ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ‘ਆਪ’ ਨੂੰ ਛੱਡ ਕੇ ਦਰਬਾਰੀ ਲਾਲ ਦੀ ਕਾਂਗਰਸ ‘ਚ ਵਾਪਸੀ

‘ਆਪ’ ਨੂੰ ਛੱਡ ਕੇ ਦਰਬਾਰੀ ਲਾਲ ਦੀ ਕਾਂਗਰਸ ‘ਚ ਵਾਪਸੀ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰੀ ਦਿੱਤੇ ਜਾਣ ਤੋਂ ਇਕ ਹਫਤੇ ਤੋਂ ਘੱਟ ਸਮੇਂ ਅੰਦਰ ਬੁੱਧਵਾਰ ਨੂੰ ਦਰਬਾਰੀ ਲਾਲ ਕਾਂਗਰਸ ‘ਚ ਵਾਪਿਸ ਆ ਗਏ। ਦਰਬਾਰੀ ਲਾਲ ਨੇ ਕਿਹਾ ਕਿ ਉਹ ਸਮਝ ਚੁੱਕੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਹੀ ਸੰਕਟਾਂ ਨਾਲ ਘਿਰੇ ਪੰਜਾਬ ਲਈ ਰਾਹਤ ਦੀ ਇਕੋ ਇਕ ਉਮੀਦ ਹੈ।
ਇਸ ਮੌਕੇ ਲਾਲ ਦੀ ਪੰਜਾਬ ਕਾਂਗਰਸ ‘ਚ ਵਾਪਿਸੀ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਮੌਜ਼ੂਦ ਰਹੇ। ਇਸ ਦੌਰਾਨ ਕੈਪਟਨ ਅਮਰਿੰਦਰ ਨੇ ਲਾਲ ਦੀ ਕਾਂਗਰਸ ‘ਚ ਵਾਪਿਸੀ ਨੂੰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਾਸਤੇ ਇਕ ਹੋਰ ਸੱਟ ਕਰਾਰ ਦਿੱਤਾ, ਜਿਸਦੇ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ ‘ਚ ਕਾਬੂ ਕੀਤੇ ਜਾ ਚੁੱਕੇ ਲਾਲਚੀ ਲੋਕਾਂ ਦੇ ਇਕ ਸੰਗਠਨ ਵਜੋਂ ਭਾਂਡਾਫੋਡ਼ ਹੋ ਚੁੱਕਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਰਬਾਰੀ ਲਾਲ ਪਾਰਟੀ ਨਾਲ ਉਨ੍ਹਾਂ ਦੀਆਂ ਕੁਝ ਉਚਿਤ ਸ਼ਿਕਾਇਤਾਂ ਕਾਰਨ ਕਾਂਗਰਸ ਛੱਡ ਕੇ ਚਲੇ ਗਏ ਸਨ, ਜਿਨ੍ਹਾਂ ਨੂੰ ਹੁਣ ਸੁਲਝਾ ਲਿਆ ਗਿਆ ਹੈ ਤੇ ਉਨ੍ਹਾਂ ਨੇ ਪਾਰਟੀ ‘ਚ ਸ਼ਾਮਿਲ ਹੋਣ ਅਤੇ ਅੰਮ੍ਰਿਤਸਰ ‘ਚ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਸਹਾਇਤ ਕਰਨ ਦਾ ਫੈਸਲਾ ਲਿਆ ਹੈ।
ਜਦਕਿ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਟਿਕਟ ਦੀ ਇੱਛਾ ਨਾਲ ਪਾਰਟੀ ‘ਚ ਵਾਪਿਸੀ ਨਹੀਂ ਕੀਤੀ ਹੈ, ਸਗੋਂ ਉਹ ਸੂਬੇ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਭ੍ਰਿਸ਼ਟ ਤੇ ਲਾਲਚੀ ਆਪ ਨੂੰ ਛੱਡਣ ਦਾ ਫੈਸਲਾ ਲਿਆ, ਬਾਵਜੂਦ ਇਸਦੇ ਕਿ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲਈ ਅਰਵਿੰਦ ਕੇਜਰੀਵਾਲ ਦੀ ਪਾਰਟੀ ਤੋਂ ਟਿਕਟ ਮਿੱਲ ਗਈ ਸੀ।
ਇਸ ਦੌਰਾਨ ਆਪ ਤੇ ਇਸਦੀ ਅਗਵਾਈ ਉਪਰ ਖਤਰਨਾਕ ਸੋਚ ਰੱਖਣ ਦਾ ਦੋਸ਼ ਲਗਾਉਂਦਿਆਂ, ਜਿਹਡ਼ੀ ਪੰਜਾਬ ਲਈ ਹਾਨੀਕਾਰਕ ਹੈ, ਲਾਲ ਨੇ ਕਿਹਾ ਕਿ ਇਹ ਪਾਰਟੀ ਬਾਹਰੀ ਲੋਕਾਂ ਦੀ ਹੈ ਅਤੇ ਇਸਦਾ ਸੂਬੇ ‘ਚ ਕੋਈ ਅਧਾਰ ਨਹੀਂ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਦੇ ਵਕਤ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਪੰਜਾਬ ਲਈ ਸੁਨਿਹਰੀ ਸਮਾਂ ਸੀ, ਜਿਸ ਦੌਰਾਨ ਵੱਡੇ ਪੱਧਰ ‘ਤੇ ਨਿਵੇਸ਼ ਲਿਆਉਣ ਤੇ ਰੋਜ਼ਗਾਰ ਪੈਦਾ ਕਰਨ ਦੇ ਨਾਲ ਪੁਖਤਾ ਕੀਤਾ ਗਿਆ ਕਿ ਨੌਜ਼ਵਾਨ ਸਮਾਜ ਦੀ ਮੁੱਖ ਧਾਰਾ ‘ਚ ਬਣੇ ਰਹਿਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਧਾਇਕ ਰਾਜ ਕੁਮਾਰ ਵੇਰਕਾ, ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ ਤੇ ਪੰਜਾਬ ਕਾਂਗਰਸ ਜਨਰਲ ਸਕੱਤਰ ਸੰਜੀਵ ਅਰੋਡ਼ਾ ਵੀ ਮੌਜ਼ੂਦ ਰਹੇ।
ਜ਼ਿਕਰਯੋਗ ਹੈ ਕਿ ਲਾਲ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਤੇ ਸੂਬਾ ਵਿਧਾਨ ਸਭਾ ‘ਚ ਸਾਬਕਾ ਕਾਂਗਰਸੀ ਡਿਪਟੀ ਸਪੀਕਰ ਰਹੇ ਹਨ, ਜਿਹਡ਼ੇ ਪਹਿਲਾਂ 2014 ‘ਚ ਭਾਰਤੀ ਜਨਤਾ ਪਾਰਟੀ ‘ਚ ਚਲੇ ਗਏ ਸਨ ਅਤੇ ਬਾਅਦ ‘ਚ ਪਾਰਟੀ ਛੱਡ ਕੇ ਆਪ ‘ਚ ਸ਼ਾਮਿਲ ਹੋ ਗਏ ਸਨ।

ਏ ਵੀ ਦੇਖੋ

ਆਰਮਜ਼ ਐਕਟ ਮਾਮਲੇ ‘ਚ ਸਲਮਾਨ ਖਾਨ ਹੋਇਆ ਬਰੀ

ਜੋਧਪੁਰ  : ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਆਰਮਜ਼ …

Leave a Reply

Your email address will not be published. Required fields are marked *