ਤਾਜ਼ਾ ਖ਼ਬਰਾਂ
Home / 2017 / February / 10

Daily Archives: February 10, 2017

ਪ੍ਰਧਾਨ ਮੰਤਰੀ ਵਲੋਂ ਉਤਰ ਪ੍ਰਦੇਸ਼ ਤੇ ਉਤਰਾਖੰਡ ‘ਚ ਚੋਣ ਰੈਲੀਆਂ

ਬਿਜਨੌਰ/ਹਰਿਦੁਆਰ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਬਿਜਨੌਰ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰਾ ਸੂਬਾ ਮੇਰੇ ਨਾਲ ਖੜ੍ਹਿਆ ਹੈ| ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਇਸ ਸਮੇਂ ਸੂਬੇ ਵਿਚ ਭਾਜਪਾ ਦੀ …

Read More »

‘ਆਪ’ ਵੱਲੋਂ ਬਗੈਰ ਸੋਚੇ ਸਮਝੇ ਪ੍ਰਤੀਕ੍ਰਿਆਵਾਂ ਦਰਸਾਉਂਦੀਆਂ ਨੇ ਹਾਰ ਦਾ ਡਰ : ਕੈਪਟਨ ਅਮਰਿੰਦਰ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਡਰ ਵਜੋਂ ਦਿੱਤੀਆਂ ਜਾ ਰਹੀਆਂ ਪ੍ਰਤੀਕ੍ਰਿਆਵਾਂ ਨੂੰ ਪਾਸੇ ਕਰਦਿਆਂ, ਇਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦੀ ਪਾਰਟੀ ਅੰਦਰ ਇਨ੍ਹਾਂ ਦੀ ਤੈਅ ਹਾਰ ਦੇ ਡਰ ਦਾ ਲੱਛਣ ਕਰਾਰ ਦਿੱਤਾ ਹੈ। ਕੈਪਟਨ ਅਮਰਿੰਦਰ ਨੇ …

Read More »

ਹੈਦਰਾਬਾਦ ਟੈਸਟ : ਭਾਰਤ ਨੇ 687 ਦੌੜਾਂ ‘ਤੇ ਪਾਰੀ ਐਲਾਨੀ

ਹੈਦਰਾਬਾਦ : ਬੰਗਲਾਦੇਸ਼ ਖਿਲਾਫ ਭਾਰਤ ਨੇ ਅੱਜ ਆਪਣੀ ਪਹਿਲੀ ਪਾਰੀ 687 ਦੌੜਾਂ ‘ਤੇ ਐਲਾਨ ਦਿੱਤੀ| ਭਾਰਤ ਨੇ 6 ਵਿਕਟਾਂ ਤੇ 687 ਦੌੜਾਂ ਬਣਾਈਆਂ| ਵਿਰਾਟ ਕੋਹਲੀ ਨੇ ਅੱਜ ਜਿਥੇ ਦੋਹਰਾ ਸੈਂਕੜਾ ਜੜਿਆ, ਉਥੇ ਰਿਦੀਮਾਨ ਸਾਹਾ ਨੇ 106 ਅਤੇ ਜਡੇਜਾ ਨੇ 60 ਦੌੜਾਂ ਦੀ ਅਜੇਤੂ ਪਾਰੀ ਖੇਡੀ| ਜਦੋਂ ਕਿ ਆਰ. ਅਸ਼ਵਿਨ ਤੇ …

Read More »

‘ਵਨ ਚਾਈਨਾ’ ਨੀਤੀ ਦਾ ਸਨਮਾਨ ਕਰਦਾ ਹਾਂ : ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ| ਇਸ ਦੌਰਾਨ ਟਰੰਪ ਨੇ ਕਿਹਾ ਕਿ ਉਹ ‘ਵਨ ਚਾਈਨਾ’ ਨੀਤੀ ਦਾ ਸਨਮਾਨ ਕਰਦੇ ਹਨ| ਮੀਡੀਆ ਰਿਪੋਰਟਾਂ ਅਨੁਸਾਰ ਦੋਨਾਂ ਨੇਤਾਵਾਂ ਵਿਚਾਲੇ ਕਈ ਹੋਰ ਮਸਲਿਆਂ ਤੇ ਵੀ ਗੱਲਬਾਤ ਹੋਈ|

Read More »

ਬਿਹਾਰ ਦੇ ਮੁਜੱਫਰਪੁਰ ‘ਚ ਭਿਆਨਕ ਸੜਕ ਹਾਦਸਾ, 7 ਮੌਤਾਂ

ਪਟਨਾ : ਬਿਹਾਰ ਦੇ ਮੁਜੱਫਰਪੁਰ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 5 ਹੋਰ ਜ਼ਖਮੀ ਹੋ ਗਏ| ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|

Read More »