ਪਾਓ ਭਾਜੀ ਅਤੇ ਪੀਜ਼ਾ ਖਾਣ ਦਾ ਹਰ ਕੋਈ ਸ਼ੁਕੀਨ ਹੁੰਦਾ ਹੈ। ਪਾਓ ਭਾਜੀ ‘ਚ ਬਹੁਤ ਸਾਰੀਆਂ ਸਬਜੀਆਂ ਪੈਣ ਕਾਰਨ ਇਹ ਕਾਫ਼ੀ ਪੌਸ਼ਟਿਕ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਨੂੰ ਮਿਕਸ ਕਰਕੇ ਇੱਕ ਨਵੀਂ ਅਤੇ ਸੁਆਦੀ ਡਿਸ਼ ਪਾਓ ਭਾਜੀ ਪੀਜ਼ਾ ਬਨਾਉਣਾ ਦੱਸ ਰਹੇ ਹਾਂ। ਇਸ ਨੂੰ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਹਨ।
ਸਮੱਗਰੀ-
200 ਗ੍ਰਾਮ ਕਣਕ ਦਾ ਆਟਾ
60 ਗ੍ਰਾਮ ਓਟਸ ਦਾ ਆਟਾ
ਦੋ ਚਮਚ ਖਮੀਰ
250 ਮਿਲੀ ਲਿਟਰ ਗਰਮ ਪਾਣੀ
ਪਾਓ ਭਾਜੀ
ਇੱਕ ਪਿਆਜ਼
ਪਨੀਰ
ਵਿਧੀ-
1. ਇੱਕ ਕਟੋਰੀ ‘ਚ 200 ਗ੍ਰਾਮ ਕਣਕ ਦਾ ਆਟਾ, 60 ਗ੍ਰਾਮ ਓਟਸ ਦਾ ਆਟਾ, ਦੋ ਚਮਚ ਖਮੀਰ, 250 ਮਿਲੀ ਲਿਟਰ ਗਰਮ ਪਾਣੀ ਪਾ ਕੇ ਨਰਮ ਮੁਲਾਇਮ ਆਟਾ ਗੁੰਨ ਲਓ।
2. ਇਸ ਆਟੇ ਨੂੰ ਇੱਕ ਘੰਟੇ ਤੱਕ ਢੱਕ ਕੇ ਰੱਖੋ।
3. ਇੱਕ ਘੰਟੇ ਬਾਅਦ ਆਟੇ ਦਾ ਇੱਕ ਗੋਲ ਆਕਾਰ ਦਾ ਪੇੜ ਬਣਾ ਕੇ ਉਸ ‘ਤੇ ਸੁੱਕਾ ਆਟਾ ਲਗਾ ਕੇ ਬੇਲਨ ਦੀ ਮਦਦ ਨਾਲ ਪੀਜ਼ੇ ਦਾ ਆਕਾਰ ਦਿਓ।
4. ਓਵਨ ਨੂੰ 480 ਡਿਗਰੀ ਫ਼ਾਰਨਹਾਈਟ / 250 ਡਿਗਰੀ ਸੈਲਸੀਅਸ ‘ਤੇ ਗਰਮ ਕਰੋ ਅਤੇ ਇਸ ‘ਚ ਪੀਜ਼ਾ ਬੇਸ ਨੂੰ 7 ਤੋ 10 ਮਿੰਟ ਤੱਕ ਬੇਕ ਕਰੋ।
5. ਹੁਣ ਇਸ ਪੀਜ਼ੇ ‘ਤੇ ਇੱਕ ਚਮਚ ਦੀ ਮਦਦ ਨਾਲ ਪਾਓ ਭਾਜੀ ਦਾ ਮਿਸ਼ਰਣ ਫ਼ੈਲਾਓ।
6. ਫ਼ਿਰ ਇਸ ਦੇ ਉੱਪਰ ਥੋੜ੍ਹਾ ਪਿਆਜ਼ ਅਤੇ ਪਨੀਰ ਕੱਦੂਕਸ ਕਰ ਕੇ ਪਾਓ।
7. ਓਵਨ ਨੂੰ ਫ਼ਿਰ ਤੋਂ 480 ਡਿਗਰੀ ਫ਼ਾਰਨਹਾਈਟ / 250 ਡਿਗਰੀ ਸੈਲਸੀਅਸ ਤੱਕ ਗਰਮ ਕਰੋ ਅਤੇ ਇਸ ‘ਚ 12 ਤੋਂ 15 ਮਿੰਟ ਤੱਕ ਪੀਜ਼ਾ ਬੇਕ ਕਰੋ।
8. ਪਾਓ ਭਾਜੀ ਪੀਜ਼ਾ ਤਿਆਰ ਹੈ। ਇਸ ਨੂੰ ਗਰਮ-ਗਰਮ ਸਰਵ ਕਰੋ।