ਫ਼ਿੱਸ਼ ਖਾਣ ਦੇ ਸ਼ੌਕਿਨਾਂ ਲਈ ਇਸ ਹਫ਼ਤੇ ਅਸੀਂ ਲਿਆਏ ਹਾਂ ਚਿਲੀ ਲਾਈਮ ਗ੍ਰਿਲਡ ਫ਼ਿੱਸ਼ ਦੀ ਰੈਸਿਪੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਤੇਲ – ਇੱਕ ਵੱਡਾ ਚੱਮਚ
ਲਸਣ – ਇੱਕ ਵੱਡਾ ਚੱਮਚ
ਅਦਰਕ – ਇੱਕ ਵੱਡਾ ਚੱਮਚ
ਲਾਲ ਮਿਰਚ – ਇੱਕ ਵੱਡਾ ਚੱਮਚ
ਔਰੇਗੈਨੋ – ਇੱਕ ਚੱਮਚ
ਨਮਕ – ਇੱਕ ਚੱਮਚ
ਕਾਲੀ ਮਿਰਚ ਪਾਊਡਰ – ਅੱਧਾ ਚੱਮਚ
ਨਿੰਬੂ ਦਾ ਰਸ – ਡੇਢ ਚੱਮਚ
ਮੱਛੀ – 350 ਗ੍ਰਾਮ
ਘਿਓ – 45 ਮਿਲੀਲਿਟਰ
ਵਿਧੀ
ਕਟੋਰੇ ਵਿੱਚ ਘਿਉ ਨੂੰ ਛੱਡ ਕੇ ਸਾਰੀ ਸਮੱਗਰੀ ਮਿਲਾ ਲਓ। ਮੱਛੀ ਨੂੰ ਇੱਕ ਘੰਟੇ ਲਈ ਮੈਰੀਨੇਟ ਲਈ ਰੱਖ ਦਿਓ। ਇੱਕ ਨੌਨ ਸਟਿਕਿੰਗ ਪੈਨ ਵਿੱਚ 45 ਮਿਲੀਲਿਟਰ ਘਿਓ ਗਰਮ ਕਰੋ। ਮਸਾਲੇਦਾਰ ਮੱਛੀ ਦੇ ਟੁੱਕੜੇ ਉਸ ‘ਤੇ ਰੱਖੋ ਅਤੇ ਬਰਾਉਨ ਹੋਣ ਤਕ ਪਕਾਓ। ਗਰਮਾ-ਗਰਮ ਸਰਵ ਕਰੋ।