ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਰਸੋਈ ਘਰ / ਲੈਮਨ ਚਿਕਨ

ਲੈਮਨ ਚਿਕਨ

ਅੱਜ ਦੀ ਰੈਸਿਪੀ ਉਨ੍ਹਾਂ ਲੋਕਾਂ ਲਈ ਹੈ। ਜਿਨ੍ਹਾਂ ਨੂੰ ਚਿਕਨ ਖਾਣਾ ਪਸੰਦ ਹੈ। ਅੱਜ ਅਸੀਂ ਤੁਹਾਨੂੰ ਲੈਮਨ ਚਿਕਨ ਬਣਾਉਂਣਾ ਸਿਖਾਵਾਂਗੇ। ਇਹ ਖਾਣ ‘ਚ ਤਾਂ ਸੁਆਦ ਲੱਗਦਾ ਹੀ ਹੈ ਨਾਲ ਹੀ ਇਸ ਨੂੰ ਬਣਾਉਂਣਾ ਵੀ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ।
ਸਮੱਗਰੀ
2 ਟੁਕੜੇ ਬੋਨਲੈਸ ਚਿਕਨ
2 ਚਮਚ ਅਦਰਕ ਦਾ ਪੇਸਟ
2 ਚਮਚ ਲਸਣ ਦਾ ਪੇਸਟ
1 ਚਮਚ ਹਲਦੀ ਪਾਊਡਰ
2 ਚਮਚ ਜ਼ੀਰਾ ਪਾਊਡਰ
1 ਚਮਚ ਗਰਮ ਮਸਾਲਾ
1 ਚਮਚ ਲਾਲ ਮਿਰਚ ਮਸਾਲਾ
2 ਚਮਚ ਨਿਬੂ ਦਾ ਰਸ
1 ਕੱਪ ਦਹੀਂ
ਨਮਕ ਸੁਆਦ ਅਨੁਸਾਰ
ਤੇਲ ਜ਼ਰੂਰਤ ਅਨੁਸਾਰ
ਵਿਧੀ
1. ਸਭ ਤੋਂ ਪਹਿਲਾ ਚਿਕਨ ਦੇ ਟੁੱਕੜਿਆ ਨੂੰ ਹਲਦੀ ‘ਤੇ ਨਮਕ ਨਾਲ ਮਿਲਾ ਕੇ ਮੈਰੀਨੇਟ ਕਰ ਲਵੋ।
2. ਹੁਣ ਇੱਕ ਪੈਨ ‘ਚ ਤੇਲ ਗਰਮ ਕਰਕੇ ਚਿਕਨ ਦੇ ਟੁੱਕੜਿਆ ਨੂੰ ਗੋਲਡਨ ਬਰਾਊਨ ਹੋਣ ਤੱਕ ਘੱਟ ਗੈਸ ‘ਤੇ ਪਕਾਓ।
3. ਇਸ ਤੋਂ ਬਾਅਦ ਇਸ ‘ਚ ਅਦਰਕ ‘ਤੇ ਲਸਣ ਦਾ ਪੇਸਟ ਮਿਲਾਓ।
4. ਜਦੋਂ ਚਿਕਨ ਥੋੜਾ ਪੱਕ ਜਾਵੇ ਤਾਂ ਇਸ ‘ਚ ਸੁੱਕੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।
5. ਮਸਾਲੇ ਪਾਉਣ ਤੋਂ ਬਾਅਦ ਜਦੋਂ ਇਸ ‘ਚ ਤੇਲ ਨਿਕਲਣ ਲੱਗੇ ਤਾਂ ਇਸ ‘ਚ ਨਿਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
6. ਇਸ ਤੋਂ ਬਾਅਦ ਇੱਕ ਬਰਤਨ ‘ਚ ਦਹੀਂ ਫ਼ੈਟ ਲਵੋ ‘ਤੇ ਫ਼ਿਰ ਦਹੀਂ ਨੂੰ ਪੈਨ ‘ਚ ਪਾ ਕੇ ਚਿਕਨ ਦੇ ਨਾਲ ਚੰਗੀ ਤਰ੍ਹਾਂ ਮਿਲਾ ਦਿਓ ‘ਤੇ ਉਸ ਨੂੰ ਕੁੱਝ ਸਮੇਂ ਲਈ ਪਕਾ ਲਵੋ।
7. ਜਦੋਂ ਚਿਕਨ ਨਰਮ ਹੋ ਜਾਵੇ ਤਾਂ ਉਸ ਨੂੰ ਇੱਕ ਪਲੇਟ ‘ਚ ਕੱਢ ਲਓ।
8. ਤੁਹਾਡਾ ਲੈਮਨ ਚਿਕਨ ਤਿਆਰ ਹੈ।

ਏ ਵੀ ਦੇਖੋ

ਬਰੌਕਲੀ ਪਕੌੜਾ

ਸ਼ਾਮ ਦੀ ਚਾਹ ਨਾਲ ਜੇਕਰ ਪਕੌੜੇ ਖਾਣ ਨੂੰ ਮਿਲ ਜਾਣ ਤਾਂ ਚਾਹ ਦਾ ਸੁਆਦ ਹੋਰ …

Leave a Reply

Your email address will not be published.