ਤਾਜ਼ਾ ਖ਼ਬਰਾਂ
Home / 2017 / January / 04

Daily Archives: January 4, 2017

ਪੰਜਾਬ ਸਮੇਤ ਪੰਜ ਰਾਜਾਂ ਵਿਚ ਚੋਣ ਜ਼ਾਬਤਾ ਲਾਗੂ

ਚੰਡੀਗੜ੍ਹ  : ਪੰਜਾਬ ਸਮੇਤ ਪੰਜ ਸੂਬਿਆਂ ਵਿਚ ਅੱਜ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ| ਚੋਣ ਕਮਿਸ਼ਨ ਵਲੋਂ ਪੰਜਾਬ, ਗੋਆ, ਮਣੀਪੁਰ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਚੋਣਾਂ ਦਾ ਐਲਾਨ ਕੀਤਾ ਗਿਆ| ਇਸ ਦੇ ਨਾਲ ਹੀ ਇਹਨਾਂ ਸੂਬਿਆਂ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ|

Read More »

ਗੋਆ ‘ਚ 4 ਫਰਵਰੀ, ਉਤਰਾਖੰਡ ‘ਚ 15 ਫਰਵਰੀ ਅਤੇ ਮਣੀਪੁਰ ‘ਚ 4 ਤੇ 8 ਮਾਰਚ ਨੂੰ ਹੋਵੇਗਾ ਮਤਦਾਨ

ਨਵੀਂ ਦਿੱਲੀ : ਚੋਣ ਕਮਿਸ਼ਨ ਵਲੋਂ ਅੱਜ ਪੰਜ ਸੂਬਿਆਂ ਪੰਜਾਬ, ਗੋਆ, ਉਤਰਾਖੰਡ, ਉਤਰਪ੍ਰਦੇਸ਼ ਅਤੇ ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ| ਪੰਜਾਬ ਵਿਚ ਚੋਣਾਂ ਜਿਥੇ 4 ਫਰਵਰੀ ਨੂੰ ਇਕੋ ਪੜਾਅ ਅਧੀਨ ਪੈਣਗੀਆਂ, ਉਥੇ ਯੂ.ਪੀ ਵਿਚ ਚੋਣਾਂ 11 ਫਰਵਰੀ ਤੋਂ 7 ਪੜਾਵਾਂ ਅਧੀਨ ਹੋਣਗੀਆਂ| ਇਸ ਤੋਂ ਇਲਾਵਾ …

Read More »

11 ਮਾਰਚ ਨੂੰ 11 ਵਜੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ : ਭਗਵੰਤ ਮਾਨ

ਚੰਡੀਗੜ੍ਹ  : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਅਤੇ 4 ਫਰਵਰੀ ਨੂੰ ਚੋਣਾਂ ਹੋਣਗੀਆਂ| ਉਹਨਾਂ ਟਵੀਟ ਕਰਦਿਆਂ ਕਿਹਾ ਹੈ ਕਿ 11 ਮਾਰਚ ਨੂੰ 11 ਵਜੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ|

Read More »

ਉਤਰ ਪ੍ਰਦੇਸ਼ ‘ਚ 7 ਪੜਾਵਾਂ ਅਧੀਨ 11 ਫਰਵਰੀ ਤੋਂ ਪੈਣਗੀਆਂ ਵੋਟਾਂ

ਨਵੀਂ ਦਿੱਲੀ  : ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ 403 ਸੀਟਾਂ ਉਤੇ 7 ਪੜਾਵਾਂ ਅਧੀਨ ਵੋਟਿੰਗ ਹੋਵੇਗੀ| ਪਹਿਲੇ ਪੜਾਅ ਅਧੀਨ 11 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦੋਂ ਕਿ ਦੂਸਰੇ ਪੜਾਅ ਅਧੀਨ 15 ਫਰਵਰੀ, ਤੀਸਰੇ ਪੜਾਅ ਅਧੀਨ 19, ਚੌਥੇ ਪੜਾਅ ਅਧੀਨ 23 ਫਰਵਰੀ, ਪੰਜਵੇਂ ਪੜਾਅ ਅਧੀਨ 27 ਫਰਵਰੀ, ਛੇਵੇਂ ਪੜਾਅ ਅਧੀਨ 4 ਮਾਰਚ …

Read More »

ਨਵਜੋਤ ਸਿੱਧੂ ਹੋਣਗੇ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ : ਡਾ. ਸਿੱਧੂ

ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਹੋਣਗੇ| ਇਹ ਗੱਲ ਅੱਜ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਛੇਤੀ ਹੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਜਾ …

Read More »

ਤਿੰਨ ਚੌਥਾਈ ਬਹੁਮਤ ਨਾਲ ਬਣਾਵਾਂਗੇ ਸਰਕਾਰ : ਬਾਦਲ

ਸ੍ਰੀ ਪਟਨਾ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅੱਜ ਤਖਤ ਸ੍ਰੀ ਪਟਨਾ ਸਾਹਿਬ ਪਹੁੰਚੇ, ਜਿਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਪੰਜਾਬ ਵਿਚ ਮੁੜ ਤੋਂ ਬਹੁਮਤ ਨਾਲ ਸਰਕਾਰ ਬਣਾਉਣਗੇ| ਉਹਨਾਂ ਕਿਹਾ ਕਿ ਅਸੀਂ ਪੰਜਾਬ ਵਿਚ ਤਿੰਨ ਚੌਥਾਈ ਬਹੁਮਤ ਨਾਲ ਸਰਕਾਰ ਬਣਾਵਾਂਗੇ|

Read More »

ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਵਲੋਂ ਦੋ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਨੇ ਅੱਜ ਆਪਣੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ| ਜਰਨੈਲ ਸਿੰਘ ਨੰਗਲ ਨੂੰ ਫਗਵਾੜਾ ਅਤੇ ਵਿਪਨ ਸੂਦ ਕਾਕਾ ਨੂੰ ਲੁਧਿਆਣਾ ਕੇਂਦਰੀ ਤੋਂ ਉਮੀਦਵਾਰ ਐਲਾਨਿਆ ਹੈ| ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅਤੇ ਲੋਕ ਇਨਸਾਫ ਪਾਰਟੀ ਦੇ …

Read More »