ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਮੇਰਠ ‘ਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਦੱਸਿਆਂ ‘ਸਕੈਮ’ ਦਾ ਮਤਲਬ

ਮੇਰਠ ‘ਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਦੱਸਿਆਂ ‘ਸਕੈਮ’ ਦਾ ਮਤਲਬ

ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ‘ਚ ਆਯੋਜਿਤ ਭਾਜਪਾ ਦੀ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ‘ਤੇ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਲੜਾਈ ਭ੍ਰਿਸ਼ਟਾਚਾਰੀਆਂ, ਕਾਲਾਬਾਜ਼ਾਰੀਆਂ, ਅਪਰਾਧੀਆਂ ਨੂੰ ਪਨਾਹ ਦੇਣ ਵਾਲਿਆਂ ਦੇ ਵਿਰੁੱਧ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਸੁਨਹਿਰਾ ਮੌਕਾ ਮਿਲਿਆ ਅਤੇ ਮੈਂ ਮੇਰਠ ਦੀ ਧਰਤੀ ‘ਤੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਲੜਣ ਜਾ ਰਿਹਾ ਹਾਂ। ਇਸ ਧਰਤੀ ਤੋਂ 1857 ‘ਚ ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਹੋਈ ਸੀ।
ਸਕੈਮ (ਘਪਲੇ) ਦਾ ਦੱਸਿਆ ਮਤਲਬ
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਕੈਮ ਦੇ ਵਿਰੁੱਧ ਭਾਜਪਾ ਦੀ ਲੜਾਈ ਹੈ। ਪ੍ਰਧਾਨ ਮੰਤਰੀ ਨੇ ਸਕੈਮ ਦਾ ਮਤਲਬ ਦੱਸਦੇ ਹੋਏ ਕਿਹਾ, ”ਐੱਸ— ਸਮਾਜਵਾਦੀ ਪਾਰਟੀ, ਸੀ— ਕਾਂਗਰਸ, ਏ— ਅਖਿਲੇਸ਼, ਐੱਮ— ਮਾਇਆਵਤੀ।” ਕਿਹਾ ਕਿ ਜਦ ਤੱਕ ਯੂ.ਪੀ ਤੋਂ ਸਕੈਮ ਨੂੰ ਬਾਹਰ ਨਹੀਂ ਭੇਜਾਂਗੇ, ਰਾਜ ਦਾ ਵਿਕਾਸ ਨਹੀਂ ਹੋ ਸਕਦਾ।
ਮੋਦੀ ਦੇ ਬੋਲ—
ਮੈਨੂੰ ਯੂ.ਪੀ. ਲਈ ਬਹੁਤ ਕੁਝ ਕਰਨਾ ਹੈ।
ਯੂ.ਪੀ. ਤੋਂ ਗੁੰਡਾਰਾਜ ਖਤਮ ਕਰਨ ਦੀ ਲੜਾਈ।
ਮੈਨੂੰ ਅਜੇ ਯੂ.ਪੀ ਦਾ ਕਰਜ਼ ਚੁਕਾਉਣਾ ਹੈ।
ਕੇਂਦਰਾ ਯੋਜਨਾਵਾਂ ਦਾ ਯੂ.ਪੀ ਨੂੰ ਨਹੀਂ ਮਿਲ ਰਿਹਾ ਲਾਭ।
ਇਸ ਸਮੇਂ ਗਰੀਬ ਤੋਂ ਮੁਕਤੀ ਦੀ ਲੜਾਈ।
ਢਾਈ ਸਾਲ ਤੋਂ ਮੋਦੀ ‘ਤੇ ਕੋਈ ਕਲੰਕ ਨਹੀਂ।

ਏ ਵੀ ਦੇਖੋ

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ …

Leave a Reply

Your email address will not be published.