ਤਾਜ਼ਾ ਖ਼ਬਰਾਂ
Home / 2017 / March

Monthly Archives: March 2017

ਖੇਤੀ ਕਰਜ਼ਾ ਮੁਆਫ਼ ਕਰਨ ਦੇ ਮੁੱਦੇ ‘ਤੇ ਬਾਦਲਾਂ ਨੂੰ ਮਨਭਾਉਂਦੀ ਗੱਲ ਸੁਣਨ ਅਤੇ ਭੁੱਲਣ ਦੀ ਬਿਮਾਰੀ : ਮੁੱਖ ਮੰਤਰੀ

ਚੰਡੀਗੜ- ਬਾਦਲ ਪਿਓ-ਪੁੱਤ ਵੱਲੋਂ ਖੇਤੀ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਤੋਂ ਪਿੱਛੇ ਹਟਣ ਦੇ ਲਾਏ ਗਏ ਦੋਸ਼ਾਂ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੋਵੇਂ ਬਾਦਲਾਂ ਨੂੰ ਮਨਭਾਉਂਦੀ ਗੱਲ ਸੁਣਨ ਅਤੇ ਭੁੱਲਣ ਦੀ ਬੀਮਾਰੀ ਹੈ। ਅੱਜ ਏਥੇ ਜਾਰੀ ਇੱਕ ਬਿਆਨ ਵਿੱਚ ਮੁੱਖ …

Read More »

ਸੰਸਦ ਮੈਂਬਰ ਗਾਇਕਵਾੜ ‘ਤੇ ਏਅਰਲਾਈਨਸ ਕੰਪਨੀਆਂ ਨੇ ਲਾਇਆ ਬੈਨ

ਮੁੰਬਈ  : ਏਅਰ ਇੰਡੀਆ ਦੇ ਸਟਾਫ ਮੈਂਬਰ ਨੂੰ ਚੱਪਲ ਮਾਰਨ ਵਾਲੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਖਿਲਾਫ ਏਅਰਲਾਈਨਸ ਕੰਪਨੀਆਂ ਨੇ ਸਖਤ ਰੁਖ ਅਖਤਿਆਰ ਕਰਦਿਆਂ ਉਨ੍ਹਾਂ ਦੇ ਹਵਾਈ ਸਫਰ ਉਤੇ ਬੈਨ ਲਾ ਦਿੱਤਾ ਹੈ| ਵਿਸਤਾਰਾ ਅਤੇ ਏਅਰ ਏਸ਼ੀਆ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ| ਦੂਸਰੇ ਪਾਸੇ ਏਅਰ ਇੰਡੀਆ …

Read More »

ਪੰਜਾਬ ਸਰਕਾਰ ਵਲੋਂ ਸ਼ਰਾਬ ਦੇ ਵਪਾਰ ‘ਚ ਪਾਰਦਰਸ਼ਤਾ ਲਿਆਉਣ ਲਈ ਐਲ-1 ਏ ਲਾਇਸੰਸ ਬੰਦ

ਚੰਡੀਗਡ਼ -ਪੰਜਾਬ ਸਰਕਾਰ ਵਲੋਂ ਸ਼ਰਾਬ ਦੇ ਵਪਾਰ ‘ਚ ਪਾਰਦਰਸ਼ਤਾ ਲਿਆਉਣ ਲਈ ਇਕ ਵੱਡਾ ਕਦਮ ਚੁੱਕਦੇ ਹੋਏ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਐਲ-1 ਏ ਲਾਇਸੰਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ ਆਬਕਾਰੀ ਨੀਤੀ ਵਿਚ ਕਈ ਸੁਧਾਰ …

Read More »

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਵਾਪਸ ਪਰਤ ਆਉਣਗੇ| ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਦਵਿੰਦਰ ਫਡਨਵੀਸ ਅਤੇ ਅਦਾਲਤ ਵੱਲੋਂ ਇਨ੍ਹਾਂ ਡਾਕਟਰਾਂ ਨੂੰ ਤੁਰੰਤ ਕੰਮ ਉਤੇ ਪਰਤ ਆਉਣ ਦੀ ਹਿਦਾਇਤ ਕੀਤੀ ਸੀ| ਦੱਸਣਯੋਗ ਹੈ ਕਿ …

Read More »

ਕੈਪਟਨ ਅਮਰਿੰਦਰ ਤੇ ਹੋਰਨਾਂ ਨੇ ਸਹੁੰ ਚੁੱਕ ਕੇ 15ਵੀਂ ਵਿਧਾਨ ਸਭਾ ਦੇ ਪਹਿਲੇ ਸਮਾਗਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ : 15ਵੀਂ ਪੰਜਾਬ ਵਿਧਾਨ ਸਭਾ ਦਾ ਪਲੇਠਾ ਸੈਸ਼ਨ ਅੱਜ ਦੁਪਹਿਰ 2 ਵਜੇ ਸ਼ੁਰੂ ਹੋਇਆ| ਇਸ ਮੌਕੇ ਪ੍ਰੋਟਮ ਸਪੀਕਰ ਰਾਣਾ ਕੇ.ਪੀ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਨੂੰ ਵਿਧਾਇਕ ਬਣਨ ਵਜੋਂ ਸਹੁੰ ਚੁਕਾਈ| ਅੱਜ ਸਪੀਕਰ ਤੇ ਦਰਸ਼ਕ ਗੈਲਰੀਆਂ ਖਚਾਖਚ ਭਰੀਆਂ ਹੋਈਆਂ ਸਨ| ਅਧਿਕਾਰੀਆਂ ਦੀ ਗੈਲਰੀ ‘ਚ …

Read More »

ਅਮਰੀਕਾ ‘ਚ ਭਾਰਤੀ ਮਹਿਲਾ ਤੇ ਬੱਚੇ ਦਾ ਕਤਲ

ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀਆਂ ਦੇ ਕਤਲ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ| ਤਾਜ਼ਾ ਘਟਨਾ ਨਿਊਜਰਸੀ ਵਿਖੇ ਸਾਹਮਣੇ ਆਈ ਹੈ, ਜਿਥੇ ਇਕ ਭਾਰਤੀ ਇੰਜੀਨੀਅਰ ਮਹਿਲਾ ਅਤੇ ਉਸ ਦੇ ਬੇਟੇ ਦੀ ਹੱਤਿਆ ਕਰ ਦਿੱਤੀ ਗਈ| ਮੀਡੀਆ ਰਿਪੋਰਟਾਂ ਅਨੁਸਾਰ ਇਹ ਦੋਵੇਂ ਆਂਧਰਾ ਪ੍ਰਦੇਸ਼ ਨਾਲ ਸਬੰਧਿਤ ਸਨ| ਮ੍ਰਿਤਕ ਔਰਤ ਦਾ ਨਾਮ …

Read More »

ਦਿੱਲੀ ਗੁਰਦੁਆਰਾ ਕਮੇਟੀ ਮਨਾਏਗੀ ‘ਦਿੱਲੀ ਫਤਿਹ ਦਿਵਸ’

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਵੱਲੋਂ ਇਥੇ ਲਾਲ ਕਿਲੇ ਵਿਖੇ 25 ਅਤੇ 26 ਮਾਰਚ ਨੂੰ ਦੋ ਰੋਜ਼ਾ ‘ਦਿਲੀ ਫਤਿਹ ਦਿਵਸ’ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਚੌਥੇ ਮੁਖੀ ਬੁਢਾ ਦਲ, ਜਥੇਦਾਰ ਜੱਸਾ …

Read More »

ਸ਼ਹੀਦੀ ਦਿਹਾੜੇ ‘ਤੇ ਸਮੁੱਚੇ ਪੰਜਾਬੀ ਨਸ਼ਾ ਮੁਕਤ ਸਮਾਜ ਸਿਰਜਣ ਦਾ ਸੰਕਲਪ ਲੈਣ : ਰਾਣਾ ਗੁਰਜੀਤ ਸਿੰਘ

ਖਟਕੜ ਕਲਾਂ  – ਸਿੰਜਾਈ ਤੇ ਬਿਜਲੀ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ ਸਮੁੱਚੇ ਪੰਜਾਬੀਆਂ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਅੱਜ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ …

Read More »

ਸੰਸਦ ‘ਚ ਕੱਲ੍ਹ ਪੇਸ਼ ਹੋ ਸਕਦਾ ਹੈ ਜੀ.ਐਸ.ਟੀ ਬਿੱਲ

ਨਵੀਂ ਦਿੱਲੀ : ਸੰਸਦ ਵਿਚ ਕੱਲ੍ਹ ਨੂੰ ਜੀ.ਐਸ.ਟੀ ਬਿੱਲ ਪੇਸ਼ ਹੋ ਸਕਦਾ ਹੈ| ਇਸ ਸਬੰਧੀ ਵਿੱਤ ਮੰਤਰਾਲੇ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਮਹੱਤਵਪੂਰਨ ਬਿੱਲ ਕੱਲ੍ਹ ਨੂੰ ਸੰਸਦ ਵਿਚ ਲਿਆਇਆ ਜਾ ਸਕਦਾ ਹੈ|

Read More »

ਰਾਜੌਰੀ ਗਾਰਡਨ ਹਲਕੇ ਦੇ ਲੋਕ ਸਰਵ ਪੱਖੀ ਵਿਕਾਸ ਵਾਸਤੇ ਭਾਜਪਾ ਨੂੰ ਵੋਟ ਪਾਉਣਗੇ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਹਲਕੇ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹੱਕ ਵਿਚ ਲਹਿਰ ਚਲ ਰਹੀ ਹੈ ਅਤੇ ਹਲਕੇ ਦੇ ਲੋਕ ਹਲਕੇ ਦੇ ਸਰਵ ਪੱਖੀ ਵਿਕਾਸ ਵਾਸਤੇ ਭਾਜਪਾ ਨੂੰ ਵੋਟਾਂ ਪਾਉਣਗੇ। ਇਥੇ ਵੱਖ …

Read More »