ਇਸਲਾਮਾਬਾਦ : ਪਨਾਮਾ ਮਾਮਲੇ ਵਿਚ ਪਾਕਿਸਤਾਨੀ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਖਿਲਾਫ ਅੱਗੇ ਜਾਂਚ ਕਰਨ ਲਈ ਸੰਯੁਕਤ ਜਾਂਚ ਦਲ ਬਣਾਉਣ ਦਾ ਹੁਕਮ ਸੁਣਾਇਆ ਹੈ| ਪਨਾਮਾਗੇਟ ਦੇ ਨਾਮ ਨਾਲ ਪ੍ਰਚੱਲਿਤ ਪਨਾਮਾ ਪੇਪਰਸ ਲੀਕ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਇਹ ਫੈਸਲਾ ਸੁਣਾਇਆ ਗਿਆ ਹੈ| ਇਸ ਮਾਮਲੇ ਵਿਚ ਨਵਾਜ ਸ਼ਰੀਫ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਵਿਦੇਸ਼ਾਂ ਵਿਚ ਸੰਪਤੀਆਂ ਦੇ ਮਾਮਲੇ ਦੀ ਜਾਂਚ ਲਈ ਜੇ.ਆਈ.ਟੀ ਦੇ ਗਠਨ ਦਾ ਆਦੇਸ਼ ਦਿੱਤਾ ਗਿਆ ਹੈ| ਜੇ.ਆਈ.ਟੀ 60 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ|