ਸਮੱਗਰੀ
500 ਗ੍ਰਾਮ – ਬੋਨਲੈੱਸ ਚਿਕਨ
ਚਾਰ ਚੱਮਚ – ਕੌਰਨ ਫ਼ਲਾਵਰ
ਚਾਰ – ਹਰੀਆਂ ਮਿਰਚਾਂ
ਚਾਰ ਚੱਮਚ – ਸੋਇਆ ਸੌਸ
ਦੋ ਚੱਮਚ – ਟਮੈਟੋ ਸੌਸ
ਦੋ – ਪਿਆਜ਼
ਚਾਰ ਪੋਠੀਆਂ – ਲਸਣ
ਚਾਰ – ਹਰੇ ਪਿਆਜ਼ਾਂ ਦਾ ਰਸ
ਇੱਕ – ਸ਼ਿਮਲਾ ਮਿਰਚ
ਦੋ ਚੱਮਚ- ਲਸਣ ਅਤੇ ਅਦਰਕ ਦਾ ਪੇਸਟ
ਚਾਰ ਚੱਮਚ – ਔਲਿਵ ਔਇਲ
ਸੁਆਦ ਅਨੁਸਾਰ ਲੂਣ
ਵਿਧੀ
ਸਭ ਤੋਂ ਪਹਿਲਾਂ ਚਿਕਨ ਦੇ ਟੁਕੜਿਆਂ ‘ਚ ਲਸਣ ਅਦਰਕ ਦਾ ਪੇਸਟ ਅਤੇ ਲੂਣ ਪਾ ਮੈਰੀਨੇਟ ਕਰ ਲਓ। ਫ਼ਿਰ ਇੱਕ ਕੌਲੀ ਫ਼ਲਾਵਰ ‘ਚ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਉਸ ‘ਚ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾਓ ਅਤੇ ਚਿਕਨ ਦੇ ਟੁਕੜੇ ਇਸ ਵਿੱਚ ਪਾ ਦਿਓ।
ਇੱਕ ਪੈਨ ‘ਚ ਤੇਲ ਗਰਮ ਕਰੋ, ਅਤੇ ਉਸ ‘ਚ ਚਿਕਨ ਫ਼ਰਾਈ ਕਰੋ। ਫ਼ਿਰ ਉਸ ‘ਚ ਹਰੇ ਪਿਆਜ਼ ਦਾ ਰਸ, ਸ਼ਿਮਲਾ ਮਿਰਚ ਅਤੇ ਬਚੀ ਹੋਈ ਹਰੀ ਮਿਰਚ ਮਿਲਾਓ। ਉਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ‘ਚ ਟਮੈਟੋ ਸੌਸ ਅਤੇ ਸੋਇਆ ਸੌਸ ਪਾਓ। ਫ਼ਿਰ ਇਸ ‘ਚ ਚਿਕਨ ਦੇ ਟੁਕੜਿਆਂ ਦੇ ਨਾਲ ਹੀ ਲੂਣ ਅਤੇ ਪਾਣੀ ਪਾ ਕੇ ਢੱਕਣ ਨਾਲ ਢੱਕ ਦਿਓ।
ਘੱਟ ਸੇਕ ‘ਤੇ 10 ਮਿੰਟ ਤਕ ਇਸ ਨੂੰ ਪਕਾਓ। ਉਸ ਤੋਂ ਬਾਅਦ ਸੇਕ ਨੂੰ ਤੇਜ਼ ਕਰ ਕੇ ਸਾਰਾ ਪਾਣੀ ਸੁੱਕਾ ਲਓ। ਹੁਣ ਤੁਹਾਡਾ ਚਿਕਨ ਚਿਲੀ ਡਰਾਈ ਤਿਆਰ ਹੈ। ਤੁਸੀਂ ਇਸ ਨੂੰ ਫ਼ਰਾਈਡ ਰਾਈਸ ਨਾਲ ਵੀ ਪਰੋਸ ਸਕਦੇ ਹੋ।