ਤਾਜ਼ਾ ਖ਼ਬਰਾਂ
Home / ਪੰਜਾਬ / ਪੰਜਾਬ ਚੋਣਾਂ : ਭਾਜਪਾ ਵਲੋਂ 17 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਪੰਜਾਬ ਚੋਣਾਂ : ਭਾਜਪਾ ਵਲੋਂ 17 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਵੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਹਿੱਸੇ ਦੀਆਂ  ਦੇ 23 ਸੀਟਾਂ ਵਿੱਚੋਂ 17 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਦਿੱਲੀ ਵਿੱਚ ਹੋਈ ਪਾਰਲੀਮੈਂਟਰੀ ਬੋਰਡ ਦੀ ਬੈਠਕ ਤੋਂ ਬਾਅਦ 17 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ।
ਭਾਰਤੀ ਜਨਤਾ ਪਾਰਟੀ ਵੱਲੋਂ ਐਲਾਨੇ ਗਈ ਉਮੀਦਵਾਰਾਂ ਵਿੱਚ ਹਲਕਾ ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ, ਪਠਾਨਕੋਟ ਤੋਂ ਅਸ਼ਵਨੀ ਸ਼ਰਮਾ, ਦੀਨਾਨਗਰ (ਰਿਜ਼ਰਵ) ਤੋਂ ਬੀ.ਡੀ.ਧੁੱਪਰ, ਭੋਆ (ਰਿਜ਼ਰਵ) ਤੋਂ ਸੀਮਾ ਕੁਮਾਰੀ, ਮੁਕੇਰੀਆਂ ਤੋਂ ਅਰੁਣੇਸ਼ ਸ਼ਾਕਰ, ਦਸੂਹਾ ਤੋਂ ਸੁਖਜੀਤ ਕੌਰ ਸ਼ਾਹੀ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਜਲੰਧਰ (ਨੌਰਥ) ਤੋਂ ਕੇ.ਡੀ.ਭੰਡਾਰੀ, ਅੰਮ੍ਰਿਤਸਰ (ਸੈਂਟਰਲ ) ਤੋਂ ਤਰੁਣ ਚੁੱਘ, ਅੰਮ੍ਰਿਤਸਰ (ਵੈਸਟ ਰਿਜ਼ਰਵ) ਤੋਂ ਰਾਕੇਸ਼ ਗਿਲ, ਅੰਮ੍ਰਿਤਸਰ (ਈਸਟ) ਤੋਂ ਰਾਜੇਸ਼ ਹਨੀ, ਲੁਧਿਆਣਾ (ਸੈਂਟਰਲ ) ਤੋਂ ਗੁਰਦੇਵ ਸ਼ਰਮਾ ਦੇਬੀ, ਲੁਧਿਆਣਾ (ਵੈਸਟ) ਤੋਂ ਕਮਲ ਚੇਟਲੀ, ਲੁਧਿਆਣਾ (ਨੌਰਥ) ਤੋਂ ਪ੍ਰਵੀਨ ਬੰਸਲ, ਰਾਜਪੁਰਾ ਤੋਂ ਹਰਜੀਤ ਸਿੰਘ ਗਰੇਵਾਲ, ਅਬੋਹਰ ਤੋਂ ਅਰੁਣ ਨਾਰੰਗ ਅਤੇ ਫਿਰੋਜ਼ਪੁਰ ਹਲਕੇ ਤੋਂ ਸੁਖਪਾਲ ਸਿੰਘ ਨੰਨੂ ਦਾ ਨਾਮ ਸ਼ਾਮਲ ਹੈ।

ਏ ਵੀ ਦੇਖੋ

ਮਨਜੀਤ ਸਿੰਘ ਜੀ.ਕੇ ਚੁਣੇ ਗਏ ਡੀ.ਐਸ.ਜੀ.ਐਮ.ਸੀ ਦੇ ਪ੍ਰਧਾਨ

ਨਵੀਂ ਦਿੱਲੀ  : ਹਾਲ ਹੀ ਵਿਚ ਹੋਈਆਂ ਡੀ.ਐਸ.ਜੀ.ਐਮ.ਸੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਤੋਂ …

Leave a Reply

Your email address will not be published.