ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਰਸੋਈ ਘਰ / ਰੀਬਨ ਪਕੌੜਾ

ਰੀਬਨ ਪਕੌੜਾ

ਸ਼ਾਮ ਦੀ ਚਾਹ ਦੇ ਨਾਲ ਜੇਕਰ ਪਕੌੜੇ ਮਿਲ ਜਾਣ ਤਾਂ ਚਾਹ ਦਾ ਸਵਾਦ ਵੱਧ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਰੀਬਨ ਪਕੌੜੇ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਰੈਸਿਪੀ ਨੂੰ ਬਣਾਉਂਣਾ ਬਹੁਤ ਆਸਾਨ ਹੈ।
ਸਮੱਗਰੀ
1 ਕੱਪ ਚੌਲਾ ਦਾ ਆਟਾ
2 ਚਮਚ ਬੇਸਨ
2 ਚਮਚ ਛੋਲਿਆਂ ਦਾ  ਪਾਊਡਰ
1/2 ਚਮਚ ਅਜਵਾਇਨ
1 ਚਮਚ ਲਾਲ ਮਿਰਚ ਪਾਊਡਰ
ਨਮਕ ਸੁਆਦ ਅਨੁਸਾਰ
ਤੇਲ ਲੋੜ ਅਨੁਸਾਰ
ਵਿਧੀ
1. ਸਭ ਤੋਂ ਪਹਿਲਾ ਇੱਕ ਬਰਤਨ ‘ਚ ਚੌਲਾ ਦਾ ਆਟਾ, ਨਮਕ, ਬੇਸਨ, ਛੋਲਿਆਂ ਦਾ ਪਾਊਡਰ, ਅਜਵਾਇਨ, ਲਾਲ ਮਿਰਚ ਪਾਊਡਰ ਅਤੇ 2 ਚਮਚ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ।
2. ਹੁਣ ਥੋੜ੍ਹਾ-ਥੋੜ੍ਹਾ ਆਟਾ ਮਿਲਾ ਕੇ ਆਟੇ ਦੀ ਤਰ੍ਹਾਂ ਗੁੰਨ ਲਵੋ।
3. ਇਸ ਤੋਂ ਬਾਅਦ ਕੜ੍ਹਾਈ ‘ਚ ਤੇਲ ਗਰਮ ਕਰੋ। ਹੁਣ ਚਕਲੀ ਮਸ਼ੀਨ ‘ਚ ਰਿਬਨ ਪਕੌੜਾ ਬਣਾਉਂਣ ਵਾਲੇ ਸਾਚੇ ਨੂੰ ਸੈੱਟ ਕਰੋ। ਫ਼ਿਰ ਉਸ ‘ਚ ਆਟਾ ਭਰ ਕੇ ਗਰਮ ਤੇਲ ‘ਚ ਮਸ਼ੀਨ ਨੂੰ ਹੱਥਾਂ ਨਾਲ ਦਬਾਉਂਦੇ ਹੋਏ ਲੰਬੇ-ਲੰਬੇ ਰੀਬਨ ਪਕੌੜੇ ਬਣਾਓ।
4. ਪਕੌੜਿਆਂ ਨੂੰ ਦੋਵਾਂ ਪਾਸਿਆਂ ਤੋਂ ਗੋਲਡਨ ਬਰਾਊਨ ਹੋਣ ਤੱਕ ਤਲ ਲਓ।
5. ਤੁਹਾਡੇ ਰੀਬਨ ਪਕੌੜੇ ਤਿਆਰ ਹਨ।

ਏ ਵੀ ਦੇਖੋ

ਬਰੌਕਲੀ ਪਕੌੜਾ

ਸ਼ਾਮ ਦੀ ਚਾਹ ਨਾਲ ਜੇਕਰ ਪਕੌੜੇ ਖਾਣ ਨੂੰ ਮਿਲ ਜਾਣ ਤਾਂ ਚਾਹ ਦਾ ਸੁਆਦ ਹੋਰ …