ਤਾਜ਼ਾ ਖ਼ਬਰਾਂ
Home / ਤੁਹਾਡੀ ਸਿਹਤ / ਖ਼ੂਨ ਦੀ ਕਮੀ ਦੇ ਕਾਰਨ ਅਤੇ ਉਸ ਨੂੰ ਪੂਰਾ ਕਰਨ ਵਾਲੇ ਆਹਾਰ

ਖ਼ੂਨ ਦੀ ਕਮੀ ਦੇ ਕਾਰਨ ਅਤੇ ਉਸ ਨੂੰ ਪੂਰਾ ਕਰਨ ਵਾਲੇ ਆਹਾਰ

thudi-sahat-300x150ਖ਼ੂਨ ਦੀ ਕਮੀ ਔਰਤਾਂ ਅਤੇ ਮਰਦਾਂ ਨੂੰ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ ਤੇ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲਿਆ ਸਕਦੀ ਹੈ। ਗਰਭ ਅਵਸਥਾ ਦੇ ਦੌਰਾਨ ਔਰਤਾਂ ਦੇ ਸ਼ਰੀਰ ‘ਚ ਬਹੁਤ ਸਾਰੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਦੌਰਾਨ ਔਰਤਾਂ ਦੇ ਸ਼ਰੀਰ ‘ਚ ਖ਼ੂਨ ਦੀ ਕਮੀ ਦੀ ਸਮੱਸਿਆ ਆਮ ਸੁਣਨ ਨੂੰ ਮਿਲਦੀ ਹੈ ਜਿਸ ਨੂੰ ਅਨੀਮੀਆ ਕਹਿੰਦੇ ਹਨ। ਹੀਮੋਗਲੋਬਿਨ ਦਾ ਪੱਧਰ ਘੱਟ ਹੋ ਜਾਂਦਾ ਹੈ ਜਿਸ ਨਾਲ ਔਰਤ ਦੇ ਸ਼ਰੀਰ ‘ਚ ਕਮਜ਼ੋਰੀ ਆ ਜਾਂਦੀ ਹੈ। ਮਰਦਾਂ ਵਿੱਚ ਖ਼ੂਨ ਦੇ ਵਹਾਅ ਦੀ ਕਮੀ ਮਰਦਾਨਾ ਕਮਜ਼ੋਰੀ ਪੈਦਾ ਕਰ ਸਕਦੀ ਹੈ। ਖ਼ੂਨ ਦੀ ਕਮੀ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਪੌਸ਼ਟਿਕ ਭੋਜਨ ਨਾ ਖਾਣਾ ਵੀ ਇਸ ਦਾ ਮੁੱਖ ਕਾਰਨ ਹੋ ਸਕਦਾ ਹੈ। ਖ਼ੂਨ ਦੀ ਕਮੀ ਹੋਣ ਕਾਰਨ ਗਰਭ ‘ਚ ਪਲ ਰਹੇ ਬੱਚੇ ਦੀ ਸਿਹਤ ਵੀ ਵਿਗੜ ਸਕਦੀ ਹੈ।
ਖੂਨ ਦੀ ਕਮੀ ਦੇ ਕਾਰਨ: ਸ਼ਰੀਰ ‘ਚ ਫ਼ੋਲਿਕ ਐਸਿਡ ਦੀ ਕਮੀ ਨਾਲ ਖ਼ੂਨ ਦੀ ਕਮੀ ਹੋ ਸਕਦੀ ਹੈ। ਵਿਟਾਮਿਨ ਬੀ ਦੀ ਕਮੀ ਜਾਂ ਆਇਰਨ ਦੀ ਕਮੀ।
ਲੱਛਣ: ਕਮਜ਼ੋਰੀ ਅਤੇ ਥਕਾਨ, ਰੰਗ ਪੀਲਾ ਪੈ ਜਾਣਾ, ਸਾਹ ਲੈਣ ‘ਚ ਪਰੇਸ਼ਾਨੀ, ਨਹੂੰਆਂ, ਅੱਖਾਂ ਅਤੇ ਬੁੱਲਾਂ ਦਾ ਰੰਗ ਪੀਲਾ ਹੋ ਜਾਣਾ, ਵਾਲਾਂ ਦਾ ਝੜਨਾ, ਜੀਭ ‘ਤੇ ਦਰਦ ਹੋਣਾ, ਮੂੰਹ ‘ਚ ਅਜੀਬ ਸਵਾਦ ਆਉਣਾ, ਉਲਟੀ ਅਤੇ ਚੱਕਰ ਆਉਣਾ, ਆਦਿ।
ਖ਼ੂਨ ਦੀ ਕਮੀ ਕਿਸ ਤਰ੍ਹਾਂ ਪੂਰੀ ਕਰੀਏ: ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਅੰਗ੍ਰੇਜ਼ੀ ਦਵਾਈਆਂ ਦੇ ਡਾਕਟਰ ਬਹੁਤ ਸਾਰੀਆ ਦਵਾਈਆਂ ਦਿੰਦੇ ਹਨ, ਪਰ ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਖ਼ੂਨ ਦੀ ਕਮੀ ਨੂੰ ਤੁਸੀਂ ਦੇਸੀ ਆਯੁਰਵੈਦਿਕ ਉਪਚਾਰ ਅਤੇ ਕੁਝ ਅਲੱਗ ਭੋਜਨ ਨੂੰ ਡਾਇਟ ‘ਚ ਸ਼ਮਿਲ ਕਰ ਕੇ ਵੀ ਪੂਰਾ ਕਰ ਸਕਦੇ ਹੋ।
ਗਾਜਰ-ਚਕੁੰਦਰ ਦਾ ਜੂਸ ਅਤੇ ਸਲਾਦ ਖ਼ੂਨ ਦੀ ਕਮੀ ਨੂੰ ਪੂਰਾ ਕਰਦੇ ਹਨ। ਰੋਜ਼ਾਨਾ ਗਾਜਰ ਅਤੇ ਅੱਧਾ ਗਲਾਸ ਚਕੁੰਦਰ ਦਾ ਰਸ ਮਿਲਾ ਕੇ ਪੀਓ। ਇਸ ਦਾ ਸੇਵਨ ਕਰਨ ਨਾਲ ਸ਼ਰੀਰ ‘ਚ ਖ਼ੂਨ ਦੀ ਕਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਖ਼ੂਨ ਦੀ ਕਮੀ ਨੂੰ ਪੂਰਾ ਕਰਨ ਲਈ ਗਾਜਰ ਦੇ ਮੁਰੱਬੇ ਦੀ ਵੀ ਵਰਤੋਂ ਕੀਤੀ ਦਾ ਸਕਦੀ ਹੈ।
ਖ਼ੂਨ ਦੀ ਕਮੀ ਹੋਣ ‘ਤੇ ਟਮਾਟਰ ਦੀ ਵਰਤੋਂ ਜ਼ਿਆਦਾ ਕਰੋ। ਤੁਸੀਂ ਟਮਾਟਰ ਦਾ ਜੂਸ ਵੀ ਪੀ ਸਕਦੇ ਹੋ। ਇਹ ਜੂਸ ਹੋਲੀ-ਹੋਲੀ ਖ਼ੂਨ ਦੀ ਕਮੀ ਨੂੰ ਪੂਰਾ ਕਰਦਾ ਹੈ।
ਖਜੂਰ ਮਰਦਾਂ ਅਤੇ ਔਰਤਾਂ, ਖ਼ਾਸਕਰ ਗਰਭਵਤੀ, ਲਈ ਵੀ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਮਰਦਾਨਾ ਤਾਕਤ ਹਾਸਿਲ ਕਰਨ ਲਈ ਜਾਂ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਲਈ 10 ਤੋਂ 12 ਖਜੂਰਾਂ ਦੇ ਨਾਲ ਹਰ ਰੋਜ਼ ਇੱਕ ਗਲਾਸ ਗਰਮ ਦੁੱਧ ਪੀਓ। ਇਸ ਨਾਲ ਤਾਕਤ ਮਿਲਦੀ ਹੈ ਅਤੇ ਖ਼ੂਨ ਵੀ ਬਣਦਾ ਹੈ, ਪਰ ਧਿਆਨ ਰੱਖੋ ਕਿ ਜੇਕਰ ਤੁਸੀਂ ਡਾਇਬੈਟਿਕ ਹੋ ਤਾਂ ਫ਼ਿਰ ਖਜੂਰ ਤੁਹਾਡੇ ਲਈ ਮਾਫ਼ਿਕ ਨਹੀਂ।
ਗਰਭ ਦੌਰਾਨ ਗੁੜ ਦੀ ਵਰਤੋਂ ਕਰਨ ਨਾਲ ਵੀ ਖ਼ੂਨ ਦੀ ਕਮੀ ਪੂਰੀ ਹੁੰਦੀ ਹੈ। ਰੋਜ਼ਾਨਾ ਆਮਲੇ ਦੇ ਮੁਰੱਬੇ ਦੀ ਵਰਤੋਂ ਕਰਨੀ ਚਾਹੀਦੀ ਹੈ, ਉਸ ਦੇ ਨਾਲ ਇੱਕ ਗਲਾਸ ਦੁੱਧ ਵੀ ਪੀਣਾ ਚਾਹੀਦਾ ਹੈ। ਬਾਥੂ ਦੇ ਸਾਗ ਨੂੰ ਖਾਣ ਨਾਲ ਸਰੀਰ ‘ਚ ਹੀਮੋਗਲੋਬਿਨ ਦਾ ਪੱਧਰ ਵੱਧਦਾ ਹੈ ਜਿਸ ਨਾਲ ਸ਼ਰੀਰ ‘ਚ ਨਵਾਂ ਖ਼ੂਨ ਬਣਨ ਲੱਗ ਜਾਂਦਾ ਹੈ।
ਆਇਰਨ ਯੁਕਤ ਭੋਜਨ ਪਦਾਰਥ: ਗਰਭ ਅਵਸਥਾ ਦੇ ਦੌਰਾਨ ਪੌਸ਼ਟਿਕ ਆਹਾਰ ਖਾਓ ਜਿਸ ‘ਚ ਪ੍ਰੋਟੀਨ, ਆਇਰਨ ਅਤੇ ਵਾਇਟਾਮਿਨ ਭਰਪੂਰ ਮਾਤਰਾ ‘ਚ ਹੋਣ। ਸੰਤੁਲਿਤ ਅਹਾਰ ਲਓ ਜਿਸ ਤਰ੍ਹਾਂ ਕਿ ਲਾਲ ਮਾਸ, ਪੋਲਟਰੀ ਉਤਪਾਦਨ ਅਤੇ ਆਇਰਨ ਯੁਕਤ ਭੋਜਨ ਪਦਾਰਥ ਜਿਸ ਤਰ੍ਹਾਂ ਕਿ ਬੀਨਜ਼, ਮਸੂਰ, ਕੈਲਸ਼ੀਅਮ, ਅਖਰੋਟ, ਮੂੰਗਫ਼ਲੀ ਅਤੇ ਬੀਜ, ਗੁੜ, ਦਲੀਆ ਅਤੇ ਆਇਰਨ ਭਰਪੂਰ ਅਨਾਰ ਆਦਿ। ਉਪਰੋਕਤ ਆਹਾਰ ਦੇ ਸੇਵਨ ਨਾਲ ਮਾਸਾਹਾਰੀ ਔਰਤਾਂ ਭੋਜਨ ਪਦਾਰਥਾਂ ‘ਚ ਮਿਲਣ ਵਾਲੇ ਆਇਰਨ ਨੂੰ ਆਸਾਨੀ ਨਾਲ ਪ੍ਰਾਪਤ ਕਰ ਲੈਂਦੀਆਂ ਹਨ।
ਮਾਹਾਵਾਰੀ ‘ਚ ਗੜਬੜੀ ਦੇ ਵੱਡੇ ਕਾਰਨ
ਔਰਤਾਂ ਨੂੰ ਹਰ ਮਹਿਨੇ ਮਾਹਾਵਾਰੀ ਦੇ ਦੌਰ ਚੋਂ ਨਿਕਲਣਾ ਪੈਂਦਾ ਹੈ ਪਰ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ‘ਚ ਔਰਤਾਂ ਆਪਣੀ ਖ਼ੁਰਾਕ ਵੱਲ ਧਿਆਨ ਨਹੀਂ ਦੇ ਪਉਦੀਆਂ ਜਿਸ ਕਾਰਨ ਮਾਸਿਕ ਚੱਕਰ ਦਾ ਅਨਿਯਮਿਤ ਹੋਣਾ ਆਮ ਗੱਲ ਹੈ। ਮਾਹਾਵਾਰੀ ਦੇ ਸਮੇਂ ‘ਤੇ ਨਾ ਹੋਣਾ ਕੋਈ ਵੱਡੀ ਬੀਮਾਰੀ ਨਹੀਂ, ਪਰ ਜੇਕਰ ਲੰਬੇ ਸਮੇਂ ਤਕ ਇਸ ਸਮੱਸਿਆ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਸ ਦਾ ਸਿਹਤ ‘ਤੇ ਬਹੁਤ ਮਾੜਾ ਅਸਰ ਹੁੰਦਾ ਹੈ। ਆਓ ਜਾਣਦੇ ਹਾਂ ਸਹੀ ਸਮੇਂ ‘ਤੇ ਮਾਹਾਵਾਰੀ ਨਾ ਹੋਣ ਦੇ ਕਾਰਨ ਅਤੇ ਇਸ ਤੋਂ ਬਚਣ ਦੇ ਉਪਾਅ: ਤਨਾਅ, ਮਾਹਾਵਾਰੀ ਕਾਰਨ ਤਨਾਅ ਕਾਫ਼ੀ ਵੱਧ ਜਾਂਦਾ ਹੈ ਜਿਸ ਕਾਰਨ ਗਨਰਹ ਨਾਮਕ ਹਾਰਮੋਨ ਦੀ ਮਾਤਰਾ ਘੱਟ ਹੋਣ ਲੱਗ ਜਾਂਦੀ ਹੈ ਜੋ ਅਨਿਯਮਿਤ ਮਾਹਾਵਾਰੀ ਦਾ ਵੱਡਾ ਕਾਰਨ ਹੈ। ਇਸ ਲਈ ਤਨਾਅ ਨੂੰ ਦੂਰ ਕਰਨ ਲਈ ਆਯੁਰਵੈਦਿਕ ਇਲਾਜ ਕਰਾਉਣਾ ਚਾਹੀਦਾ ਹੈ।
ਜ਼ੁਕਾਮ-ਬੁਖ਼ਾਰ, ਅਚਾਨਕ ਬੁਖ਼ਾਰ, ਜ਼ੁਕਾਮ, ਖਾਂਸੀ ਜਾਂ ਫ਼ਿਰ ਲੰਬੇ ਸਮੇਂ ਤਕ ਬੀਮਾਰ ਰਹਿਣਾ ਵੀ ਮਾਹਾਵਾਰੀ ਨੂੰ ਅਨਿਯਮਿਤ ਕਰਦਾ ਹੈ।
ਰੋਜ਼ਾਨਾ ਦੇ ਕੰਮਾਂ ‘ਚ ਪਰਿਵਰਤਨ, ਜਦੋਂ ਤੁਹਾਡੇ ਰੋਜ਼ਾਨਾਂ ਦੇ ਕੰਮਾਂ ‘ਚ ਪਰਿਵਰਤਨ ਆਉਂਦਾ ਹੈ ਤਾਂ ਸ਼ਰੀਰ ‘ਤੇ ਇਸ ਦਾ ਬਹੁਤ ਪ੍ਰਭਾਵ ਪੈਂਦਾ ਹੈ। ਇਸ ਕਾਰਨ ਮਾਹਾਵਾਰੀ ਦਾ ਅਨਿਯਮਿਤ ਹੋਣਾ ਆਮ ਗੱਲ ਹੈ। ਇਸ ਸਮੇਂ ‘ਚ ਘਬਰਾਓ ਨਾ ਕਿਉਂਕਿ ਜਦੋਂ ਹੌਲੀ-ਹੌਲੀ ਤੁਸੀਂ ਇਸ ਪਰਿਵਰਤਨ ਦੇ ਆਦਿ ਹੁੰਦੇ ਜਾਉਗੇ ਤਾਂ ਇਹ ਸਮੱਸਿਆ ਵੀ ਘੱਟ ਹੁੰਦੀ ਜਾਵੇਗੀ। ਗਰਭ ਨਿਰੋਧਕ ਗੋਲੀਆਂ, ਜਦੋਂ ਕੋਈ ਔਰਤ ਗਰਭ ਨਿਰੋਧਕ ਗੋਲੀਆਂ ਜਾਂ ਹੋਰ ਦਵਾਈਆਂ ਦੀ ਵਰਤੋਂ ਕਰਦੀ ਹੈ ਤਾਂ ਇਸ ਕਾਰਨ ਵੀ ਮਾਹਾਵਰੀ ਅਨਿਯਮਿਤ ਹੋ ਸਕਦੀ ਹੈ। ਇਸ ਸਥਿਤੀ ‘ਚ ਡਾਕਟਰ ਦੀ ਸਲਾਹ ਜ਼ਰੂਰ ਲਓ। ਮੋਟਾਪਾ, ਮਾਹਾਵਾਰੀ ਦੇ ਅਨਿਯਮਿਤ ਹੋਣ ਦਾ ਇੱਕ ਕਾਰਨ ਭਾਰ ਦਾ ਜ਼ਿਆਦਾ ਹੋਣਾ ਵੀ ਹੈ। ਇਸ ਸਮੇਂ ‘ਚ ਪੂਰੀ ਤਰ੍ਹਾਂ ਕਸਰਤ ‘ਤੇ ਧਿਆਨ ਦਿਓ ਅਤੇ ਖ਼ੁਰਾਕ ‘ਤੇ ਵੀ ਪੂਰਾ ਧਿਆਨ ਦਿਓ।
ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਸ਼ੁੱਧ ਆਯੁਰਵੈਦਿਕ, ਯੂਨਾਨੀ, ਚਾਈਨੀਜ਼ ਤੇ ਕੋਰੀਅਨ ਇਲਾਜ ਪ੍ਰਣਾਲੀ ਦੀ ਖ਼ਾਸੀਅਤ ਇਹ ਹੈ ਕਿ ਜੋ ਬੀਮਾਰੀ ਮਰੀਜ਼ ਲੈ ਕੇ ਆਉਂਦਾ ਹੈ, ਉਸ ਬੀਮਾਰੀ ਲਈ ਮਰੀਜ਼ ਨੂੰ ਦੋਬਾਰਾ ਸਾਰੀ ਉਮਰ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ। ਫ਼ਿਰ ਉਹ ਮਰਦਾਨਾ ਕਮਜ਼ੋਰੀ ਹੋਵੇ, ਸ਼ੂਗਰ ਹੋਵੇ ਜਾਂ ਬਲੱਡ ਪ੍ਰੈਸ਼ਰ, ਥਾਇਰੌਇਡ ਜਾਂ ਗਠੀਆ, ਦਮਾ ਹੋਵੇ ਜਾਂ ਕੋਈ ਐਲਰਜੀ, ਔਰਤਾਂ ਦੀਆਂ ਛਾਤੀਆਂ ਛੋਟੀਆਂ ਜਾਂ ਸੁੱਕੀਆਂ ਹੋਈਆਂ, ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ ਸਾਡੀ 150 ਡੌਲਰ ਦੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਫ਼ੌਲਾਦੀ ਨੁਸਖ਼ੇ ਨਾਲ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀਅ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਇਸ਼ਤਿਹਾਰ ਦੇਖੋ।

ਏ ਵੀ ਦੇਖੋ

ਗਠੀਆ ਦੇ ਲੱਛਣ, ਸਮੱਸਿਆਵਾਂ ਤੇ ਹੱਲ

ਜੋੜਾਂ ਦੀ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਵਿੱਚ ਝਿੱਲੀਦਾਰ ਜੋੜਾਂ ਦੀ ਪੱਸ ਰਹਿਤ ਸੋਜ …

Leave a Reply

Your email address will not be published.