …

Read More »

ਖਾਨਦਾਨੀ ਅਮਾਨਤ

ਮੈਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਰਿਤਾ ਵਿਹਾਰ ਪਹੁੰਚ ਗਿਆ। ਘਰ ਵੀ ਲੱਭ ਗਿਆ ਪਰ ਮੈਂ ਦਰਵਾਜ਼ੇ ਕੋਲ ਪਹੁੰਚ ਕੇ ਘਬਰਾ ਗਿਆ। ਮੈਂ ਦਰਵਾਜ਼ੇ ਦੀ ਘੰਟੀ ‘ਤੇ ਹੱਥ ਰੱਖਦਾ ਤੇ ਝੱਟ ਪਾਸੇ ਕਰ ਲੈਂਦਾ ਕਿ ਕਿਵੇਂ ਇਸ ਘਰ ਦੇ ਲੋਕਾਂ ਨੂੰ ਆਪਣੀ ਪਛਾਣ ਕਰਾਵਾਂਗਾ। ਘੰਟੀ ਦਾ ਬਟਨ ਦੱਬਣ ਦੀ ਮੇਰੀ ਹਿੰਮਤ …

Read More »